ਪਤਨੀ ਨਾਲ ਚਲਦੇ ਵਿਵਾਦ ਵਿਚਾਲੇ ਨਵਾਜ਼ੂਦੀਨ ਸਿੱਦੀਕੀ ਨੇ ਭਰਾਵਾਂ ਨਾਂ ਕੀਤੀ ਕਰੋੜਾਂ ਦੀ ਜਾਇਦਾਦ

By : GAGANDEEP

Published : Mar 2, 2023, 3:55 pm IST
Updated : Mar 2, 2023, 3:55 pm IST
SHARE ARTICLE
photo
photo

ਨਵਾਜ਼ੂਦੀਨ ਨੂੰ ਆਪਣੇ ਆਪ ਨੂੰ ਜ਼ਮੀਨੀ ਵਿਵਾਦ ਤੋਂ ਵੱਖ ਕਰ ਲਿਆ

 

ਮੁਜ਼ੱਫਰਨਗਰ— ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਇਨ੍ਹੀਂ ਦਿਨੀਂ ਚਰਚਾ 'ਚ ਹਨ। ਸਾਬਕਾ ਪਤਨੀ ਆਲੀਆ ਤੋਂ ਬਾਅਦ ਹੁਣ ਭਰਾ ਸ਼ਮਸ ਨਵਾਬ ਸਿੱਦੀਕੀ ਨੇ ਵੀ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੌਰਾਨ ਨਵਾਜ਼ੂਦੀਨ ਸਿੱਦੀਕੀ ਨੇ ਆਪਣੇ ਪਰਿਵਾਰ 'ਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਜੱਦੀ ਜਾਇਦਾਦ ਦੇ ਵਿਵਾਦ ਨੂੰ ਖਤਮ ਕਰ ਦਿੱਤਾ। ਬੁੱਧਵਾਰ ਨੂੰ ਆਪਣੀ ਸ਼ੂਟਿੰਗ ਅੱਧ ਵਿਚਾਲੇ ਛੱਡ ਕੇ ਉਹ ਸਿੱਧਾ ਮੁਜ਼ੱਫਰਨਗਰ ਜ਼ਿਲ੍ਹੇ ਦੀ ਬੁਢਾਨਾ ਤਹਿਸੀਲ ਪਹੁੰਚ ਗਏ। ਉਥੇ ਉਸ ਨੇ ਆਪਣੇ ਹਿੱਸੇ ਦੀ ਕਰੋੜਾਂ ਰੁਪਏ ਦੀ ਜੱਦੀ ਜ਼ਮੀਨ ਦੀ ਪਾਵਰ ਆਫ ਅਟਾਰਨੀ ਆਪਣੇ ਭਰਾ ਅਲਮਾਸ਼ ਨੂੰ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਖੁਸ਼ਖਬਰੀ: ਹੁਣ ਪੰਜਾਬ ਤੋਂ ਸਿੱਧੀਆਂ ਜਾਣਗੀਆਂ ਟੋਰਾਂਟੋ ਅਤੇ ਨਿਉਯਾਰਕ ਨੂੰ ਉਡਾਣਾਂ

ਇਸ ਨਾਲ ਉਸ ਨੇ ਆਪਣੇ ਆਪ ਨੂੰ ਇਸ ਜ਼ਮੀਨੀ ਵਿਵਾਦ ਤੋਂ ਵੱਖ ਕਰ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਵਾਜ਼ੂਦੀਨ ਸਿੱਦੀਕੀ ਦੇ ਭਰਾ ਫੈਜ਼ੂਦੀਨ ਸਿੱਦੀਕੀ ਨੇ ਦੱਸਿਆ ਕਿ ਨਵਾਜ਼ ਦੀ ਸ਼ੂਟਿੰਗ ਚੱਲ ਰਹੀ ਸੀ। ਉਹ ਸ਼ੂਟਿੰਗ ਛੱਡ ਕੇ ਆਇਆ ਹੈ ਕਿਉਂਕਿ ਬਾਕੀ ਭਰਾ ਸਾਡੀ ਜੱਦੀ ਜਾਇਦਾਦ ਨੂੰ ਲੈ ਕੇ ਇਲਜ਼ਾਮ ਲਗਾਉਂਦੇ ਰਹਿੰਦੇ ਹਨ। ਜਾਇਦਾਦ ਦੀ ਵੰਡ ਨਹੀਂ ਕੀਤੀ ਜਾ ਰਹੀ ਸੀ। ਅਸੀਂ ਸੱਤ ਭਰਾ ਹਾਂ, ਜਿਸ ਵਿੱਚ ਸਾਰੀ ਸ਼ਕਤੀ ਵੱਡੇ ਭਰਾ ਅਲਮਾਸ਼ ਨੂੰ ਦਿੱਤੀ ਗਈ ਹੈ। ਪ੍ਰਾਪਰਟੀ ਵਿਵਾਦ 'ਚੋਂ ਆਪਣਾ ਨਾਂ ਵੱਖ ਕਰਦੇ ਹੋਏ ਨਵਾਜ਼ ਨੇ ਕਿਹਾ ਕਿ ਤੁਸੀਂ ਲੋਕ ਜਿਵੇਂ ਚਾਹੋ ਵੰਡ ਲਵੋ।

ਇਹ ਵੀ ਪੜ੍ਹੋ: ਗੁਰਦਾਸਪੁਰ 'ਚ +2 ਦਾ ਪੇਪਰ ਦੇ ਕੇ ਵਾਪਸ ਆ ਰਹੇ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਮੌਤ 

ਫੈਜ਼ੂਦੀਨ ਦੱਸਦਾ ਹੈ, 'ਇਕ ਘਰ ਹੈ, ਬਾਜ਼ਾਰ ਹੈ। ਇਸ ਤੋਂ ਇਲਾਵਾ ਕੰਧਲਾ ਰੋਡ ’ਤੇ ਹੋਰ ਵੀ ਕੁਝ ਜ਼ਮੀਨ ਹੋਵੇਗੀ। ਉਹਨਾਂ ਦਾ ਮੁੱਲ ਨਹੀਂ ਪਤਾ। ਜਿਹੜੇ ਭਰਾਵਾਂ ਨੂੰ ਹਿੱਸਾ ਚਾਹੀਦਾ ਹੈ, ਉਨ੍ਹਾਂ ਨੂੰ ਹੁਣ ਅੰਮੀ ਨਾਲ ਗੱਲ ਕਰਕੇ ਫੈਸਲਾ ਲੈਣਾ ਪਵੇਗਾ। ਨਵਾਜ਼ ਭਾਈ ਸਭ ਕੁਝ ਸਾਫ਼ ਕਰਕੇ ਚਲੇ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement