ਬੀ.ਜੇ.ਪੀ. ਅਤੇ ਖੱਟਰ ਸਰਕਾਰ 'ਤੇ ਬਰਸੇ ਡਾ. ਧਰਮਵੀਰ ਗਾਂਧੀ, ਹਿੰਸਾ ਦਾ ਲਾਇਆ ਦੋਸ਼
Published : Aug 29, 2017, 4:15 pm IST
Updated : Aug 29, 2017, 10:45 am IST
SHARE ARTICLE

ਮੁਅੱਤਲ 'ਆਪ' ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਗ੍ਰਿਫਤਾਰੀ ਮੌਕੇ ਭੜਕੀ ਹਿੰਸਾ ਲਈ ਹਰਿਆਣਾ ਦੀ ਖੱਟਰ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ''ਮਨੋਹਰ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਪਹਿਲਾਂ ਜਾਟ ਅੰਦੋਲਨ 'ਤੇ ਕਾਬੂ ਪਾਉਣ ਵਿਚ ਨਾਕਾਮ ਰਹੀ । 

  ਜਿਸ ਨਾਲ ਔਰਤਾਂ ਦੇ ਬਲਾਤਕਾਰ ਸਮੇਤ ਜਾਇਦਾਦ ਦਾ ਵੱਡਾ ਨੁਕਸਾਨ ਹੋਇਆ ਅਤੇ ਹੁਣ ਸਰਕਾਰ ਸਿਰਸਾ ਅਤੇ ਪੰਚਕੂਲਾ ਵਿਚ ਡੇਰਾ ਸਮਰਥਕਾਂ ਦੇ ਹਜੂਮ ਨੂੰ ਰੋਕਣ ਵਿਚ ਅਸਫਲ ਰਹੀ" ਡਾ. ਗਾਂਧੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਕੈਬਨਿਟ ਮੰਤਰੀ ਰਾਮ ਵਿਲਾਸ ਸ਼ਰਮਾ ਖਿਲਾਫ ਅਪਰਾਧਿਕ ਮਾਮਲਾ ਦਰਜ ਹੋਣਾ ਚਾਹੀਦਾ ਹੈ ਜਿਸਨੇ ਸੀਆਰਪੀਸੀ ਦੀ ਧਾਰਾ 144 ਦਾ ਉਲੰਘਣ ਕਰਨ ਵਾਲੇ ਡੇਰਾ ਸਮਰਥਕਾਂ ਦਾ ਪੱਖ ਪੂਰਿਆ। 

 ਉਨ੍ਹਾਂ ਨੇ ਡੇਰਾ ਦੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਤਾਂ ਜੋ ਹੁਣ ਕੋਈ ਕੀਮਤੀ ਜਾਨ ਨਾ ਗਵਾਈ ਜਾ ਸਕੇ। ਡਾ.ਗਾਂਧੀ ਨੇ ਡੇਰਾ ਮੁਖੀ ਦੀ ਹਿਮਾਇਤ ਕਰਨ 'ਤੇ ਭਾਜਪਾ ਸਾਂਸਦ ਸਾਕਸ਼ੀ ਮਹਾਰਾਜ ਨੂੰ ਵੀ ਝਾੜ ਪਾਈ। ਦੋ ਬਹਾਦਰ ਔਰਤਾਂ ਬਾਰੇ ਗੱਲ ਕਰਦੇ ਹੋਏ ਡਾ. ਗਾਂਧੀ ਨੇ ਕਿਹਾ, "ਉਨ੍ਹਾਂ ਬਹਾਦਰ ਔਰਤਾਂ ਨੂੰ ਸਲਾਮ ਹੈ ਜਿਨ੍ਹਾਂ ਨੇ ਸ਼ਕਤੀਸ਼ਾਲੀ ਰਾਮ ਰਹੀਮ ਸਿੰਘ ਦਾ ਰਾਹ ਰੋਕਿਆ ਅਤੇ ਉਸਨੂੰ ਸਲਾਖਾਂ ਪਿੱਛੇ ਪਹੁੰਚਾਇਆ। 

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement