ਕੋਰੋਨਾ ਪੀੜਤਾਂ ਦੀ ਪ੍ਰਿਯੰਕਾ ਚੋਪੜਾ ਨੇ ਇਕੱਠੀ ਕੀਤੀ ਵੱਡੀ ਰਾਸ਼ੀ, ਜਤਾਈ ਚਿੰਤਾ
Published : May 3, 2021, 12:20 pm IST
Updated : May 3, 2021, 12:20 pm IST
SHARE ARTICLE
 Priyanka Chopra, Nick Jonas
Priyanka Chopra, Nick Jonas

ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਨਾਲ ਮਿਲ ਕੇ ਮੁਹਿੰਮ #TogetherForIndia ਚਲਾਈ ਹੈ। 

ਮੁੰਬਈ: ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੇ ਪੂਰੇ ਦੇਸ਼ ਵਿਚ ਕਹਿਰ ਮਚਾਇਆ ਹੋਇਆ ਹੈ ਤੇ ਇਸ ਦੇ ਨਾਲ ਹੀ ਆਕਸੀਜਨ ਸੰਕਟ ਵੀ ਕਾਫ਼ੀ ਗਹਿਰਾ ਹੈ। ਕੋਰੋਨਾ ਸੰਕਟ ਵਿਚ ਕਈ ਬਾਲੀਵੁੱਡ ਸਿਤਾਰ ਮਦਦ ਲਈ ਅੱਗੇ ਆ ਰਹੇ ਹਨ ਪਹਿਲਾਂ ਅਕਸ਼ੈ ਕੁਮਾਰ ਨੇ ਮਦਦ ਦੀ ਹੱਥ ਵਧਾਇਆ ਸੀ ਤੇ ਹੁਣ ਅਦਾਕਾਰਾ ਪ੍ਰਿਯੰਕਾ ਚੋਪੜਾ ਮਦਦ ਲਈ ਅੱਗੇ ਆਈ ਹੈ। 

Priyanka Chopra, Nick JonasPriyanka Chopra, Nick Jonas

ਪ੍ਰਿਯੰਕਾ ਚੋਪੜਾ ਇਨੀਂ ਦਿਨੀਂ ਚਾਹੇ ਨਿਊਯਾਰਕ ’ਚ ਸਹੁਰਾ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ ਪਰ ਉਹਨਾਂ ਨੇ ਦੇਸ਼ ਦੀ ਹਾਲਤ 'ਤੇ ਵੀ ਚਿੰਤਾ ਜਤਾਈ ਹੈ ਅਤੇ ਮਦਦ ਦਾ ਹੱਥ ਵਧਾਇਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਮਦਦ ਕਰਨ ਲਈ ਕਹਿ ਰਹੀ ਹੈ। ਇੰਨਾ ਹੀ ਨਹੀਂ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਨਾਲ ਮਿਲ ਕੇ ਮੁਹਿੰਮ #TogetherForIndia ਚਲਾਈ ਹੈ। 

ਇਸ ਮੁਹਿੰਮ ਦੇ ਮਾਧਿਅਮ ਨਾਲ ਉਨ੍ਹਾਂ ਨੇ ਲਗਭਗ 5 ਕਰੋੜ ਰੁਪਏ ਦੀ ਰਾਸ਼ੀ ਜੁਟਾ ਲਈ ਹੈ। ਉੱਧਰ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਨੂੰ ਰੋਕਣ ਦੀ ਗੱਲ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਲਿਖਿਆ ਕਿ ‘ਭਾਰਤ ’ਚ ਕੋਰੋਨਾ ਦੀ ਲਹਿਰ ਨੂੰ ਰੋਕਣ ਦੀ ਲੜਾਈ ਅਜੇ ਵੀ ਜਾਰੀ ਹੈ। ਤੁਹਾਡਾ ਸਹਿਯੋਗ ਵੱਡਾ ਬਦਲਾਅ ਲਿਆ ਸਕਦਾ ਹੈ। ਤੁਹਾਡਾ ਸਹਿਯੋਗ ਜਾਨ ਬਚਾ ਸਕਦਾ ਹੈ। 

Corona deathCorona  

ਦੱਸ ਦਈਏ ਕਿ ਕੋਰੋਨਾ ਸੰਕਟ ’ਚ ਹਰ ਕੋਈ ਮਦਦ ਲਈ ਅੱਗੇ ਆ ਰਿਹਾ ਹੈ। ਸੋਨੂੰ ਸੂਦ ਤਾਂ ਪਿਛਲੇ ਸਾਲ ਤੋਂ ਹੀ ਲੋਕਾਂ ਦੀ ਮਦਦ ਕਰ ਰਹੇ ਹਨ। ਉੱਧਰ ਅਦਾਕਾਰ ਸਲਮਾਨ ਖ਼ਾਨ, ਅਕਸ਼ੈ ਕੁਮਾਰ, ਅਜੇ ਦੇਵਗਨ, ਗੁਰਮੀਤ ਚੌਧਰੀ ਸਣੇ ਕਈ ਸਿਤਾਰੇ ਮਦਦ ਲਈ ਅੱਗੇ ਆ ਰਹੇ ਹਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement