ਪ੍ਰਿਅੰਕਾ ਨੇ ਕੀਤੀ ਗ਼ੈਰ-ਕਾਨੂੰਨੀ ਉਸਾਰੀ, ਬੀਐਮਸੀ ਨੇ ਦਿਤਾ ਲੀਗਲ ਨੋਟਿਸ
Published : Jul 3, 2018, 11:42 am IST
Updated : Jul 3, 2018, 11:42 am IST
SHARE ARTICLE
Priyanka Chopra
Priyanka Chopra

ਬਾਲੀਵੁਡ - ਹਾਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਮੁੰਬਈ ਦੇ ਅਪਣੇ ਓਸ਼ਿਵਾਰਾ ਦਫ਼ਤਰ ਵਿਚ ਗ਼ੈਰ-ਕਾਨੂੰਨੀ ਉਸਾਰੀ ਕਰਨ ਲਈ ਮੁੰਬਈ ਮਿਉਨਿਸਿਪਲ ਕਾਰਪੋਰੇਸ਼ਨ (ਬੀਐਮਸੀ)...

ਮੰਬਈ : ਬਾਲੀਵੁਡ - ਹਾਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਮੁੰਬਈ ਦੇ ਅਪਣੇ ਓਸ਼ਿਵਾਰਾ ਦਫ਼ਤਰ ਵਿਚ ਗ਼ੈਰ-ਕਾਨੂੰਨੀ ਉਸਾਰੀ ਕਰਨ ਲਈ ਮੁੰਬਈ ਮਿਉਨਿਸਿਪਲ ਕਾਰਪੋਰੇਸ਼ਨ (ਬੀਐਮਸੀ) ਨੇ ਨੋਟਿਸ ਭੇਜਿਆ ਹੈ। ਪ੍ਰਿਅੰਕਾ ਦੇ ਇਸ ਦਫ਼ਤਰ ਤੋਂ ਇਲਾਵਾ ਇਕ ਹੋਰ ਕਮਰਸ਼ਿਅਲ ਜਗ੍ਹਾ ਲਈ ਵੀ ਪ੍ਰਿਅੰਕਾ ਨੂੰ ਨੋਟਿਸ ਭੇਜਿਆ ਗਿਆ ਹੈ ਜਿਸ ਨੂੰ ਉਨ੍ਹਾਂ ਨੇ ਕਿਰਾਏ 'ਤੇ ਦੇ ਰੱਖਿਆ ਹੈ।

Priyanka Chopra Priyanka Chopra

ਬੀਐਮਸੀ ਨੇ ਅਪਣੀ ਚੈਕਿੰਗ ਵਿਚ ਪਾਇਆ ਪ੍ਰਿਅੰਕਾ ਚੋਪੜਾ ਵਲੋਂ ਕਿਰਾਏ 'ਤੇ ਦਿਤੀ ਗਈ ਜਗ੍ਹਾ 'ਤੇ ਚੱਲ ਰਹੇ ਕਰਿਸ਼ਮਾ ਬਿਊਟੀ ਸਪਾ ਐਂਡ ਸਲੂਨ ਵਿਚ ਗ਼ੈਰ-ਕਾਨੂਨੀ ਤਰੀਕੇ ਨਾਲ ਇਕ ਮੈਜਨਿਨ ਫਲੋਰ ਬਣਾ ਰੱਖਿਆ ਹੈ। ਇਸ ਤੋਂ ਇਲਾਵਾ ਬੀਐਮਸੀ ਨੂੰ ਉਸ ਬਿਲਡਿੰਗ ਵਿਚ ਵੀ ਗ਼ੈਰ-ਕਾਨੂੰਨੀ ਉਸਾਰੀ ਮਿਲੀ ਹੈ ਜਿਸ ਦੀ ਵਰਤੋਂ ਪ੍ਰਿਅੰਕਾ ਚੋਪੜਾ ਅਪਣੇ ਦਫ਼ਤਰ ਦੇ ਤੌਰ 'ਤੇ ਕਰਦੀ ਹੈ। ਪ੍ਰਿਅੰਕਾ ਤੋਂ ਇਲਾਵਾ ਸਪਾ ਦੀ ਮਾਲਕਣ ਮਾਨਿਕ ਸੋਨੀ ਨੂੰ ਵੀ ਬੀਐਮਸੀ ਨੇ ਨੋਟਿਸ ਦੇ ਦਿਤਾ ਹੈ।

Priyanka Chopra Priyanka Chopra

ਮਾਨਿਕ ਸੋਨੀ ਨੇ ਇਹ ਦਸਿਆ ਹੈ ਕਿ ਪ੍ਰਿਅੰਕਾ ਦੀ ਮਾਂ ਮਧੁ ਚੋਪੜਾ ਨੇ ਇਹ ਫਲੋਰ ਉਨ੍ਹਾਂ ਨੂੰ ਕਿਰਾਏ 'ਤੇ ਦਿਤਾ ਸੀ। ਅਪਣੇ ਨੋਟਿਸ ਵਿਚ ਬੀਐਮਸੀ ਨੇ ਪ੍ਰਿਅੰਕਾ ਨੂੰ ਗ਼ੈਰ-ਕਾਨੂੰਨੀ ਉਸਾਰੀ ਨੂੰ ਹਟਾਏ ਜਾਣ ਦਾ ਨਿਰਦੇਸ਼ ਦਿਤਾ ਹੈ। ਜੇਕਰ ਪ੍ਰਿਅੰਕਾ ਇਸ ਗ਼ੈਰ-ਕਾਨੂੰਨੀ ਉਸਾਰੀ ਨੂੰ ਨਹੀਂ ਹਟਾਉਂਦੀ ਹਨ ਤਾਂ ਬੀਐਮਸੀ 30 ਦਿਨ ਬਾਅਦ ਅਪਣੇ ਆਪ ਹੀ ਇਸ ਨੂੰ ਤੋੜ ਦੇਵੇਗਾ।

Priyanka Chopra Priyanka Chopra

ਇਕ ਸੀਨੀਅਰ ਬੀਐਮਸੀ ਅਧਿਕਾਰੀ ਨੇ ਦਸਿਆ ਕਿ ਅਸੀਂ ਪਹਿਲਾਂ ਵੀ ਇਸ ਬਾਰੇ ਵਿਚ ਪ੍ਰਿਅੰਕਾ ਚੋਪੜਾ ਨੂੰ ਕਿਹਾ ਸੀ ਕਿ ਗ਼ੈਰ-ਕਾਨੂੰਨੀ ਉਸਾਰੀ ਹਟਾ ਲਵੋ ਪਰ ਉਨ੍ਹਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿਤਾ। ਇਸ ਤੋਂ ਬਾਅਦ ਅਸੀਂ ਮਹਾਰਾਸ਼ਟਰ ਰੀਜ਼ਨਲ ਟਾਉਨ ਪਲਾਨਿੰਗ ਐਕਟ ਦੇ ਤਹਿਤ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ। ਇਸ ਮਾਮਲੇ 'ਤੇ ਪੁੱਛੇ ਜਾਣ 'ਤੇ ਪ੍ਰਿਅੰਕਾ ਚੋਪੜਾ  ਨੇ ਕੋਈ ਵੀ ਕਾਮੈਂਟ ਨਹੀਂ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement