3 ਦਿਨਾਂ ਦੀ ਗਿਰਾਵਟ ਤੋਂ ਬਾਅਦ ਮੁੜ ਵਧੀ ਚਾਂਦੀ-ਸੋਨੇ ਦੀ ਕੀਮਤ
ਚਾਂਦੀ ਦੀ ਕੀਮਤ 24,000 ਰੁਪਏ ਦੀ ਤੇਜ਼ੀ ਨਾਲ 2.84 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚੀ
Silver and gold prices rise again after 3 days of decline
ਨਵੀਂ ਦਿੱਲੀ: ਕੌਮੀ ਰਾਜਧਾਨੀ ’ਚ ਮੰਗਲਵਾਰ ਨੂੰ ਚਾਂਦੀ ਅਤੇ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਦਰਜ ਕੀਤੀ ਗਈ। ਚਾਂਦੀ ਦੀ ਕੀਮਤ 24,000 ਰੁਪਏ ਦੀ ਤੇਜ਼ੀ ਨਾਲ 2.84 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਪਹੁੰਚ ਗਈ, ਜਦਕਿ ਚੰਗੇ ਆਲਮੀ ਸੰਕੇਤਾਂ ਅਤੇ ਕਮਜ਼ੋਰ ਅਮਰੀਕੀ ਡਾਲਰ ਦੇ ਵਿਚਕਾਰ ਸੋਨਾ 1.57 ਲੱਖ ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ।
ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, ‘‘ਨਿਵੇਸ਼ਕ ਜੋ ਲੰਮੇ ਸਮੇਂ ਤਕ ਮਹਿੰਗੀਆਂ ਧਾਤਾਂ ਖ਼ਰੀਦ ਕੇ ਰੱਖਣ ਲਈ ਸੁਧਾਰ ਦੀ ਉਡੀਕ ਕਰ ਰਹੇ ਸਨ, ਹੁਣ ਮੌਜੂਦਾ ਕੀਮਤਾਂ ’ਚ ਕਮੀ ਨੂੰ ਖਰੀਦਾਰੀ ਕਰਨ ਦੇ ਮੌਕੇ ਵਜੋਂ ਵੇਖ ਰਹੇ ਹਨ।’’