ਸ੍ਰੀ ਸਾਹਿਬ ਲੈ ਕੇ ਆਟੋ ਡਰਾਈਵਰ ਨਾਲ ਭਿੜਨ ਵਾਲੀ ਸਿੱਖ ਔਰਤ 'ਤੇ ਪਰਚਾ ਦਰਜ
Published : Oct 26, 2020, 7:45 am IST
Updated : Oct 26, 2020, 7:45 am IST
SHARE ARTICLE
Manjit Kaur Sikh Women
Manjit Kaur Sikh Women

ਸਿੱਖ ਜਥੇਬੰਦੀਆਂ ਸਿੱਖ ਔਰਤ ਮਨਜੀਤ ਕੌਰ ਦੇ ਹੱਕ 'ਚ ਉਤਰੀਆਂ

ਮੁੰਬਈ : ਮੁੰਬਈ ਦੀ ਇਕ ਸਿੱਖ ਬੀਬੀ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਨੇ ਆਟੋ ਡਰਾਈਵਰ ਦੀ ਗੁੰਡਾਗਰਦੀ ਦਾ ਜਵਾਬ ਸ੍ਰੀ ਸਾਹਿਬ ਨਾਲ ਇਕੱਲਿਆਂ ਉਸ ਨਾਲ ਮੁਕਾਬਲਾ ਕਰ ਕੇ ਦਿਤਾ। ਵੀਡੀਉ 'ਚ ਔਰਤ ਸ੍ਰੀ ਸਾਹਿਬ ਨਾਲ ਆਟੋ ਡਰਾਈਵਰ 'ਤੇ ਵਾਰ ਕਰ ਰਹੀ ਹੈ ਜਿਸ ਨਾਲ ਆਟੋ ਡਰਾਈਵਰ ਜ਼ਖ਼ਮੀ ਹੋ ਗਿਆ। ਇਸ ਮਾਮਲੇ 'ਚ ਸਿੱਖ ਮਹਿਲਾ ਮਨਜੀਤ ਕੌਰ 'ਤੇ ਆਟੋ ਡਰਾਈਵਰ ਵਲੋਂ ਪਰਚਾ ਦਰਜ ਕਰਵਾਇਆ ਗਿਆ ਹੈ, ਜਦਕਿ ਉਥੇ ਦੀਆਂ ਸਿੱਖ ਜਥੇਬੰਦੀਆਂ ਮਨਜੀਤ ਕੌਰ ਦੇ ਹੱਕ ਵਿਚ ਉਤਰੀਆਂ ਹਨ।

Maharashtra: Woman hits auto driver with daggerMaharashtra: Woman hits auto driver with dagger

ਜ਼ਿਕਰਯੋਗ ਹੈ ਕਿ ਆਟੋ ਚਾਲਕ ਦਾ ਨਾਂ ਦੁਰਗੇਸ਼ ਪਾਟਿਲ ਹੈ। ਮਨਜੀਤ ਕੌਰ ਨੇ ਦੋਸ਼ ਲਗਾਇਆ ਕਿ ਉਸ ਨੇ ਉਸ ਦੀ ਧੀ ਨੂੰ ਧਮਕੀ ਦਿਤੀ। ਉਹ ਉਨ੍ਹਾਂ ਦੇ ਘਰ ਦੇ ਹੇਠਾਂ ਆਟੋ ਸਟੈਂਡ 'ਤੇ ਖੜਾ ਹੁੰਦਾ ਹੈ। ਇਕ ਬਹਿਸ ਦੌਰਾਨ ਪਾਟਿਲ ਨੇ ਉਸ 'ਤੇ ਹੱਥ ਚੁੱਕਿਆ, ਜਿਸ ਤੋਂ ਬਾਅਦ ਬਚਾਅ 'ਚ ਉਸ ਨੇ ਸ੍ਰੀ ਸਾਹਿਬ ਨਾਲ ਉਸ 'ਤੇ ਹਮਲਾ ਕਰ ਦਿਤਾ।

ਇਸ ਬਾਰੇ ਮਨਜੀਤ ਕੌਰ ਦੇ ਹੱਕ 'ਚ ਸਾਹਮਣੇ ਆਈਆਂ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜ਼ਖ਼ਮੀ ਹੋਈ ਧਿਰ ਵਲੋਂ ਔਰਤ ਵਿਰੁਧ ਪਰਚਾ ਦਰਜ ਕਰਵਾਇਆ ਗਿਆ ਹੈ। ਇਸ ਨੂੰ ਲੈ ਕੇ ਇਕ ਵੀਡੀਉ ਰਾਹੀਂ ਸੰਦੇਸ਼ ਦੇਣ 'ਤੇ ਕਾਫੀ ਸੰਗਤ ਔਰਤ ਦੇ ਹੱਕ 'ਚ ਇਕੱਠੀ ਹੋਈ ਹੈ। ਉਨ੍ਹਾਂ ਦਸਿਆ ਕਿ ਏਰੀਏ ਦੇ ਪੁਲਿਸ ਅਫ਼ਸਰ ਨਾਲ ਗੱਲਬਾਤ ਕੀਤੀ ਗਈ ਹੈ, ਜਿਨ੍ਹਾਂ ਦਸਿਆ ਕਿ ਆਟੋ ਡਰਾਈਵਰ ਦੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਸ 'ਤੇ ਵੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਆਟੋ ਡਰਾਈਵਰ ਦੇ ਘਰ ਦੇ ਹੇਠੋਂ ਸਟੈਂਡ 'ਤੇ ਖੜ੍ਹੇ ਹੋਣਾ ਵੀ ਬੰਦ ਕਰਵਾਇਆ ਗਿਆ ਹੈ। ਮਨਜੀਤ ਕੌਰ ਵਲੋਂ ਉਸ ਦੀ ਧੀ ਨੂੰ ਆਟੋ ਡਰਾਈਵਰ ਵਲੋਂ ਧਮਕੀ ਦੇਣ ਸਬੰਧੀ ਉਨ੍ਹਾਂ ਭਰੋਸਾ ਦਿਵਾਇਆ ਕਿ ਬੱਚੀ 24 ਘੰਟਿਆਂ ਦੌਰਾਨ ਕਿਸੇ ਵੀ ਵੇਲੇ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ 'ਤੇ ਉਨ੍ਹਾਂ ਨੂੰ ਫੋਨ ਕਰ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਮਨਜੀਤ ਕੌਰ 'ਤੇ ਹੋਏ ਪਰਚੇ ਸਬੰਧੀ ਕਿਹਾ ਕਿ ਆਟੋ ਡਰਾਈਵਰ ਦੇ ਠੀਕ ਹੋਣ ਤੋਂ ਬਾਅਦ ਇਸ ਮਸਲੇ ਨੂੰ ਬੈਠ ਕੇ ਹੱਲ ਕੀਤਾ ਜਾਵੇਗਾ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement