ਸੋਨਮ ਵਾਂਗਚੁਕ 170 ਦਿਨਾਂ ਬਾਅਦ ਜੋਧਪੁਰ ਜੇਲ੍ਹ ਤੋਂ ਹੋਏ ਰਿਹਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

26 ਸਤੰਬਰ 2025 ਨੂੰ ਵਾਂਗਚੁਕ ਨੂੰ NSA ਦੇ ਤਹਿਤ ਲਿਆ ਗਿਆ ਸੀ ਹਿਰਾਸਤ ਵਿੱਚ

Sonam Wangchuk released from Jodhpur jail after 170 days

ਨਵੀਂ ਦਿੱਲੀ : ਸ਼ਨੀਵਾਰ ਨੂੰ ਕੇਂਦਰ ਸਰਕਾਰ ਨੇ ਲੱਦਾਖੀ ਸਮਾਜਿਕ ਕਾਰਕੁਨ ਅਤੇ ਇੰਜੀਨੀਅਰ ਸੋਨਮ ਵਾਂਗਚੁਕ ਵਿਰੁੱਧ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨ.ਐਸ.ਏ.) ਹਟਾ ਦਿੱਤਾ । ਸਰਕਾਰ ਨੇ ਕਿਹਾ ਕਿ ਇਹ ਹੁਕਮ ਤੁਰੰਤ ਲਾਗੂ ਹੋ ਗਿਆ ਹੈ । ਗ੍ਰਹਿ ਮੰਤਰਾਲੇ ਦੇ ਅਨੁਸਾਰ ਸੋਨਮ ਨੇ ਐਕਟ ਦੇ ਤਹਿਤ ਆਪਣੀ ਨਜ਼ਰਬੰਦੀ ਦੀ ਮਿਆਦ ਦਾ ਲਗਭਗ ਅੱਧਾ ਸਮਾਂ ਪੂਰਾ ਕਰ ਲਿਆ ਹੈ। ਇਸ ਤੋਂ ਬਾਅਦ ਸੋਨਮ ਦੀ ਪਤਨੀ ਗੀਤਾਂਜਲੀ ਸਵੇਰੇ 10 ਵਜੇ ਦੇ ਕਰੀਬ ਜੋਧਪੁਰ ਜੇਲ੍ਹ ਪਹੁੰਚੀ। ਫਿਰ ਕਾਗਜ਼ੀ ਕਾਰਵਾਈ ਪੂਰੀ ਹੋ ਗਈ। ਉਹ ਦੁਪਹਿਰ 1:15 ਵਜੇ ਇੱਕ ਨਿੱਜੀ ਵਾਹਨ ਵਿੱਚ ਆਪਣੀ ਪਤਨੀ ਨਾਲ ਜੇਲ੍ਹ ਤੋਂ ਬਾਹਰ ਨਿਕਲਿਆ।

ਜ਼ਿਕਰਯੋਗ ਹੈ ਕਿ ਲੇਹ ਹਿੰਸਾ 24 ਸਤੰਬਰ 2025 ਨੂੰ ਸੋਨਮ ਦੀ ਭੁੱਖ ਹੜਤਾਲ ਦੌਰਾਨ ਹੋਈ ਸੀ। ਦੋ ਦਿਨ ਬਾਅਦ 26 ਸਤੰਬਰ ਨੂੰ ਵਾਂਗਚੁਕ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਫਿਰ ਉਸਨੂੰ ਤੁਰੰਤ ਜੋਧਪੁਰ ਤਬਦੀਲ ਕਰ ਦਿੱਤਾ ਗਿਆ। ਉਹ 170 ਦਿਨਾਂ ਲਈ ਜੋਧਪੁਰ ਜੇਲ੍ਹ ਵਿੱਚ ਰਿਹਾ । ਹੁਣ ਉਸਨੂੰ ਰਿਹਾਅ ਕਰ ਦਿੱਤਾ ਗਿਆ ਹੈ।NSA ਸਰਕਾਰ ਨੂੰ ਰਾਸ਼ਟਰੀ ਸੁਰੱਖਿਆ ਜਾਂ ਜਨਤਕ ਵਿਵਸਥਾ ਲਈ ਖ਼ਤਰਾ ਪੈਦਾ ਕਰਨ ਵਾਲੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਸ਼ਕਤੀ ਦਿੰਦਾ ਹੈ । ਇਸ ਕਾਨੂੰਨ ਦੇ ਤਹਿਤ ਇੱਕ ਵਿਅਕਤੀ ਨੂੰ ਵੱਧ ਤੋਂ ਵੱਧ 12 ਮਹੀਨਿਆਂ ਲਈ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ।