ਗੂਗਲ 1.1 ਅਰਬ ਡਾਲਰ 'ਚ ਖਰੀਦੇਗੀ HTC ਦਾ ਸਮਾਰਟਫੋਨ ਕਾਰੋਬਾਰ
Published : Sep 21, 2017, 5:36 pm IST
Updated : Sep 21, 2017, 12:06 pm IST
SHARE ARTICLE

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ 1.1 ਅਰਬ ਡਾਲਰ ਵਿੱਚ ਖ਼ਰੀਦਣ ਦਾ ਨਿਰਣਾ ਲਿਆ ਹੈ। ਗੂਗਲ ਨੇ ਆਪਣੇ ਪਿਕਸਲ ਫ਼ੋਨ ਦੇ ਨਿਰਮਾਣ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਦੋਵੇਂ ਕੰਪਨੀਆਂ ਨੇ ਬਿਆਨ ਵਿੱਚ ਦੱਸਿਆ ਹੈ ਕਿ ਇਸ ਸੌਦੇ ਵਿੱਚ ਗੂਗਲ ਦੇ ਪਿਕਸਲ ਸਮਾਰਟਫ਼ੋਨ ‘ਤੇ ਕੰਮ ਕਰਨ ਵਾਲੇ ਐਚ.ਟੀ.ਸੀ. ਦੇ ਕਰਮਚਾਰੀ ਤੇ ਇੰਜੀਨੀਅਰ ਸ਼ਾਮਿਲ ਹਨ।

ਬਿਆਨ ਵਿੱਚ ਕਿਹਾ ਗਿਆ ਹੈ ਕਿ HTC ਨੂੰ ਗੂਗਲ ਵੱਲੋਂ 1.1 ਅਰਬ ਡਾਲਰ ਕੈਸ਼ ਭੁਗਤਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੂਗਲ ਨੂੰ HTC ਦੇ ਕਈ ਤਕਨੀਕਾਂ ਦੇ ਹੱਕ ਵੀ ਮਿਲ ਜਾਣਗੇ। ਬਿਆਨ ਤੋਂ ਅਜਿਹਾ ਲਗਦਾ ਹੈ ਕਿ HTC ਦੇ ਮਾਹਿਰ ਇੰਜੀਨੀਅਰਾਂ ਦੀ ਟੀਮ ਦੇ ਕੰਮ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ। ਗੂਗਲ ਦਾ ਇਹ ਨਿਵੇਸ਼ ਇਹ ਜਤਾਉਂਦਾ ਹੈ ਕਿ ਤਕਨੀਕ ਤੇ ਨਵੀਆਂ ਖੋਜਾਂ ਕਰਨ ਵਿੱਚ ਤਾਇਵਾਨ ਕਿਤੇ ਅੱਗੇ ਹੈ।



ਤੁਹਾਨੂੰ ਦੱਸ ਦਈਏ ਕਿ 2012 ਵਿੱਚ ਗੂਗਲ ਨੇ ਮੋਟੋਰੋਲਾ ਨੂੰ 12.5 ਅਰਬ ਡਾਲਰ ਵਿੱਚ ਖ਼ਰੀਦਿਆ ਸੀ। ਇਸ ਤੋਂ ਦੋ ਸਾਲ ਬਾਅਦ ਗੂਗਲ ਨੇ ਮੋਟੋਰੋਲਾ ਨੂੰ 2.91 ਅਰਬ ਡਾਲਰ ਦੇ ਬਦਲੇ ਲੇਨੋਵੋ ਦੇ ਹਵਾਲੇ ਕਰ ਦਿੱਤਾ ਸੀ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement