Panthak News : ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਗਿਆਨੀ ਰਘਵੀਰ ਸਿੰਘ ਨੂੰ ਦਿਤਾ ਭਰੋਸਾ
Published : Jun 30, 2025, 1:44 pm IST
Updated : Jun 30, 2025, 1:44 pm IST
SHARE ARTICLE
Professor Prem Singh Chandumajra gave Assurance to Giani Raghveer Singh Latest News in Punjabi
Professor Prem Singh Chandumajra gave Assurance to Giani Raghveer Singh Latest News in Punjabi

Panthak News : ਕਿਹਾ, ਤੁਸੀਂ ਅਪਣੀ ਪਟੀਸ਼ਨ ਵਾਪਸ ਲਵੋ, ਅਸੀਂ ਪਾਵਾਂਗੇ ਪਟੀਸ਼ਨ 

Professor Prem Singh Chandumajra gave Assurance to Giani Raghveer Singh Latest News in Punjabi ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਵੀਰ ਸਿੰਘ ਹੋਰਾਂ ਵਲੋਂ ਹਾਈ ਕੋਰਟ ਦੇ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੇ ਉੱਪਰ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਹਾਈ ਕੋਰਟ ਜਾਣਾ ਪਿਆ। 

ਚੰਦੂਮਾਜਰਾ ਨੇ ਕਿਹਾ, ‘ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਪਣੇ ਵਲੋਂ ਪਾਈ ਇਸ ਪਟੀਸ਼ਨ ਨੂੰ ਵਾਪਸ ਲੈ ਲੈਣ ਅਸੀਂ ਉਨ੍ਹਾਂ ਦੀ ਤਰਫੋਂ ਇਕ ਪਟੀਸ਼ਨ ਜਲਦ ਹੀ ਕੋਰਟ ਦੇ ਵਿਚ ਪਾ ਦੇਵਾਂਗੇ ਤਾਂ ਜੋ ਮਰਿਆਦਾ ਬਣੀ ਰਹੇ ਕਿਉਂਕਿ ਇਸ ਤੋਂ ਮਾੜਾ ਹੋਰ ਨਹੀਂ ਹੋ ਸਕਦਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਨੂੰ ਇਨਸਾਫ਼ ਦੇ ਲਈ ਦੁਨਿਆਵੀ ਕੋਰਟਾਂ ਦੇ ਵਿਚ ਜਾਣਾ ਪਵੇ ਜਦ ਕਿ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਅਪਣੇ ਮਸਲਿਆਂ ਦਾ ਹੱਲ ਕਰਵਾਉਣ ਦੇ ਲਈ ਪਹੁੰਚਦੇ ਹਨ।’

ਉਨ੍ਹਾਂ ਕਿਹਾ ਕਿ ਅੱਜ ਸਵੇਰੇ ਮੇਰੀ ਗਿਆਨੀ ਰਘਵੀਰ ਸਿੰਘ ਹੋਰਾਂ ਦੇ ਨਾਲ ਫ਼ੋਨ ਨਾਲ ਗੱਲਬਾਤ ਵੀ ਹੋਈ ਤੇ ਉਨ੍ਹਾਂ ਨਾਲ ਭਾਵੁਕ ਮੁੱਦੇ ਜਾਣਕਾਰੀ ਲਈ ਗਈ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਅਕਾਲੀ ਦਲ ਸੁਧਾਰ ਲਹਿਰ ਵਲੋਂ ਜਲਦ ਹੀ ਇਸ ਵਿਸ਼ੇ ਦੇ ਉੱਪਰ ਸਿੱਖ ਜਗਤ ਦੇ ਬੁੱਧੀਜੀਵੀਆਂ ਦੇ ਨਾਲ ਮੀਟਿੰਗ ਵੀ ਕੀਤੀ ਜਾਵੇਗੀ ਅਤੇ ਅਗਲੇ ਫ਼ੈਸਲੇ ਵੀ ਲਏ ਜਾਣਗੇ। ਉਨ੍ਹਾਂ ਕਿਹਾ ਇਸ ਸਬੰਧੀ ਉਨ੍ਹਾਂ ਨੇ ਗਿਆਨੀ ਰਘਵੀਰ ਸਿੰਘ ਨੂੰ ਚਿੱਠੀ ਲਿਖ ਕੇ ਵੀ ਭਰੋਸਾ ਦਿਤਾ ਗਿਆ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement