ਲਹਿਰਾਗਾਗਾ 'ਚ ਦੋ ਧਿਰਾਂ ਦੇ ਝਗੜੇ ਵਿਚ ਸਾਬਕਾ ਸਰਪੰਚ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਹਿਰਾਗਾਗਾ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਸ਼ੁਰੂ

photo

ਲਹਿਰਾਗਾਗਾ (ਅਮਨਦੀਪ ਸਿੰਘ ਸੰਗਤਪੁਰਾ) : ਥਾਣਾ ਲਹਿਰਾਗਾਗਾ ਅਧੀਨ ਆਉਂਦੇ ਪਿੰਡ ਡਸਕਾ (ਕੋਠੇ ਦਸਮੇਸ਼ ਨਗਰ) ਵਿਚ ਦੋ ਧਿਰਾਂ ਦੇ ਆਪਸੀ ਝਗੜੇ ਦੌਰਾਨ ਸਾਬਕਾ ਸਰਪੰਚ ਚੱਘੜ ਸਿੰਘ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਉਕਤ ਪਿੰਡ ਦੇ ਸਾਬਕਾ ਸਰਪੰਚ ਚੱਘੜ ਸਿੰਘ ਅਤੇ ਉਸ ਦੇ ਗੁਆਂਢੀ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਅਪਣੇ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਨੇ ਘਟਨਾ ਦੀ ਡੂੰਘਾਈ ਨਾਲ ਤਹਿਕੀਕਾਤ ਸ਼ੁਰੂ ਕਰ ਦਿਤਾ ਹੈ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਇਸ ਲਈ ਪੁਲਿਸ ਵਲੋਂ ਕੁੱਝ ਲੋਕਾਂ ਤੋਂ ਪੁਛਗਿਛ ਕੀਤੀ ਜਾ ਰਹੀ ਹੈ।