ਜੇਕਰ ਸਫਰ 'ਚ ਡੈਬਿਟ ਜਾਂ ਕ੍ਰੈਡਿਟ ਕਾਰਡ ਖੋ ਜਾਵੇ, ਤਾਂ ਫਿਰ ਕੀ ਕਰਨਾ ਚਾਹੀਦਾ ਹੈ !
Published : Dec 8, 2017, 4:56 pm IST
Updated : Dec 8, 2017, 11:26 am IST
SHARE ARTICLE

ਨਵੀਂ ਦਿੱਲੀ: ਰੋਜ਼ਾਨਾ ਦੀ ਜ਼ਿੰਦਗੀ ਵਿੱਚ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਬੇਹੱਦ ਖਾਸ ਜ਼ਰੂਰਤ ਬਣ ਚੁੱਕੇ ਹਨ। ਜੇਕਰ ਤੁਹਾਡਾ ਇਹ ਕਾਰਡ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ? ਅਜਿਹੀ ਹਾਲਤ ਵਿੱਚ ਸਭ ਤੋਂ ਪਹਿਲਾ ਡਰ ਪੈਸੇ ਗਵਾਚ ਜਾਣ ਦਾ ਹੁੰਦਾ ਹੈ ਪਰ ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ। ਅਸੀਂ ਦੱਸਦੇ ਹਾਂ ਅਜਿਹੀ ਹਾਲਤ ਨਾਲ ਨਜਿੱਠਣ ਦਾ ਰਾਹ।

ਸਭ ਤੋਂ ਪਹਿਲਾਂ ਤੁਸੀਂ ਆਪਣੇ ਖਾਤੇ ਨੂੰ ਨੈੱਟਬੈਂਕਿੰਗ ਨਾਲ ਜੋੜ ਲਵੋ। ਇਸ ਵਿੱਚ ਇਹ ਹੋਵੇਗਾ ਕਿ ਜੇਕਰ ਤੁਹਾਡਾ ਕਾਰਡ ਕਦੇ ਗਵਾਚ ਜਾਂਦਾ ਹੈ ਤਾਂ ਤੁਸੀਂ ਆਪਣਾ ਨੈੱਟਬੈਕਿੰਗ ਲਾਗ ਇੰਨ ਕਰਕੇ ਡੀਐਕਟਿਵ ਕਰ ਸਕਦੇ ਹੋ। ਤੁਸੀਂ ਨੈੱਟਬੈਕਿੰਗ ਜ਼ਰੀਏ ਆਪਣਾ ਅਕਾਊਟ ਪਾਸਵਰਡ ਵੀ ਬਦਲ ਸਕਦੇ ਹੋ, ਜਿਸ ਨਾਲ ਤੁਹਾਡੇ ਖੋਏ ਹੋਏ ਕਾਰਡ ਦਾ ਕੋਈ ਇਸਤੇਮਾਲ ਨਹੀਂ ਕਰ ਸਕੇਗਾ।



ਤੁਸੀਂ ਆਪਣੇ ਬੈਂਕ ਜਾਂ ਬੈਂਕ ਦੇ ਕਸਟਮਰ ਕੇਅਰ ਨੰਬਰ ਉੱਤੇ ਕਾਲ ਕਰਕੇ ਤੁਰੰਤ ਆਪਣੇ ਕਾਰਡ ਦੀ ਸਾਰੀ ਸਰਵਿਸ ਬੰਦ ਕਰ ਸਕਦੇ ਹੋ। ਇਸ ਨਾਲ ਕੋਈ ਵੀ ਸ਼ਖ਼ਸ ਤੁਹਾਡੇ ਕਾਰਡ ਦਾ ਇਸਤੇਮਾਲ ਨਹੀਂ ਕਰ ਸਕਦਾ। ਜੇਕਰ ਤੁਹਾਨੂੰ ਆਪਣੇ ਬੈਂਕ ਦਾ ਕਸਟਮਰ ਕੇਅਰ ਨੰਬਰ ਨਹੀਂ ਦੱਸਿਆ ਹੈ ਤਾਂ ਤੁਸੀਂ ਇੰਟਰਨੈੱਟ ਜ਼ਰੀਏ ਇਹ ਪਤਾ ਕਰ ਸਕਦੇ ਹੋ।

 ਚੰਗਾ ਹੋਵੇਗਾ ਕਿ ਤੁਸੀਂ ਆਪਣੇ ਫੋਨ ਜਾਂ ਕਿਸੇ ਡਾਇਰੀ ਵਿੱਚ ਆਪਣੇ ਬੈਂਕ ਦਾ ਕਸਟਮਰ ਕੇਅਰ ਨੰਬਰ ਲਿਖ ਕੇ ਰੱਖੋ। ਕਾਰਡ ਬਲਾਕ ਹੋ ਜਾਣ ਮਗਰੋਂ ਤੁਸੀਂ ਆਪਣੇ ਨੈੱਟਬੈਂਕਿਗ ਜ਼ਰੀਏ ਨਵੇਂ ਕਾਰਡ ਲਈ ਅਪਲਾਈ ਕਰ ਸਕਦੇ ਹੋ। ਬੈਂਕ ਤੁਹਾਡੇ ਰਜਿਸਟਰਡ ਪਤੇ ਉੱਤੇ 5-7 ਦਿਨਾਂ ਦੇ ਅੰਦਰ ਨਵਾਂ ਕਾਰਡ ਤੇ ਪਿਨ ਭੇਜ ਦੇਵੇਗਾ। ਤੁਸੀਂ ਖੁਦ ਆਪਣੇ ਬੈਂਕ ਵਿੱਚ ਜਾ ਕੇ ਨਵੇਂ ਕਾਰਡ ਲਈ ਅਪਲਾਈ ਕਰ ਸਕਦੇ ਹੋ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement