ਜਾਨਲੇਵਾ ਬਲੂ ਵ੍ਹੇਲ ਗੇਮ ਨੇ ਪੰਜਾਬ ਵਿੱਚ ਵੀ ਦਿੱਤੀ ਦਸਤਕ
Published : Sep 7, 2017, 12:24 pm IST
Updated : Sep 7, 2017, 6:54 am IST
SHARE ARTICLE

ਪੂਰੀ ਦੁਨੀਆ ਵਿੱਚ ਖੁਦਕੁਸ਼ੀਆਂ ਲਈ ਉਕਸਾਉਂਦੀ ਆਤਮਘਾਤੀ ਗੇਮ ਬਲੂ ਵ੍ਹੇਲ ਨੇ ਪੰਜਾਬ ਵਿੱਚ ਵੀ ਦਸਤਕ ਦੇ ਦਿੱਤੀ ਹੈ। ਪਠਾਨਕੋਟ ਤੋਂ ਫ਼ਾਹਾ ਲੈਣ ਦੀ ਕੋਸ਼ਿਸ਼ ਕਰਦੇ ਇੱਕ 11 ਵੀਂ ਜਮਾਤ ਦੇ ਵਿਦਿਆਰਥੀ ਨੂੰ ਪਰਿਵਾਰ ਵੱਲੋਂ ਮੌਕੇ 'ਤੇ ਬਚਾ ਲਿਆ ਗਿਆ।


 ਡਿਪਟੀ ਕਮਿਸ਼ਨਰ ਪਠਾਨਕੋਟ ਨੇ ਮਾਪਿਆਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਬੱਚਿਆਂ ਨੂੰ ਮੋਬਾਈਲ ਫੋਨ ਵਰਤਣ ਦੀ ਇਜਾਜ਼ਤ ਨਾ ਦੇਣ। ਸਕੂਲਾਂ ਵਿੱਚ ਇਸ ਖ਼ਬਰ ਨੂੰ ਲੈ ਕੇ ਚੌਕਸੀ ਵਰਤੀ ਜਾ ਰਹੀ ਹੈ। 

 

ਜ਼ਿਕਰਯੋਗ ਹੈ ਕਿ ਇੰਟਰਨੈਟ ਆਧਾਰਿਤ ਬਲੂ ਵ੍ਹੇਲ ਚੈਲੇਂਜ ਗੇਮ ਕਾਰਨ ਦੁਨੀਆ ਭਰ ਵਿੱਚ ਸੈਂਕੜੇ ਲੋਕ ਜਾਨਾਂ ਗਵਾ ਚੁੱਕੇ ਹਨ ਜਿਸਦਾ ਜ਼ਿਆਦਾਤਰ ਸ਼ਿਕਾਰ ਕਿਸ਼ੋਰ ਅਵਸਥਾ ਦੇ ਲੜਕੇ ਅਤੇ ਲੜਕੀਆਂ ਹੋ ਰਹੇ ਹਨ। 


ਇਸ ਵੇਲੇ ਇਹ ਦੁਨੀਆਂ ਦੇ ਸਾਰੇ ਮੁਲਕਾਂ ਲਈ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ। ਮੁੰਬਈ ਅਤੇ ਮਦੁਰਈ ਤੋਂ ਬਾਅਦ ਹੁਣ ਪੰਜਾਬ ਵਿੱਚ ਬਲੂ ਵ੍ਹੇਲ ਗੇਮ ਦਾ ਇਹ ਪਹਿਲਾ ਮਾਮਲਾ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement