11 ਸਾਲਾਂ ਮਾਸੂਮ ਨੇ ਗਵਾਈ ਜਾਨ ਤੇ ਜਾਂਦੀ ਹੋਈ ਦੇ ਗਈ ਅਣਮੁੱਲਾ ਤੋਹਫਾ
Published : Sep 21, 2017, 4:01 pm IST
Updated : Sep 21, 2017, 10:31 am IST
SHARE ARTICLE

11 ਸਾਲਾਂ ਦੀ ਮਾਸੂਮ ਤਾਮਰੀਨ ਇਸ ਦੁਨੀਆ 'ਚ ਤਾਂ ਨਹੀਂ ਰਹੀ ਪਰ ਇਸ ਦੁਨੀਆਂ ਤੋਂ ਜਾਂਦੇ-ਜਾਂਦੇ ਉਹ 2 ਲੋਕਾਂ ਨੂੰ ਜ਼ਿੰਦਗੀ ਦਾ ਉਹ ਤੋਹਫਾ ਦੇ ਕੇ ਗਈ, ਜਿਸ ਨੂੰ ਉਹ ਸਾਰੀ ਉਮਰ ਯਾਦ ਰੱਖਣਗੇ। ਉੱਤਰ ਪ੍ਰਦੇਸ਼ ਦੇ ਅਕਰੋਲਾ ਦੀ ਰਹਿਣ ਵਾਲੀ ਤਾਮਰੀਨ 17 ਸਤੰਬਰ ਨੂੰ ਆਪਣੀ ਮਾਸੀ ਕੋਲ ਆਈ ਸੀ। ਇੱਥੇ ਪਹੁੰਚਦੇ ਹੀ ਤਾਮਰੀਨ ਬੱਸ ਤੋਂ ਹੇਠਾਂ ਉਤਰੀ, ਉਸੇ ਸਮੇਂ ਪਿੱਛਿਓਂ ਆ ਰਹੀ ਮਿੰਨੀ ਬੱਸ ਦੀ ਲਪੇਟ 'ਚ ਆ ਗਈ। ਜਿਸ ਕਾਰਨ ਉਸ ਦੇ ਸਿਰ 'ਚ ਡੂੰਘੀ ਸੱਟ ਲੱਗ ਗਈ। ਹਸਪਤਾਲ 'ਚ ਉਸ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ ਤਾਂ 19 ਸਤੰਬਰ ਨੂੰ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। 

ਤਾਮਰੀਨ ਦੇ ਪਿਤਾ ਮੁਤਾਬਿਕ ਬ੍ਰੇਨ ਡੈੱਡ ਹੋਣ ਤੋਂ ਬਾਅਦ ਵੀ ਉਹ ਉਸ ਨੂੰ ਜਿਊਂਦਾ ਹੀ ਮੰਨ ਰਹੇ ਸਨ ਪਰ ਡਾਕਟਰਾਂ ਦੇ ਸਮਝਾਉਣ 'ਤੇ ਉਨ੍ਹਾਂ ਨੇ ਤਾਮਰੀਨ ਦੇ ਅੰਗਾਂ ਨੂੰ ਦਾਨ ਕਰਨ ਦਾ ਫੈਸਲਾ ਲਿਆ। ਜ਼ਿੰਦਗੀ ਜਿਊਣ ਦੀ ਜੱਦੋ-ਜਹਿਦ 'ਚੋਂ ਗੁਜ਼ਰ ਰਹੇ 2 ਗੰਭੀਰ ਮਰੀਜ਼ਾਂ ਨੂੰ ਸੋਮਵਾਰ ਨੂੰ ਕਿਡਨੀ ਟਰਾਂਸਪਲਾਂਟ ਕਰਕੇ ਉਨ੍ਹਾਂ ਦੀ ਜਾਨ ਬਚਾ ਲਈ ਗਈ। ਅੰਗਦਾਨ 'ਚ ਦੇਸ਼ ਦੇ ਚੋਣਵੇਂ ਹਸਪਤਾਲਾਂ 'ਚ ਸ਼ਾਮਿਲ ਪੀ. ਜੀ. ਆਈ। ਇਸ ਸਾਲ ਹੁਣ ਤੱਕ 34 ਬ੍ਰੇਨ ਡੈੱਡ ਮਰੀਜ਼ਾਂ ਦੇ ਅੰਗਦਾਨ ਕਰ ਚੁੱਕਾ ਹੈ। ਤਾਮਰੀਨ ਦੇ ਪਿਤਾ ਯੂਸਫ ਦੀ ਮੰਨੀਏ ਤਾਂ ਉਨ੍ਹਾਂ ਨੇ ਆਪਣੇ ਬੱਚੇ ਦੀ ਮੌਤ ਨੂੰ ਜਾਇਆ ਨਹੀਂ ਜਾਣ ਦਿੱਤਾ। 


ਉਨ੍ਹਾਂ ਨੂੰ ਸਕੂਨ ਹੈ ਕਿ ਉਨ੍ਹਾਂ ਦੇ ਘਰ ਦੇ ਚਿਰਾਗ ਨੇ ਕਿਸੇ ਹੋਰ ਦੇ ਘਰ ਨੂੰ ਰੌਸ਼ਨ ਕਰ ਦਿੱਤਾ। ਹੁਣ ਤੱਕ ਆਰਗਨ ਟਰਾਂਸਪਲਾਂਟ ਨੂੰ ਸਿਰਫ ਉਹ ਦੇਖਦੇ ਅਤੇ ਸੁਣਦੇ ਹੀ ਆਏ ਸਨ ਪਰ ਕੀ ਪਤਾ ਸੀ ਕਿ ਇਕ ਦਿਨ ਇਸ ਨੂੰ ਮਹਿਸੂਸ ਵੀ ਕਰਨਾ ਪਵੇਗਾ। ਪੀ. ਜੀ. ਆਈ. ਰੋਟੋ ਨੂੰ ਨੋਡਲ ਅਫਸਰ ਡਾ. ਵਿਪਨ ਕੌਸ਼ਨ ਦੀ ਮੰਨੀਏ ਤਾਂ ਮਾਨਵਤਾ ਅਤੇ ਪਰੋਪਕਾਰ ਦੀ ਇਸ ਤੋਂ ਵੱਡੀ ਮਿਸਾਲ ਨਹੀਂ ਹੋ ਸਕਦੀ। ਕਿਸੇ ਇਕ ਬ੍ਰੇਨ ਡੈੱਡ ਮਰੀਜ਼ ਦੇ ਪਰਿਵਾਰ ਦੀ ਹਾਂ ਕਿਸੇ ਨੂੰ ਨਵੀਂ ਜ਼ਿੰਦਗੀ ਦੇ ਜਾਂਦੀ ਹੈ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement