ਅਕਾਸਾ ਏਅਰ ਅੱਜ ਤੋਂ ਘਰੇਲੂ, ਕੌਮਾਂਤਰੀ ਉਡਾਣਾਂ ਦੀਆਂ ਟਿਕਟਾਂ ਉਤੇ ਫ਼ਿਊਲ ਸਰਚਾਰਜ ਲਗਾਏਗਾ
ਜੈੱਟ ਫਿਊਲ ਦੀਆਂ ਕੀਮਤਾਂ 'ਚ ਹੋਏ ਵਾਧੇ ਕਾਰਨ ਲਿਆ ਫ਼ੈਸਲਾ
Akasa Air to impose fuel surcharge on domestic, international flight
ਨਵੀਂ ਦਿੱਲੀ : ਪਛਮੀ ਏਸ਼ੀਆ ਸੰਘਰਸ਼ ਦੇ ਮੱਦੇਨਜ਼ਰ ਜੈੱਟ ਫਿਊਲ ਦੀਆਂ ਕੀਮਤਾਂ ’ਚ ਹੋਏ ਵਾਧੇ ਕਾਰਨ ਅਕਾਸਾ ਏਅਰ ਅੱਜ ਤੋਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੀਆਂ ਟਿਕਟਾਂ ਉਤੇ 199 ਰੁਪਏ ਤੋਂ ਲੈ ਕੇ 1,300 ਰੁਪਏ ਤਕ ਦੇ ਫਿਊਲ ਸਰਚਾਰਜ ਵਸੂਲੇਗੀ।
ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਅਤੇ ਇੰਡੀਗੋ ਨੇ ਘਰੇਲੂ ਅਤੇ ਕੌਮਾਂਤਰੀ ਉਡਾਣ ਟਿਕਟਾਂ ਉਤੇ ਇਸੇ ਤਰ੍ਹਾਂ ਦੇ ਚਾਰਜ ਲਗਾਉਣੇ ਸ਼ੁਰੂ ਕਰ ਦਿਤੇ ਹਨ। ਸਨਿਚਰਵਾਰ ਨੂੰ ਇਕ ਬਿਆਨ ’ਚ ਅਕਾਸਾ ਏਅਰ ਨੇ ਕਿਹਾ ਕਿ ਉਹ ਹਰ ਉਡਾਣ ਲਈ ਫ਼ਿਊਲ ਸਰਚਾਰਜ ਵਸੂਲੇਗੀ ਅਤੇ ਉਡਾਣ ਦੀ ਮਿਆਦ ਦੇ ਆਧਾਰ ਉਤੇ ਮਾਤਰਾ ਵੱਖਰੀ ਹੋਵੇਗੀ। ਆਕਾਸ਼ ਏਅਰ ਅੱਜ 2026 ਨੂੰ 00:01 ਵਜੇ ਤੋਂ ਸ਼ੁਰੂ ਹੋਣ ਵਾਲੀਆਂ ਸਾਰੀਆਂ ਬੁਕਿੰਗਾਂ ਲਈ ਸਾਡੇ ਘਰੇਲੂ ਅਤੇ ਕੌਮਾਂਤਰੀ ਰੂਟਾਂ ਉਤੇ 199 ਰੁਪਏ ਤੋਂ ਲੈ ਕੇ 1300 ਰੁਪਏ ਤਕ ਦਾ ਫਿਊਲ ਸਰਚਾਰਜ ਲਗਾਵੇਗੀ। (ਏਜੰਸੀ)