ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਨੂੰ ਮਿਲਣ ਮੁੰਬਈ ਪਹੁੰਚੀ ਪ੍ਰਿਅੰਕਾ ਚੋਪੜਾ
Published : Sep 5, 2017, 12:50 pm IST
Updated : Sep 5, 2017, 7:20 am IST
SHARE ARTICLE

ਪ੍ਰਿਅੰਕਾ ਚੋਪੜਾ ਦਿਲੀਪ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੂੰ ਮਿਲਣ ਪਹੁੰਚੀ ਹੈ। ਪ੍ਰਿਅੰਕਾ ਨੇ 94 ਸਾਲਾ ਦਿਲੀਪ ਕੁਮਾਰ ਦੇ ਨਾਲ ਪੂਰੀ ਸ਼ਾਮ ਗੁਜ਼ਾਰੀ। ਉਨ੍ਹਾਂ ਨੂੰ ਪਿਛਲੇ ਮਹੀਨੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ। 


ਦਿਲੀਪ ਕੁਮਾਰ ਦੇ ਆਫੀਸ਼ਲ ਟਵਿਟਰ ਅਕਾਊਂਟ ਤੋਂ ਉਨ੍ਹਾਂ ਦੇ ਪਰਿਵਾਰਿਕ ਦੋਸਤ ਫੈਸਲ ਫਰੂਕੀ ਨੇ ਟਵੀਟ ਕਰਕੇ ਕਿਹਾ, ਪ੍ਰਿਅੰਕਾ ਚੋਪੜਾ ਨੇ ਸਾਹਿਬ ਅਤੇ ਸਾਇਰਾ ਬਾਜੀ ਦੇ ਨਾਲ ਸ਼ਾਮ ਗੁਜ਼ਾਰੀ। ਸਾਹਿਬ ਦੀ ਸਿਹਤ ਕਾਫ਼ੀ ਬੇਹਤਰ ਹੈ। 


ਇਸ ਟਵੀਟ ਦੇ ਨਾਲ ਦੋ ਤਸਵੀਰਾਂ ਵੀ ਸ਼ੇਅਰ ਕੀਤਿਆਂ ਗਈਆਂ ਜਿਨ੍ਹਾਂ ਵਿੱਚ ਪ੍ਰਿਅੰਕਾ ਚੋਪੜਾ , ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਤਿੰਨੋਂ ਮੌਜੂਦ ਸਨ। 

ਪ੍ਰਿਅੰਕਾ ਨੇ ਆਪਣੇ ਜਵਾਬ ਵਿੱਚ ਲਿਖਿਆ , ਤੁਹਾਡੇ ਦੋਵਾਂ ਨਾਲ ਮਿਲ ਕੇ ਚੰਗਾ ਲੱਗਿਆ। ਧੰਨਵਾਦ ਅਤੇ ਸਾਹਿਬ ਨੂੰ ਬੇਹਤਰ ਵੇਖ ਕੇ ਬਹੁਤ ਚੰਗਾ ਲੱਗਿਆ । ਢੇਰ ਸਾਰਾ ਪਿਆਰ। 


ਫਾਰਕੀ ਨੇ ਸੋਮਵਾਰ ਨੂੰ ਦਿਲੀਪ ਕੁਮਾਰ ਦੇ ਟਵਿਟਰ ਅਕਾਊਂਟ ਦੇ ਜ਼ਰੀਏ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਸਿਹਤ ਬੇਹਤਰ ਹੋ ਰਹੀ ਹੈ ਅਤੇ ਉਨ੍ਹਾਂ ਦੀ ਸਿਹਤ ਨਾਲ ਜੁੜੀ ਸਾਰੀ ਜਾਣਕਾਰੀਆਂ ਰੋਜ਼ਾਨਾ ਇਸ ਮਾਈਕਰੋਬਲਾਗਿੰਗ ਸਾਇਟ ਤੇ ਸ਼ੇਅਰ ਕੀਤੀ ਜਾਵੇਗੀ।


SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement