ਹਾਦਸੇ 'ਚ ਕੱਟੇ ਕਲੀਨਰ ਦੇ ਪੈਰ ਨੂੰ ਝਾਂਸੀ ਦੇ ਮੈਡੀਕਲ ਕਾਲਜ 'ਚ ਬਣਾ ਦਿਤਾ ਸਿਰਹਾਣਾ, ਡਾਕਟਰ ਸਮੇਤ 4 ਬਰਖ਼ਾਸਤ
Published : Mar 11, 2018, 1:25 pm IST
Updated : Mar 11, 2018, 7:55 am IST
SHARE ARTICLE

ਝਾਂਸੀ ਦੇ ਮਹਾਰਾਣੀ ਲਕਸ਼ਮੀ ਬਾਈ ਮੈਡੀਕਲ ਕਾਲਜ 'ਚ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਲਜ਼ਾਮ ਹੈ ਕਿ ਡਾਕਟਰਾਂ ਨੇ ਹਾਦਸੇ 'ਚ ਜ਼ਖ਼ਮੀ ਹੋਣ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਹੋਏ ਕਲੀਨਰ ਦੇ ਕੱਟੇ ਪੈਰ ਨੂੰ ਹੀ ਉਸ ਦੇ ਸਿਰ ਦੇ ਹੇਠਾਂ ਰਖ ਕੇ ਸਿਰਹਾਣਾ ਬਣਾ ਦਿਤਾ। 


ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੀਐਮਐਸ ਡਾ. ਹਰੀਸ਼ ਚੰਦਰ ਨੇ ਇਕ ਸੀਨੀਅਰ ਰੈਜ਼ੀਡੈਂਟ ਡਾਕਟਰ ਸਮੇਤ 4 ਲੋਕਾਂ ਨੂੰ ਬਰਖ਼ਾਸਤ ਕਰ ਦਿਤਾ। ਜਾਂਚ ਲਈ ਇਕ ਸਪੈਸ਼ਲ ਕਮੇਟੀ ਬਣਾਈ ਗਈ ਹੈ। ਕਾਲਜ ਦੀ ਪ੍ਰਿੰਸੀਪਲ ਨੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਗੱਲ ਕਹੀ ਹੈ। 



ਜਾਣਕਾਰੀ ਮੁਤਾਬਕ, ਘਨਸ਼ਿਆਮ ਝਾਂਸੀ ਦੇ ਇਕ ਸਕੂਲ ਦੀ ਬੱਸ 'ਚ ਕਲੀਨਰ ਹੈ। ਸ਼ਨਿਚਰਵਾਰ ਨੂੰ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਉਸ ਸਮੇਂ ਇਕ ਟਰੈਕਟਰ ਨੂੰ ਬਚਾਉਂਦੇ ਹੋਏ ਬੱਸ ਪਲਟ ਗਈ। ਹਾਦਸੇ 'ਚ 6 ਬੱਚੇ ਜ਼ਖ਼ਮੀ ਹੋ ਗਏ। ਉਥੇ ਹੀ, ਘਨਸ਼ਿਆਮ ਦਾ ਪੈਰ ਕੱਟ ਗਿਆ, ਉਸ ਨੂੰ ਇਲਾਜ ਲਈ ਝਾਂਸੀ ਮੈਡੀਕਲ ਕਾਲਜ ਦੇ ਐਮਰਜੈਂਸੀ ਵਾਰਡ 'ਚ ਲਿਆਇਆ ਗਿਆ। ਜਿਥੇ ਡਾਕਟਰਾਂ ਨੇ ਇਲਾਜ ਤਾਂ ਕੀਤਾ ਪਰ ਇਸ 'ਚ ਲਾਪਰਵਾਹੀ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜੋ ਸਿਸਟਮ ਦੀ ਬੇਸ਼ਰਮੀ ਦਸ ਰਹੀਆਂ ਸਨ। 



ਮੈਡੀਕਲ ਕਾਲਜ ਦੀ ਪ੍ਰਿੰਸੀਪਲ ਸਾਧਨਾ ਕੌਸ਼ਿਕ ਨੇ ਦਸਿਆ ਕਿ ਅਸੀਂ ਘਟਨਾ ਤੋਂ ਬਾਅਦ ਵਿਭਾਗ ਦੇ ਲੋਕਾਂ ਨਾਲ ਗੱਲ ਕੀਤੀ। ਇਸ ਦੇ ਬਾਅਦ ਸੀਨੀਅਰ ਰੈਜ਼ੀਡੈਂਟ ਆਰਥੋਪੈਡਿਕ ਡਾਕਟਰ, ਈਐਮਓ, ਸੀਨੀਅਰ ਨਰਸ ਅਤੇ ਇਕ ਹੋਰ ਸਟਾਫ਼ ਨੂੰ ਬਰਖ਼ਾਸਤ ਕਰ ਦਿਤਾ ਹੈ। 



ਐਮਰਜੈਂਸੀ ਵਾਰਡ 'ਚ ਡਾਕਟਰਾਂ ਨੇ ਜ਼ਖ਼ਮੀ ਕਲੀਨਰ ਦਾ ਝਟਪਟ ਇਲਾਜ ਸ਼ੁਰੂ ਕਰ ਦਿਤਾ ਸੀ। ਡਾਕਟਰਾਂ ਨੂੰ ਉਸ ਦੇ ਸਿਰ ਹੇਠਾਂ ਰਖਣ ਲਈ ਕੁੱਝ ਚਾਹੀਦਾ ਸੀ। ਉਸ ਸਮੇਂ ਮਰੀਜ਼ ਦੇ ਕਿਸੇ ਸਾਥੀ ਨੇ ਕੱਟੇ ਪੈਰ ਨੂੰ ਹੀ ਉਸ ਦੇ ਸਿਰ ਹੇਠਾਂ ਰੱਖ ਦਿਤਾ। ਕਮੇਟੀ ਵਲੋਂ ਜਾਂਚ ਜਾਰੀ ਹੈ, ਜੇਕਰ ਡਾਕਟਰ ਜਾਂ ਸਟਾਫ਼ ਦੀ ਗ਼ਲਤੀ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕਰਨਗੇ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement