ਨਿਕ ਜੋਨਸ ਦੀ ਤਰ੍ਹਾਂ ਪ੍ਰਿਅੰਕਾ ਵੀ ਮਰੀਜ਼ਾਂ ਨੂੰ ਕਰੇਗੀ ਜਾਗਰੂਕ
Published : Sep 3, 2018, 5:57 pm IST
Updated : Sep 3, 2018, 5:57 pm IST
SHARE ARTICLE
Priyanka Chopra
Priyanka Chopra

ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਇਕ ਵੀਡੀਓ ਜਾਰੀ ਕਰ ਦੱਸਿਆ ਹੈ ਕਿ ਉਹ ਲੰਮੇ ਸਮੇਂ ਤੋਂ ਅਸਥਮਾ ਦੀ ਮਰੀਜ ਹੈ,  ਪਰ ਇਸ ਦੇ ਬਾਵਜੂਦ ਉਹ ਅਪਣਾ ਰੁਟੀਨ 'ਚ ਪੂਰੇ ...

ਮੁੰਬਈ : ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਇਕ ਵੀਡੀਓ ਜਾਰੀ ਕਰ ਦੱਸਿਆ ਹੈ ਕਿ ਉਹ ਲੰਮੇ ਸਮੇਂ ਤੋਂ ਅਸਥਮਾ ਦੀ ਮਰੀਜ ਹੈ,  ਪਰ ਇਸ ਦੇ ਬਾਵਜੂਦ ਉਹ ਅਪਣਾ ਰੁਟੀਨ 'ਚ ਪੂਰੇ ਤਰੀਕੇ ਨਾਲ ਵਿਅਸਤ ਰਹਿੰਦੀ ਹੈ l ਅਪਣੀ ਬਿਮਾਰੀ ਬਾਰੇ ਦਸਦੇ ਹੋਏ ਪ੍ਰਿਅੰਕਾ ਚੋਪੜਾ ਨੇ ਕਿਹਾ ਕਿ ਜੋ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੈ, ਉਨ੍ਹਾਂ ਨੂੰ ਪਤਾ ਹੈ ਕਿ ਮੈਨੂੰ ਅਸਥਮਾ ਦੀ ਸ਼ਿਕਾਇਤ ਹੈ।  ਇਸ ਗੱਲ ਨੂੰ ਮੈਂ ਕਦੇ ਵੀ ਛੁਪਾਇਆ ਨਹੀਂ ਹੈ।


ਪ੍ਰਿਅੰਕਾ ਦੱਸਦੀ ਹੈ ਕਿ ਕਈ ਵਾਰ ਸਟੇਜ 'ਤੇ ਪਰਫਾਰਮ ਕਰਨ ਤੋਂ ਬਾਅਦ ਮੈਨੂੰ ਇਨਹੇਲਰ ਦੀ ਲੋੜ ਪੈਂਦੀ ਹੈl ਜਦੋਂ ਵੀ ਮੈਂ ਕਦੇ ਮਿੱਟੀ ਦੇ ਆਲੇ ਦੁਆਲੇ ਹੁੰਦੀ ਹਾਂ, ਤੱਦ ਵੀ ਮੈਨੂੰ ਇਨਹੇਲਰ ਦੀ ਜ਼ਰੂਰਤ ਹੁੰਦੀ ਹੈ।  ਇਸ ਲਈ ਮੇਰੇ ਨਾਲ ਰਹਿਣ ਵਾਲੇ ਸਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਮੈਨੂੰ ਅਸਥਮਾ ਹੈ। 


ਪ੍ਰਿਅੰਕਾ ਚੋਪੜਾ ਕਹਿੰਦੀ ਹੈ ਕਿ ਵਿਅਸਤ ਸ਼ੈਡਿਊਲ ਹੋਣ ਕਾਰਨ ਉਹ ਖੁਦ ਨੂੰ ਸੰਭਾਲ ਕੇ ਰੱਖਦੀ ਹੈ। ਮੈਂ ਅਪਣੀ ਬਿਮਾਰੀ 'ਤੇ ਖੁਦ ਕਾਬੂ ਰੱਖਦੀ ਹਾਂl ਅਸਥਮਾ ਨੂੰ ਅਪਣੇ ਆਪ 'ਤੇ ਕਾਬੂ ਨਹੀਂ ਰੱਖਣ ਦਿੰਦੀ। ਮੈਨੂੰ ਲੱਗਦਾ ਹੈ ਕਿਸੇ ਵੀ ਵਿਸ਼ੇ 'ਤੇ ਖੁਦ ਨੂੰ ਸਿੱਖਿਅਤ ਕਰਨਾ ਬੇਹੱਦ ਜ਼ਰੂਰੀ ਹੈl ਦਮੇ ਦੀ ਇਸ ਬਿਮਾਰੀ ਨੂੰ ਮੈਨੇਜ ਕੀਤਾ ਜਾ ਸਕਦਾ ਹੈ। ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਵੀ ਸਾਹਮਣੇ ਆਉਂਦੀ ਰਹਿੰਦੀਆਂ ਹਨ।


ਪ੍ਰਿਅੰਕਾ ਨੇ ਦੱਸਿਆ ਕਿ ਦਮਾ ਹੋਣ ਦੀ ਹਾਲਤ ਵਿਚ ਤੁਸੀਂ ਸੱਭ ਤੋਂ ਚੰਗੀ ਚੀਜ਼ ਅਪਣੇ ਨਾਲ ਇਹ ਕਰ ਸਕਦੇ ਹੋ ਕਿ ਤੁਸੀਂ ਸਮੇਂ ਤੇ ਇਸ ਨੂੰ ਪੂਰੀ ਤਰੀਕੇ ਨਾਲ ਸਮਝੋ ਅਤੇ ਇਸ ਬਾਰੇ ਵਿਚ ਹਰ ਤਰ੍ਹਾਂ ਨਾਲ ਅਪਣੇ ਆਪ ਨੂੰ ਸਿੱਖਿਅਤ ਕਰੋ। ਅਪਣੀ ਬਿਮਾਰੀ ਨੂੰ ਲੈ ਕੇ ਤੁਸੀਂ ਜਿਨ੍ਹਾਂ ਜਾਣਕਾਰੀ ਰੱਖੋਗੇ, ਉਹਨਾਂ ਜ਼ਿਆਦਾ ਉਸ ਨੂੰ ਤੁਸੀਂ ਕਾਬੂ ਕਰ ਪਾਓਗੇ। ਇਨੀਂ ਦਿਨੀਂ ਪ੍ਰਿਅੰਕਾ ਅਸਥਮਾ ਨਾਲ ਜੁਡ਼ੀ ਦਵਾਈਆਂ ਦਾ ਪ੍ਚਾਰ ਵੀ ਕਰ ਰਹੀ ਹੈ।


ਪ੍ਰਿਅੰਕਾ ਦੇ ਮੰਗੇਤਰ ਨਿਕ ਜੋਨਸ ਵੀ ਸੂਗਰ ਦੇ ਮਰੀਜ ਹਨ। ਨਿਕ ਨੂੰ ਟਾਈਪ 1 ਡਾਇਬਟੀਜ਼ ਹੈ। ਡਾਇਬਿਟੀਜ਼ ਤੋਂ ਪੀਡ਼ਤ ਨਿਕ ਵੀ ਡਾਇਬਿਟੀਜ਼ ਦੀਆਂ ਦਵਾਈਆਂ ਦਾ ਪ੍ਚਾਰ ਕਰਦੇ ਹਨ। ਪ੍ਰਿਅੰਕਾ ਨੇ ਹਾਲ ਹੀ ਵਿਚ ਅਸਥਮਾ ਦੀ ਦਵਾਈ ਦੇ ਪ੍ਚਾਰ ਦਾ ਵੀਡੀਓ ਮੁੰਬਈ ਵਿਚ ਸ਼ੂਟ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement