ਮਨਜੀਤ ਸਿੰਘ ਜੀ ਕੇ ਨੇ ਅਮਰੀਕਾ ਦੇ ਨਵੇਂ ਪੁਲਿਸ ਅਫ਼ਸਰਾਂ ਨੂੰ ਅਰਬ ਮੁਸਲਮਾਨਾਂ ਅਤੇ ਸਿੱਖਾਂ ਵਿਚਕਾਰ ਪਛਾਣ ਦੇ ਫ਼ਰਕ ਸਮਝਾਏ
Published : Oct 21, 2023, 12:24 am IST
Updated : Oct 21, 2023, 9:03 am IST
SHARE ARTICLE
File Photo
File Photo

ਮਨਜੀਤ ਸਿੰਘ ਜੀ ਕੇ ਨੇ ਅਮਰੀਕਾ ਦੇ ਨਵੇਂ ਪੁਲਿਸ ਅਫ਼ਸਰਾਂ ਨੂੰ ਅਰਬ ਮੁਸਲਮਾਨਾਂ ਅਤੇ ਸਿੱਖਾਂ ਵਿਚਕਾਰ ਪਛਾਣ ਦੇ ਫ਼ਰਕ ਸਮਝਾਏ

ਨਵੀਂ ਦਿੱਲੀ, 20 ਅਕਤੂਬਰ (ਅਮਨਦੀਪ ਸਿੰਘ): ਅਮਰੀਕਾ ਦੇ ਨਿਊਯਾਰਕ ਵਿਖੇ ਪੁਲਿਸ ਵਿਚ ਨਵੇਂ ਭਰਤੀ ਹੋਏ ਅਫ਼ਸਰਾਂ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ  ਦੇ ਸਾਬਕਾ ਪ੍ਰਧਾਨ ਅਤੇ ‘ਜਾਗੋ’ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਿੱਖ ਧਰਮ ਦੀ ਵਿਲੱਖਣ ਪਛਾਣ, ਸਿੱਖ ਦੀ ਦਸਤਾਰ, ਸਿੱਖ ਸਿਧਾਂਤਾਂ,  ਗੁਰੂ ਸਾਹਿਬਾਨ, ਪੰਗਤ-ਸੰਗਤ ਅਤੇ ਅਰਬ ਦੇਸ਼ਾਂ ਦੇ ਮੁਸਲਮਾਨਾਂ ਤੇ ਸਿੱਖਾਂ ਵਿਚਕਾਰ ਪਛਾਣ ਦੇ ਮੁਢਲੇ ਫ਼ਰਕ ਸਮਝਾਇਆ। 

ਅਮਰੀਕਾ ਦੌਰੇ ’ਤੇ ਗਏ ਹੋਏ ਜੀ ਕੇ ਨੇ ਨਿਊਯਾਰਕ ਦੀ ਨਸਾਓ  ਕਾਉਂਟੀ ਪੁਲਿਸ ਅਕੈਡਮੀ ਵਿਖੇ ਪੁਲਿਸ ਅਫ਼ਸਰਾਂ ਨੂੰ ਸਭਿਆਚਾਰਕ ਵੰਨ ਸੁਵੰਨਤਾ ਅਧੀਨ ਲੈਕਚਰ ਦੇ ਕੇ, ਅਮਰੀਕਾ ਵਿਖੇ ਹੀ ਗ਼ਲਤ ਪਛਾਣ ਦਾ ਸ਼ਿਕਾਰ ਬਣਾ ਕੇ, ਸਿੱਖਾਂ ’ਤੇ ਹੋਏ ਨਸਲੀ ਹਮਲਿਆਂ, ਸਿੱਖਾਂ ਤੇ ਅਰਬ ਸ਼ਹਿਰੀਆਂ ਵਿਚਕਾਰ ਪਛਾਣ ਨੂੰ ਨਿਖੇੜ ਕੇ ਦਸਿਆ।

ਉਨ੍ਹਾਂ ਇਕ ਅਫ਼ਸਰ ਨੂੰ ਖ਼ੁਦ ਦਸਤਾਰ ਵੀ ਸਜਾਈ। ਇਥੇ ‘ਜਾਗੋ’ ਪਾਰਟੀ ਵਲੋਂ ਜਾਰੀ ਬਿਆਨ ਵਿਚ ਦਸਿਆ ਗਿਆ ਕਿ ਸਾਬਕਾ ਦਿੱਲੀ ਕਮੇਟੀ ਪ੍ਰਧਾਨ ਨੇ ਨਵੇਂ ਪੁਲਿਸ ਅਫ਼ਸਰਾਂ ਨੂੰ ਪਹਿਲੀ ਤੇ ਦੂਜੀ ਸੰਸਾਰ ਜੰਗ, ਸਾਰਾਗੜ੍ਹੀ ਵਿਚ 21 ਸਿੱਖ ਫ਼ੌਜ਼ੀਆਂ ਦੀ ਸੂਰਮਤਾਈ ਅਤੇ ਕਰੋਨਾ ਦੌਰਾਨ ਸਿੱਖਾਂ ਦੀ ਲਾਸਾਨੀ ਸੇਵਾ ਨੂੰ ਖੁਲ੍ਹ ਦਸਿਆ। ਉਨ੍ਹਾਂ ਨਾਲ ਉਥੇ ਦੇ ਉੱਘੇ ਸਿੱਖ ਅਹੁਦੇਦਾਰ ਮਹਿੰਦਰ ਸਿੰਘ ਤਨੇਜਾ ਨੇ ਵੀ ਸਿੱਖੀ ਦੀ ਮਹਾਨਤਾ ਬਾਰੇ ਦਸਿਆ। 
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement