ਸਾਬਕਾ ਐਸਐਸਪੀ ਸੁਰਜੀਤ ਸਿੰਘ ਗਰੇਵਾਲ ਦੀ ਕਰੋੜਾਂ ਦੀ ਜਾਇਦਾਦ ਬਾਰੇ ਵਿਜੀਲੈਂਸ ਵੱਲੋਂ ਵੱਡਾ ਖੁਲਾਸਾ
Published : Jan 10, 2018, 1:02 pm IST
Updated : Jan 10, 2018, 7:32 am IST
SHARE ARTICLE

ਸਾਬਕਾ ਐਸਐਸਪੀ ਸੁਰਜੀਤ ਸਿੰਘ ਗਰੇਵਾਲ ਦੀ ਕਰੋੜਾਂ ਦੀ ਜਾਇਦਾਦ ਦਾ ਵਿਜੀਲੈਂਸ ਬਿਉਰੋ ਪਟਿਆਲਾ ਨੇ ਖੁਲਾਸਾ ਕੀਤਾ ਹੈ। ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਪਟਿਆਲਾ ਵਲੋਂ ਦਾਇਰ ਕੀਤੀ ਰਿਪੋਰਟ ‘ਚ ਦੱਸਿਆ ਕਿ ਸਾਬਕਾ ਐਸ.ਐਸ.ਪੀ. ਗਰੇਵਾਲ ਵਲੋਂ ਆਪਣੇ ਪਰਿਵਾਰਕ ਅਤੇ ਰਿਸ਼ਤੇਦਾਰਾਂ ਦੇ ਨਾਂਅ ‘ਤੇ ਵੱਖ-ਵੱਖ ਥਾਵਾਂ ‘ਤੇ ਜਾਇਦਾਦ ਤਿਆਰ ਕੀਤੀ ਗਈ ਹੈ। 

ਜਿਸ ‘ਚ ਆਪਣੇ ਕਿਸੇ ਕਰੀਬੀ ਹਰਵਿੰਦਰ ਸਿੰਘ ਦੇ ਨਾਂਅ ‘ਤੇ 85 ਲੱਖ ਰੁਪਏ ਦੀ ਜ਼ਮੀਨ ਖ਼ਰੀਦੀ, ਮਹੇਸ਼ਇੰਦਰ ਦੇ ਨਾਂਅ ‘ਤੇ 31 ਲੱਖ, ਜਸਵਿੰਦਰ ਸਿੰਘ ਦੇ ਨਾਂਅ ‘ਤੇ 25 ਲੱਖ ਰੁਪਏ ਦੀ ਜ਼ਮੀਨ ਖ਼ਰੀਦੀ ਗਈ ਹੈ। ਇਸ ਤੋਂ ਇਲਾਵਾ ਸਾਬਕਾ ਐੱਸ.ਐੱਸ.ਪੀ. ਦੀ ਪਤਨੀ ਜਸਵਿੰਦਰ ਕੌਰ ਦੇ ਨਾਂਅ 4,38,163 ਰੁਪਏ ਜਮ੍ਹਾਂ ਹਨ ਅਤੇ ਉਨ੍ਹਾਂ ਵੱਲੋਂ 5 ਕਿੱਲੋ ਸੋਨੇ ਦੇ ਗਹਿਣੇ ਖ਼ਰੀਦੇ ਹਨ।

 

 ਜਿਸ ਦੀ ਕੀਮਤ ਡੇਢ ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਵਿਜੀਲੈਂਸ ਰਿਪੋਰਟ ‘ਚ ਇਸ ਤੋਂ ਇਲਾਵਾ ਵੀ ਕਾਫ਼ੀ ਜਾਇਦਾਦ ਦਾ ਹਵਾਲਾ ਦਿੱਤਾ ਗਿਆ ਹੈ। ਵਿਜੀਲੈਂਸ ਬਿਊਰੋ ਪਟਿਆਲਾ ਵਲੋਂ ਸੁਰਜੀਤ ਸਿੰਘ ਗਰੇਵਾਲ ਦੇ ਖ਼ਿਲਾਫ਼ 21 ਦਸੰਬਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ। 

ਜਿਸ ‘ਚ ਪੁਲਿਸ ਦਾ ਕਹਿਣਾ ਸੀ ਕਿ ਸਾਬਕਾ ਐੱਸ.ਐੱਸ.ਪੀ. ਗਰੇਵਾਲ ਵਲੋਂ ਆਪਣੀ ਨੌਕਰੀ ਦੇ ਅਖੀਰਲੇ 15 ਸਾਲਾਂ ‘ਚ ਆਮਦਨ ਨਾਲੋਂ 10 ਕਰੋੜ ਰੁਪਏ ਦੀ ਵੱਧ ਜਾਇਦਾਦ ਬਣਾਈ ਗਈ ਹੈ। ਵਿਜੀਲੈਂਸ ਪੜਤਾਲ ਤੋਂ ਬਾਅਦ ਇਸ ਰਕਮ ‘ਚ ਕਾਫ਼ੀ ਵਾਧਾ ਹੋਣ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਸਾਬਕਾ ਐੱਸ.ਐੱਸ.ਪੀ. ਗਰੇਵਾਲ ਪੁਲਿਸ ਦੀ ਗ੍ਰਿਫਤ ‘ਚੋਂ ਅਜੇ ਬਾਹਰ ਹੈ।



ਸਾਬਕਾ ਐੱਸ.ਐੱਸ.ਪੀ. ਗਰੇਵਾਲ ਵਲੋਂ ਪਿਛਲੇ ਹਫ਼ਤੇ ਆਪਣੇ ਵਕੀਲ ਰਾਹੀਂ ਵਧੀਕ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਅਦਾਲਤ ‘ਚ ਆਗੂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਦੇ ਵਿਰੋਧ ‘ਚ ਵਿਜੀਲੈਂਸ ਵਲੋਂ ਇਹ ਰਿਪੋਰਟ ਮਾਨਯੋਗ ਅਦਾਲਤ ‘ਚ ਪੇਸ਼ ਕੀਤੀ ਗਈ ਹੈ। ਇਸ ਤੋਂ ਬਾਅਦ ਅਦਾਲਤ ਵਲੋਂ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement