ਦੂਜੀ ਤਿਮਾਹੀ 'ਚ ਵਿਕਾਸ ਦਰ ਰਹੇਗੀ 6.2 ਫ਼ੀ ਸਦੀ : ਫਿੱਕੀ
Published : Nov 28, 2017, 11:04 pm IST
Updated : Nov 28, 2017, 5:34 pm IST
SHARE ARTICLE

ਨਵੀਂ ਦਿੱਲੀ, 28 ਨਵੰਬਰ: ਉਦਯੋਗ ਸੰਗਠਨ ਫਿੱਕੀ ਨੇ ਕਿਹਾ ਕਿ ਨੋਟਬੰਦੀ ਅਤੇ ਵਸਤੂ ਅਤੇ ਸੇਵਾ ਟੈਕਸ (ਜੀ. ਐਸ. ਟੀ.) ਨੂੰ ਲਾਗੂ ਕੀਤੇ ਜਾਣ ਕਾਰਨ ਆਈ ਆਰਥਕ ਸੁਸਤੀ ਹੁਣ ਖ਼ਤਮ ਹੋ ਰਹੀ ਹੈ ਅਤੇ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਵਿਕਾਸ ਦਰ 6.2 ਫ਼ੀ ਸਦੀ ਅਤੇ ਤੀਜੀ ਤਿਮਾਹੀ 'ਚ ਇਸ ਦੇ ਵਧ ਕੇ 6.7 ਫ਼ੀ ਸਦੀ 'ਤੇ ਪਹੁੰਚਣ ਦਾ ਅੰਦਾਜ਼ਾ ਹੈ। ਮਾਰਚ 'ਚ ਖ਼ਤਮ ਹੋ ਰਹੇ ਵਿੱਤੀ ਸਾਲ 'ਚ ਵਿੱਤੀ ਘਾਟਾ ਦੇ 3.3 ਫ਼ੀ ਸਦੀ ਅਤੇ ਆਰਥਕ ਵਿਕਾਸ ਦਰ 6.7 ਫ਼ੀ ਸਦੀ ਰਹਿਣ ਦੀ ਸੰਭਾਵਨਾ ਹੈ। ਫਿੱਕੀ ਨੇ ਅੱਜ ਇਥੇ ਜਾਰੀ ਆਰਥਕ ਪਰਿਦ੍ਰਿਸ਼ ਸਰਵੇਖਣ ਅਨੁਸਾਰ ਨੋਟਬੰਦੀ ਦਾ ਅਸਰ ਖ਼ਤਮ ਹੋ ਚੁੱਕਾ ਹੈ ਅਤੇ ਜੀ. ਐਸ. ਟੀ. ਨੂੰ ਲੈ ਕਈ ਅਸਥਿਰਤਾ ਵੀ ਲਗਭਗ ਖ਼ਤਮ ਹੋ ਚੁੱਕੀ ਹੈ ਅਤੇ ਨਵੀਂ ਅਸਿੱਧੀ ਟੈਕਸ ਵਿਵਸਥਾ ਹੁਣ ਸਥਿਰ ਹੋ ਰਹੀ ਤੇ ਅੱਗੇ ਅਰਥਵਿਵਸਥਾ 'ਚ ਸੁਧਾਰ ਵੇਖਣ ਨੂੰ ਮਿਲ ਸਕਦਾ ਹੈ। 


ਰੀਪੋਰਟ 'ਚ ਕਿਹਾ ਹੈ ਕਿ ਆਰਥਕ ਵਿਕਾਸ ਦਰ 'ਚ ਜੇਕਰ ਅਨੁਮਾਨ ਤੋਂ ਜ਼ਿਆਦਾ ਦੀ ਤੇਜ਼ੀ ਆਈ ਤਾਂ ਵਿਕਾਸ ਦਰ 7.1 ਫ਼ੀ ਸਦੀ ਤਕ ਜਾ ਸਕਦੀ ਹੈ ਪਰ ਜੇਕਰ ਗਿਰਾਵਟ ਆਉਂਦੀ ਹੈ ਤਾਂ ਉਹ 5.9 ਫ਼ੀ ਸਦੀ 'ਤੇ ਆ ਸਕਦੀ ਹੈ। ਸਰਵੇਖਣ 'ਚ ਸ਼ਾਮਲ ਅਰਥਸ਼ਾਸਤਰੀ ਨੇ ਜੀ. ਐਸ. ਟੀ. ਨਾਲ ਜੁੜੇ ਅਨੁਪਾਲਨਾ ਦੇ ਬੋਝ ਨੂੰ ਘੱਟ ਕਰਨ ਲਈ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਅਤੇ ਜੀ. ਐਸ. ਟੀ ਨੂੰ ਸਰਲਤਾ ਨਾਲ ਲਾਗੂ ਕਰਨ ਦੀ ਦਿਸ਼ਾ 'ਚ ਜਾਰੀ ਕੋਸ਼ਿਸ਼ਾਂ ਦੇ ਨਾਲ ਹੀ ਸਰਕਾਰੀ ਬੈਂਕਾਂ ਦੇ ਪੁਨਰਪੰਜੀਕਰਨ ਦੀ ਯੋਜਨਾ, ਇੰਫ਼ਰਾਸਟਰਕਚਰ ਖੇਤਰ ਦੇ ਨਿਵੇਸ਼ ਵਧਾਉਣ ਵਾਲੇ ਕਦਮਾਂ ਨੂੰ ਸਹਾਰਾ ਅਤੇ ਕਿਹਾ ਹੈ ਕਿ ਵਿਕਾਸ 'ਚ ਤੇਜ਼ੀ ਲਿਆਉਣ ਦੀ ਰੁਕਾਵਟ ਨੂੰ ਸਰਕਾਰ ਨੇ ਸਪੱਸ਼ਟ ਤੌਰ 'ਤੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement