ਬੀ.ਐਸ.ਐਨ.ਐਲ. 'ਤੇ ਇਕ ਰੁਪਏ 'ਚ ਮਿਲੇਗਾ ਅਨ-ਲਿਮਟਿਡ ਨੈੱਟ
Published : Feb 7, 2018, 4:01 am IST
Updated : Feb 6, 2018, 10:31 pm IST
SHARE ARTICLE

ਨਵੀਂ ਦਿੱਲੀ, 6 ਫ਼ਰਵਰੀ: ਭਾਰਤ ਸੰਚਾਰ ਨਿਗਮ ਲਿਮਟਿਡ ਨਾਲ ਕਰਾਰ ਕਰਨ ਵਾਲੀ ਕੰਪਨੀ ਡਾਟਾਵਿੰਡ ਮੋਬਾਈਲ ਅਤੇ ਬ੍ਰਾਡਬੈਂਡ ਗਾਹਕਾਂ ਨੂੰ ਇਕ ਰੁਪਏ 'ਚ ਅਨਲਿਮਟਿਡ ਡਾਟਾ ਦੇਣ ਦੀ ਸਹੂਲਤ ਦੇਵੇਗੀ।ਕੰਪਨੀ ਦੇ ਮੁਖੀ ਸੁਨੀਤ ਸਿੰਘ ਤੁਲੀ ਨੇ ਦਸਿਆ ਕਿ ਇਸ ਸਬੰਧੀ ਬੀ.ਐਸ.ਐਨ.ਐਲ. ਨਾਲ ਕਰਾਰ ਕੀਤਾ ਜਾ ਚੁਕਾ ਹੈ ਅਤੇ ਇਸ ਮਹੀਨੇ ਦੇ ਅੱਧ ਤਕ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਕੰਪਨੀ ਦੇ ਪੇਟੈਂਟ ਐਪ 'ਮੇਰਾਨੈੱਟ' ਦੀ ਵਰਤੋਂ ਕੀਤੀ ਜਾਵੇਗੀ। ਇਸ ਸਕੀਮ ਨਾਲ ਖ਼ਪਤਕਾਰਾਂ ਨੂੰ 1 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਅਨਲਿਮਟਿਡ ਇੰਟਰਨੈੱਟ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦਸਿਆ ਕਿ ਇਸ ਐਪ ਨੂੰ ਸੱਭ ਤੋਂ ਪਹਿਲਾਂ ਇੰਡੋਨੇਸ਼ੀਆ 'ਚ ਲਾਂਚ ਕੀਤਾ ਗਿਆ ਹੈ ਅਤੇ ਉਥੋਂ ਗਾਹਕਾਂ ਦੀ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। 


ਮੇਰਾਨੈੱਟ ਨਵੀਂ ਤਕਨੀਕ 'ਤੇ ਆਧਾਰਤ ਹੈ ਅਤੇ ਇਸ 'ਚ ਇੰਟਰਨੈੱਟ 'ਤੇ ਆਉਣ ਵਾਲੀਆਂ ਫ਼ਾਈਲਾਂ ਨੂੰ ਕੰਪ੍ਰੈਸਡ ਕਰ ਕੇ ਬਹੁਤ ਛੋਟਾ ਕਰ ਦਿਤਾ ਜਾਂਦਾ ਹੈ ਪਰ ਇਸ ਦੀ ਗੁਣਵੱਤਾ 'ਤੇ ਕੋਈ ਅਸਰ ਨਹੀਂ ਪੈਂਦਾ ਹੈ। ਭਾਰਤ 'ਚ ਅਜੇ ਇਹ ਐਪ ਬੀ.ਐਸ.ਐਨ.ਐਲ. ਦੇ ਨੈੱਟਵਰਕ 'ਤੇ ਹੀ ਕੰਮ ਕਰੇਗਾ। ਗਾਹਕਾਂ ਤੋਂ ਪ੍ਰਤੀ ਦਿਨ ਦੇ ਹਿਸਾਬ ਨਾਲ ਹੀ ਪੈਸੇ ਵਸੂਲੇ ਜਾਣਗੇ। ਇਸ ਦੀ ਗਾਹਕੀ ਸਾਲਾਨਾ ਹੋਵੇਗੀ ਤੇ ਇਕ ਸਮੇਂ ਹੀ ਭੁਗਤਾਨ ਕਰਨਾ ਹੋਵੇਗਾ।  (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement