ਖੁੱਲ੍ਹੇ ਅਸਮਾਨ 'ਚ ਸੌਣ ਲਈ ਮਜ਼ਬੂਰ ਹਨ ਇਹ ਲੋਕ
Published : Dec 13, 2017, 3:53 pm IST
Updated : Dec 13, 2017, 10:23 am IST
SHARE ARTICLE

ਜਲੰਧਰ - ਠੰਡ ਦੇ ਮੌਸਮ 'ਚ ਚੋਣ ਮਾਹੌਲ ਪੂਰੀ ਤਰ੍ਹਾਂ ਭੱਖ ਗਿਆ ਹੈ। ਹਰੇਕ ਪਾਰਟੀ ਦੇ ਉਮੀਦਵਾਰ ਵੋਟਰਾਂ ਨੂੰ ਲੁਭਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੇ ਹਨ। ਉਮੀਦਵਾਰ ਆਪਣੀ ਜਿੱਤ ਸੁਨਿਸ਼ਚਿਤ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਇਸਤੇਮਾਲ ਕਰ ਰਹੇ ਹਨ। ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਉਨ੍ਹਾਂ ਦੇ ਮੂੰਹ 'ਚੋਂ ਨਿਕਲੀ ਹਰ ਚੀਜ਼ ਉਪਲਬਧ ਕਰਵਾ ਰਹੇ ਹਨ।

ਉਥੇ ਦੂਸਰੇ ਪਾਸੇ ਅੱਤ ਦੀ ਠੰਡ 'ਚ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ 'ਤੇ ਸੁੱਤੇ ਹੋਏ ਲੋਕਾਂ ਨੂੰ ਕੋਈ ਨਹੀਂ ਪੁੱਛ ਰਿਹਾ। ਇਨ੍ਹਾਂ ਨੂੰ ਦੇਖ ਕੇ ਇਕ ਗੱਲ ਜ਼ਰੂਰ ਦਿਮਾਗ 'ਚ ਆਉਂਦੀ ਹੈ ਕਿ ਕਾਸ਼ ! ਇਨ੍ਹਾਂ ਦਾ ਵੀ ਨਾਂ ਵੋਟਰ ਲਿਸਟ 'ਚ ਹੁੰਦਾ ਤਾਂ ਜੋ ਉਮੀਦਵਾਰ ਇਨ੍ਹਾਂ ਪਿੱਛੇ ਵੀ ਘੁੰਮਦੇ ਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਇਲਾਵਾ ਠੰਡ ਤੋਂ ਬਚਣ ਲਈ ਕੰਬਲ ਆਦਿ ਵੰਡਦੇ।



ਜਦੋਂ ਇਹ ਦੇਖ ਕੇ ਕਾਫੀ ਹੈਰਾਨੀ ਹੋਈ ਕਿ ਸਿਰ 'ਤੇ ਛੱਤ ਨਾ ਹੋਣ ਕਾਰਨ ਅੱਤ ਦੀ ਠੰਡ 'ਚ ਕਈ ਲੋਕ ਖੁੱਲ੍ਹੇ ਅਸਮਾਨ ਹੇਠ ਸੁੱਤੇ ਹੋਏ ਸਨ। ਕਿਸੇ ਨੇ ਸ਼ਾਲ ਤਾਂ ਕਿਸੇ ਨੇ ਪਤਲੇ ਕੰਬਲ ਲਪੇਟੇ ਹੋਏ ਸਨ। ਉਮੀਦਵਾਰ ਵੋਟਰਾਂ ਨੂੰ ਲੁਭਾਉਣ ਲਈ ਖੁਸ਼ਹਾਲ ਲੋਕਾਂ ਨੂੰ ਹੀ ਲਾਲ ਪਰੀ ਤੇ ਹੋਰ ਸਾਮਾਨ ਵੰਡਣ 'ਤੇ ਲੱਖਾਂ ਰੁਪਏ ਖਰਚ ਕਰ ਰਹੇ ਹਨ ਪਰ ਇਨ੍ਹਾਂ ਗਰੀਬ ਲੋਕਾਂ ਵੱਲ ਕੋਈ ਧਿਆਨ ਨਹੀਂ ਦਿੰਦਾ।

ਦੂਸਰੇ ਪਾਸੇ ਵੋਟਰ ਵੀ ਅੱਜਕਲ ਕਾਫੀ ਸਮਝਦਾਰ ਹੋ ਗਏ ਹਨ। ਉਹ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਨਾਂਹ ਨਾ ਕਹਿ ਕੇ ਉਸ ਦਾ ਦਿਲ ਨਹੀਂ ਤੋੜ ਰਹੇ ਹਨ ਬਲਕਿ ਉਨ੍ਹਾਂ ਵੱਲੋਂ ਵੰਡੇ ਜਾ ਰਹੇ ਸਾਮਾਨ ਨੂੰ ਹਾਸਲ ਕਰ ਰਹੇ ਹਨ ਪਰ ਵੋਟ ਦੀ ਵਰਤੋਂ ਆਪਣੀ ਮਰਜ਼ੀ ਨਾਲ ਹੀ ਕਰਨਗੇ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਇਨ੍ਹਾਂ ਲੋਕਾਂ ਦੀ ਵੋਟ ਨਹੀਂ ਹੈ ਪਰ ਜੇ ਉਮੀਦਵਾਰ ਇਨ੍ਹਾਂ ਗਰੀਬਾਂ ਵੱਲ ਧਿਆਨ ਦੇਣਗੇ ਤਾਂ ਉਨ੍ਹਾਂ ਦੀ ਅਸੀਸ ਨਾਲ ਜਿੱਤ ਦਾ ਰਸਤਾ ਸਾਫ ਹੋ ਸਕਦਾ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement