ਪੱਕੇ ਹੋਣਗੇ ਸ਼੍ਰੋਮਣੀ ਕਮੇਟੀ ਮੁਲਾਜ਼ਮ, ਕਾਰਵਾਈ ਸ਼ੁਰੂ
Published : Jul 26, 2018, 12:39 am IST
Updated : Jul 26, 2018, 12:39 am IST
SHARE ARTICLE
Office bearers in the meeting
Office bearers in the meeting

ਸ਼੍ਰੋਮਣੀ ਕਮੇਟੀ 'ਚ ਸੇਵਾ ਨਿਭਾਅ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ..........

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ 'ਚ ਸੇਵਾ ਨਿਭਾਅ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਇਸ ਤਹਿਤ ਸਰਵਿਸ ਨਿਯਮਾਂ ਅਨੁਸਾਰ ਨੌਕਰੀ ਵਿਚ ਨਿਰਧਾਰਤ ਸਮਾਂ ਪੂਰਾ ਕਰਨ ਵਾਲੇ ਮੁਲਾਜ਼ਮਾਂ ਕੋਲੋਂ ਗੁਰਬਾਣੀ ਸੁਣਨ ਦਾ ਕੰਮ ਜਾਰੀ ਹੈ। ਬੀਤੇ ਕਲ ਤੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਪਾਸੋਂ ਗੁਰਬਾਣੀ ਸੁਣਨ ਦਾ ਇਹ ਕਾਰਜ ਇਕ ਸਬ-ਕਮੇਟੀ ਵਲੋਂ ਕੀਤਾ ਜਾ ਰਿਹਾ ਹੈ। ਡਾ. ਰੂਪ ਸਿੰਘ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਸਰਵਿਸ ਨਿਯਮਾਂ ਅਨੁਸਾਰ ਮੁਲਾਜ਼ਮਾਂ ਨੂੰ ਗ੍ਰੇਡ ਵਿਚ ਹੋਣ ਤੋਂ ਬਾਅਦ ਨਿਰਧਾਰਤ ਗੁਰਬਾਣੀ ਸੁਣਨ 'ਤੇ ਹੀ ਪੱਕਾ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਦਾ ਪ੍ਰੋਵੀਡੈਂਟ ਫ਼ੰਡ ਜਮ੍ਹਾਂ ਹੋਣਾ ਸ਼ੁਰੂ

ਹੁੰਦਾ ਹੈ। ਨਵੇਂ ਮੁਲਾਜ਼ਮਾਂ ਵਿਚੋਂ ਸਰਵਿਸ ਵਿਚ ਪੱਕਾ ਕਰਨ ਲਈ ਗੁਰਬਾਣੀ ਸੁਣਨ ਦਾ ਕਾਰਜ ਮੰਗਲਵਾਰ ਤੋਂ ਸ਼ੁਰੂ ਕੀਤਾ ਗਿਆ ਹੈ ਜੋ ਵੀਰਵਾਰ ਤਕ ਜਾਰੀ ਰਹੇਗਾ।  ਕੁਲ 567 ਮੁਲਾਜ਼ਮਾਂ ਕੋਲੋਂ ਗੁਰਬਾਣੀ ਸੁਣੀ ਜਾਵੇਗੀ। ਸਰਵਿਸ ਨਿਯਮਾਂ ਦੀ ਮਦ 35 ਅਨੁਸਾਰ ਸ਼੍ਰੋਮਣੀ ਕਮੇਟੀ ਅਤੇ ਇਸ ਅਧੀਨ ਆਉਂਦੇ ਵੱਖ-ਵੱਖ ਗੁਰਦਵਾਰਿਆਂ ਸਮੇਤ ਹੋਰ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਉਦੋਂ ਤੋਂ ਹੀ ਸਾਲਾਨਾ ਤਰੱਕੀ ਸ਼ੁਰੂ ਕੀਤੀ ਜਾਂਦੀ ਹੈ ਜਦ ਉਹ ਨਿਯਮਾਂ ਅਨੁਸਾਰ ਗੁਰਬਾਣੀ ਜ਼ੁਬਾਨੀ ਸੁਣਾ ਦੇਣ।  ਸੇਵਾਦਾਰ ਲਈ ਜਪੁਜੀ ਸਾਹਿਬ ਜ਼ੁਬਾਨੀ ਸੁਣਾਉਣ ਦੀ ਸ਼ਰਤ ਹੈ ਅਤੇ ਪ੍ਰਚਾਰਕ ਤੇ ਗ੍ਰੰਥੀ ਸ਼੍ਰੇਣੀ ਨੂੰ ਨਿਤਨੇਮ ਦੀਆਂ ਬਾਣੀਆਂ ਯਾਦ ਹੋਣੀਆਂ ਲਾਜ਼ਮੀ ਹਨ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement