Punjab Anti-Sacrilege Bill ਸਿਲੈਕਟਿਵ ਕਮੇਟੀ ਦੀ ਪਹਿਲੀ ਮੀਟਿੰਗ, ਬੇਅਦਬੀ ਵਿਰੋਧੀ ਬਿਲ 'ਤੇ ਹੋਈ ਚਰਚਾ
Published : Jul 24, 2025, 12:56 pm IST
Updated : Jul 24, 2025, 1:28 pm IST
SHARE ARTICLE
First Meeting of Selective Committee, Discussion on Anti-Sacrilege Bill Latest News in Punjabi 
First Meeting of Selective Committee, Discussion on Anti-Sacrilege Bill Latest News in Punjabi 

Punjab Anti-Sacrilege Bill ਇੰਦਰਬੀਰ ਨਿੱਝਰ ਨੇ ਦਿਤੀ ਜਾਣਕਾਰੀ 

First Meeting of Selective Committee, Discussion on Anti-Sacrilege Bill Latest News in Punjabi ਚੰਡੀਗੜ੍ਹ: ਅੱਜ ਸਿਲੈਕਟਿਵ ਕਮੇਟੀ ਦੀ ਪਹਿਲੀ ਮੀਟਿੰਗ ਹੋਈ। ਪ੍ਰਧਾਨ ਇੰਦਰਬੀਰ ਨਿੱਝਰ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਬੇਅਦਬੀ ਵਿਰੋਧੀ ਬਿਲ ਸਬੰਧੀ ਜਨਤਾ ਦੀ ਰਾਏ ਜਾਣਨ ਦੇ ਮੁੱਦੇ 'ਤੇ ਚਰਚਾ ਕੀਤੀ ਗਈ। ਅਸੀਂ ਅਜੇ ਮੀਟਿੰਗ ਦੀ ਕਾਰਵਾਈ ਬਾਰੇ ਉਹ ਜਿਆਦਾ ਕੁੱਝ ਸਾਂਝਾ ਨਹੀਂ ਕਰ ਸਕਦੇ ਪਰ ਅਸੀਂ ਮੀਡੀਆ ਨੂੰ ਰੋਜ਼ਾਨਾ ਦੀ ਕਾਰਵਾਈ ਬਾਰੇ ਜਾਣਕਾਰੀ ਦੇਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਇਸ ਸੰਵੇਦਨਸ਼ੀਲ ਮੁੱਦੇ 'ਤੇ ਕੰਮ ਕਰਦੇ ਰਹਿਣਾ ਚਾਹੀਦਾ ਹੈ।

ਜਨਤਕ ਸਮਰਥਨ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਅਗਲੀ ਮੀਟਿੰਗ ਵਿਚ ਫ਼ੈਸਲਾ ਕਰਾਂਗੇ ਕਿ ਟੋਲ ਫ੍ਰੀ ਨੰਬਰ ਕਿਵੇਂ ਜਾਰੀ ਕਰਨੇ ਹਨ ਜਾਂ ਪ੍ਰਬੰਧ ਕਿਵੇਂ ਕਰਨੇ ਹਨ ਤਾਂ ਜੋ ਲੋਕ ਸਾਨੂੰ ਅਪਣੀ ਪ੍ਰਤੀਕਿਰਿਆ ਭੇਜ ਸਕਣ। ਸ਼੍ਰੋਮਣੀ ਕਮੇਟੀ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਬੁੱਧੀਜੀਵੀਆਂ ਦੀ ਰਾਏ ਲਈ ਜਾਵੇਗੀ। 

ਅਸੀਂ ਬੇਅਦਬੀ ਵਿਰੋਧੀ ਬਿਲ ’ਤੇ ਕਮੇਟੀ ਵਿਚ ਦੁਬਾਰਾ ਚਰਚਾ ਕਰਾਂਗੇ ਅਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਕੋਈ ਫ਼ੈਸਲਾ ਲਵਾਂਗੇ। ਕਮੇਟੀ ਸਪੀਕਰ ਨੂੰ ਅਪਣੀ ਰਿਪੋਰਟ ਦੇਵੇਗੀ ਜੋ ਬਾਅਦ ਵਿਚ ਸਦਨ ਵਿਚ ਪੇਸ਼ ਕੀਤੀ ਜਾਵੇਗੀ। 2018 ਦੇ ਬਿੱਲ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਦੇਖਾਂਗੇ ਕਿ ਇਸ ਵਿਚ ਕਿਹੜੀਆਂ ਕਮੀਆਂ ਸਨ ਅਤੇ ਉਨ੍ਹਾਂ ਨੂੰ ਠੀਕ ਕੀਤਾ ਜਾਵੇਗਾ। ਅਗਲੀ ਮੀਟਿੰਗ ਮੰਗਲਵਾਰ ਨੂੰ ਦੁਪਹਿਰ 02.30 ਵਜੇ ਹੋਵੇਗੀ। ਘੋਖ ਲਈ 6 ਮਹੀਨੇ ਦਾ ਸਮਾਂ ਦਿਤਾ ਗਿਆ ਹੈ।

(For more news apart from First Meeting of Selective Committee, Discussion on Anti-Sacrilege Bill Latest News in Punjabi stay tuned to Rozana Spokesman.) 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement