‘ਧੁਰੰਦਰ 2’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਛਿੜਿਆ ਵਿਵਾਦ, ਫਿਲਮ ਦੇ ਨਿਰਮਾਤਾਵਾਂ ਨੂੰ ਭੇਜਿਆ ਗਿਆ ਕਾਨੂੰਨੀ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਰਣਵੀਰ ਸਿੰਘ ਨੂੰ ਸਿੱਖ ਕਿਰਦਾਰ ’ਚ ਸਿਗਰਟ ਪੀਂਦਾ ਦਿਖਾਇਆ ਗਿਆ

Controversy erupts before release of 'Dhurandar 2', legal notice sent to makers of the film

ਨਵੀਂ ਦਿੱਲੀ : ਆਦਿਤਿਆ ਧਰ ਦੀ ਨਿਰਦੇਸ਼ਿਤ ਫਿਲਮ ‘ਧੁਰੰਦਰ 2’ ਰਿਲੀਜ਼ ਤੋਂ ਕੁੱਝ  ਦਿਨ ਪਹਿਲਾਂ ਹੀ ਵਿਵਾਦਾਂ ਵਿਚ ਘਿਰ ਗਈ ਹੈ। ਫਿਲਮ ਦੇ ਨਿਰਮਾਤਾਵਾਂ ਨੂੰ ਇਕ  ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਫ਼ਿਲਮ ’ਚ ਰਣਵੀਰ ਸਿੰਘ ਦਾ ਸਿੱਖ ਕਿਰਦਾਰ ਸਿਗਰਟ ਪੀਂਦਾ ਵਿਖਾ ਇਆ ਗਿਆ ਹੈ, ਜੋ ਸਿੱਖ ਧਰਮ ਦੇ ਸਿਧਾਂਤਾਂ ਦੇ ਵਿਰੁਧ  ਹੈ।

ਨੋਟਿਸ ਵਿਚ ਕਿਹਾ ਗਿਆ ਹੈ ਕਿ ਤਮਾਕੂ ਸੇਵਨ ਸਿੱਖ ਧਰਮ ਵਿਚ ਸਖ਼ਤ ਮਨਾਹੀ ਹੈ ਅਤੇ ਇਸ ਤਰ੍ਹਾਂ ਦੀ ਪੇਸ਼ਕਾਰੀ ਧਾਰਮਕ  ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਸ਼ਿਕਾਇਤਕਰਤਾਵਾਂ ਨੇ ਮੰਗ ਕੀਤੀ ਹੈ ਕਿ ਫਿਲਮ ਤੋਂ ਇਹ ਸਾਰੇ ਦ੍ਰਿਸ਼ ਹਟਾਏ ਜਾਣ ਅਤੇ ਪੋਸਟਰਾਂ, ਟਰੇਲਰਾਂ ਸਮੇਤ ਪ੍ਰਚਾਰ ਸਮੱਗਰੀ ’ਚੋਂ ਵੀ ਇਹ ਤਸਵੀਰਾਂ ਮਿਟਾਈਆਂ ਜਾਣ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਇਕ ਸਮਾਜਕ ਕਾਰਕੁਨ ਵਿੱਕੀ ਥਾਮਸ ਸਿੰਘ ਨੇ ਫ਼ਿਲਮ ਦੇ ਪ੍ਰੋਡਿਊਸਰ-ਡਾਇਰੈਕਟਰ ਅਤੇ ਅਦਾਕਾਰ ਰਣਵੀਰ ਸਿੰਘ ਵਿਰੁਧ ਸੀ.ਬੀ.ਐਫ਼.ਸੀ. ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ’ਚ ਕਾਨੂੰਨੀ ਨੋਟਿਸ ਫ਼ਾਇਲ ਕੀਤਾ ਹੈ। 

ਫਿਲਮ ਨਿਰਮਾਤਾਵਾਂ ਨੂੰ ਸਿੱਖ ਕੌਮ ਤੋਂ ਮਾਫ਼ੀ ਮੰਗਣ ਲਈ ਵੀ ਕਿਹਾ ਗਿਆ ਹੈ। ਨੋਟਿਸ ਵਿਚ ਚੇਤਾਵਨੀ ਦਿਤੀ  ਗਈ ਹੈ ਕਿ ਜੇਕਰ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ‘ਧੁਰੰਦਰ 2’ 19 ਮਾਰਚ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣੀ ਹੈ, ਜਦਕਿ 18 ਮਾਰਚ ਨੂੰ ਪੇਡ ਪ੍ਰੀਵਿਊਜ਼ ਰੱਖੇ ਗਏ ਹਨ।