ਕਦੇ ਇਸ ਸ਼ਖਸ ਨੂੰ ਮਿਲਦੀ ਸੀ 1000 ਰੁਪਏ ਤਨਖਾਹ, ਫੁੱਲਾਂ ਦੀ ਖੇਤੀ ਨੇ ਇੰਝ ਬਣਾ ਦਿੱਤਾ ਕਰੋੜਪਤੀ
Published : Nov 6, 2017, 5:25 pm IST
Updated : Nov 6, 2017, 11:55 am IST
SHARE ARTICLE

ਹਜ਼ਾਰ ਰੁਪਏ ਦੀ ਨੌਕਰੀ ਕਰਨ ਵਾਲਾ ਬੋਲਾਪੱਤੀ ਸ੍ਰੀਕਾਂਤ ਅੱਜ ਫੁੱਲਾਂ ਦੀ ਖੇਤੀ ਕਰਕੇ ਕਰੋੜਪਤੀ ਬਣ ਚੁੱਕਾ ਹੈ। ਉਨ੍ਹਾਂ ਨੇ ਫੁੱਲਾਂ ਦੀ ਖੇਤੀ ਕਰਨ ਤੋਂ ਪਹਿਲਾਂ ਆਧੁਨਿਕ ਤਕਨੀਕਾਂ ਨੂੰ ਚੰਗੇ ਢੰਗ ਨਾਲ ਸਮਝਿਆ ਤੇ ਵਿਗਿਆਨਿਕ ਤਰੀਕੇ ਨਾਲ ਖੇਤੀ ਕੀਤੀ।

ਸ਼ੁਰੂਆਤੀ ਦਿਨਾਂ ਵਿੱਚ ਸ੍ਰੀਕਾਂਤ ਆਪ ਹੀ ਫੁੱਲਾਂ ਦੀ ਪੈਦਾਵਾਰ ਇਕੱਠੀ ਕਰਕੇ ਪੈਕਿੰਗ ਤੇ ਪਾਰਸਲ ਕਰਦਾ ਹੁੰਦਾ ਸੀ। ਸਮੇਂ ਦੇ ਨਾਲ ਉਨ੍ਹਾਂ ਦੀ ਡਿਮਾਂਡ ਵਧ ਗਈ ਤੇ ਉਨ੍ਹਾਂ ਨੇ ਕਰਮਚਾਰੀ ਵੀ ਰੱਖ ਲਏ। 22 ਵਰ੍ਹੇ ਪਹਿਲਾਂ ਤੇਲੰਗਾਨਾ ਦੇ ਇੱਕ ਨਿੱਕੇ ਜਿਹੇ ਸ਼ਹਿਰ ‘ਚ ਰਹਿਣ ਵਾਲੇ ਬੋਲਾਪੱਤੀ ਸ੍ਰੀਕਾਂਤ ਦਾ ਸੁਪਨਾ ਸੀ ਕਿ ਉਨ੍ਹਾਂ ਦੀ ਆਪਣੀ ਜ਼ਮੀਨ ਹੋਵੇ।


ਜਿੱਥੇ ਉਹ ਖੇਤੀ ਕਰ ਸਕੇ ਪਰ ਪਰਿਵਾਰਕ ਜ਼ਿੰਮੇਦਾਰੀ ਕਰਕੇ ਉਨ੍ਹਾਂ ਨੂੰ ਆਪਣਾ ਸ਼ਹਿਰ ਛੱਡ ਕੇ ਕਿਸੇ ਹੋਰ ਸ਼ਹਿਰ ਜਾ ਕੇ ਨੌਕਰੀ ਕਰਨੀ ਪਈ। ਸਾਲ 1995 ‘ਚ ਬੈਂਗਲੁਰੂ ਵਿੱਚ ਫੁੱਲਾਂ ਦਾ ਕੰਮ ਕਰਦੀ ਕੰਪਨੀ ਦੇ ਗਰੀਨ ਹਾਊਸ ਵਿੱਚ ਸ੍ਰੀਕਾਂਤ ਨੇ ਸੁਪਰਵਾਈਜ਼ਰ ਦੀ ਨੌਕਰੀ ਕੀਤੀ। 

ਇਸ ਦੌਰਾਨ ਉਨ੍ਹਾਂ ਨੇ ਕੰਮ ਨੂੰ ਬਾਰੀਕੀ ਨਾਲ ਸਿੱਖ ਲਿਆ। ਦੋ ਸਾਲ ਨੌਕਰੀ ਕਰਨ ਦੌਰਾਨ ਕੀਤੀ ਬੱਚਤ ਨਾਲ ਬੈਂਗਲੁਰੂ ‘ਚ ਆਪਣਾ ਫੁੱਲਾਂ ਦਾ ਛੋਟਾ ਜਿਹਾ ਕੰਮ ਸ਼ੁਰੂ ਕੀਤਾ। ਹੌਲੇ-ਹੌਲੇ ਉਨ੍ਹਾਂ ਨੇ ਹੋਰ ਕੰਪਨੀਆਂ ਬਾਰੇ, ਡਿਸਟ੍ਰੀਬਿਉਟਰਾਂ ਤੇ ਕਿਸਾਨਾਂ ਨਾਲ ਸੰਪਰਕ ਕੀਤਾ। 


ਉਹ ਆਪ ਹੀ ਪੈਕਿੰਗ ਕਰਦੇ ਤੇ ਪਾਰਸਲ ਕਰਦੇ ਸੀ। ਸਾਲ 2012 ‘ਚ ਸ੍ਰੀਕਾਂਤ ਨੇ 10 ਏਕੜ ਜ਼ਮੀਨ ਲੈ ਕੇ ਆਧੁਨਿਕ ਖੇਤੀ ਤਕਨੀਕ ਨਾਲ ਫੁੱਲਾਂ ਦੀ ਖੇਤੀ ਕੀਤੀ। ਅੱਜ ਉਨ੍ਹਾਂ ਨਾਲ 30 ਏਕੜ ਤੋਂ ਵਧ ਜ਼ਮੀਨ ਹੈ। ਪਿਛਲੇ ਸਾਲ ਉਨ੍ਹਾਂ ਨੇ ਫੁੱਲਾਂ ਦੀ ਖੇਤੀ ਕਰਕੇ 9 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ। 

ਇਸ ਸਾਲ ਇਹ ਵਧ ਕੇ 12 ਕਰੋੜ ਹੋ ਗਿਆ ਹੈ। ਹੁਣ ਉਨ੍ਹਾਂ ਦੇ ਨਾਲ 40 ਕਰਮਚਾਰੀ ਕੰਮ ਕਰਦੇ ਹਨ। ਸ੍ਰੀਕਾਂਤ ਨੇ ਹੁਣ ਫੁੱਲਾਂ ਲਈ ਗਰੀਨ ਹਾਊਸ ਤਿਆਰ ਕੀਤਾ ਹੈ ਤੇ ਨਵੀਂ ਤਕਨੀਕ ਸ਼ਾਮਲ ਕੀਤੀ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement