ਦਿੱਲੀ ਦੇ ਜਾਮਾ ਮਸਜਿਦ ਖੇਤਰ 'ਚ 3 ਅੱਤਵਾਦੀਆਂ ਦੇ ਹੋਣ ਦੀ ਸੂਚਨਾ, ਰਾਜਧਾਨੀ 'ਚ ਹਾਈ ਅਲਰਟ
Published : Jan 15, 2018, 10:45 am IST
Updated : Jan 15, 2018, 5:15 am IST
SHARE ARTICLE

ਦਿੱਲੀ ਵਿਚ ਗਣਤੰਤਰ ਦਿਵਸ 'ਤੇ ਵੱਡਾ ਅੱਤਵਾਦੀ ਹਮਲਾ ਹੋਣ ਦੀ ਸਾਜਿਸ਼ ਦਾ ਪਤਾ ਲੱਗਾ ਹੈ। ਸੁਰੱਖਿਆ ਏਜੰਸੀਆਂ ਨੂੰ ਜਾਮਾ ਮਸਜਿਦ ਇਲਾਕੇ 'ਚ 3 ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਹੈ। ਦਿੱਲੀ ਪੁਲਿਸ ਨੇ ਰਾਜਧਾਨੀ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।

ਖੂਫੀਆ ਏਜੰਸੀਆਂ ਨੇ ਇਕ ਕਾਲ ਇੰਟਰਸੈਪਟ ਕਰਨ ਤੋਂ ਬਾਅਦ ਦਿੱਲੀ ਪੁਲਿਸ ਨੂੰ ਇੰਨਪੁਟ ਭੇਜਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਦਿੱਲੀ ਦੇ ਜਾਮਾ ਮਸਜਿਦ ਇਲਾਕੇ 'ਚ 3 ਸ਼ੱਕੀ ਲੋਕ ਲੁਕੇ ਹੋਏ ਹਨ। ਇਹ ਤਿੰਨੋਂ 26 ਜਨਵਰੀ ਨੂੰ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹਨ।



ਇੰਟੈਲੀਜੈਂਸ ਇਨਪੁੱਟ ਦੇ ਮੁਤਾਬਕ, ਜਾਮਾ ਮਸਜਿਦ ਇਲਾਕੇ 'ਚ ਲੁਕੇ ਤਿੰਨ ਸ਼ੱਕੀ ਅੱਤਵਾਦੀ ਅਫ਼ਗਾਨ ਮੂਲ ਦੇ ਹਨ ਅਤੇ ਪਸ਼ਤੋ ਭਾਸ਼ਾ 'ਚ ਗੱਲ ਕਰਦੇ ਹਨ। ਏਜੰਸੀਆਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਇੰਨ੍ਹਾਂ ਤਿੰਨਾਂ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਤੋਂ ਨਿਰਦੇਸ਼ ਮਿਲ ਰਹੇ ਹਨ। 

ਸੂਚਨਾ ਅਨੁਸਾਰ ਇਹ ਅੱਤਵਾਦੀ ਪਾਕਿਸਤਾਨ ਦੇ ਅੱਤਵਾਦੀ ਕੈਂਪ 'ਚ ਟ੍ਰੇਂਡ ਹਨ। ਸਪੈਸ਼ਲ ਸਕਿਉਰਿਟੀ ਮੀਟਿੰਗ ਦੇ ਦੌਰਾਨ ਵੀ ਇਸ ਇੰਟੈਲੀਜੈਂਸ ਇਨਪੁੱਟ 'ਤੇ ਚਰਚਾ ਕੀਤੀ ਗਈ। ਇਸ ਇਨਪੁਟ 'ਤੇ ਲਗਾਤਾਰ ਦਿੱਲੀ ਪੁਲਸ ਦੀ ਸਪੈਸ਼ਲ ਟੀਮ ਤੋਂ ਇਲਾਵਾ ਸਾਰੀਆਂ ਜਾਂਚ ਏਜੰਸੀਆਂ ਸਖਤੀ ਨਾਲ ਜਾਂਚ ਪੜਤਾਲ ਕਰ ਰਹੀਆਂ ਹਨ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement