Panthak News: ਨਵਬੰਰ 1984 ਦਾ ਸੰਤਾਪ ਅਪਣੇ ਪਿੰਡੇ ’ਤੇ ਹੰਢਾਉਣ ਵਾਲੇ ਜਗਮੋਹਨ ਸਿੰਘ ਨਹੀਂ ਰਹੇ
Published : Mar 19, 2024, 9:26 am IST
Updated : Mar 19, 2024, 9:26 am IST
SHARE ARTICLE
Jagmohan Singh
Jagmohan Singh

ਗਵਾਹੀ ’ਤੇ ਦਿੱਲੀ ਕਤਲੇਆਮ ਦੇ ਤਿੰਨ ਦੋਸ਼ੀਆਂ ਨੂੰ ਦਿਤੀ ਗਈ ਸੀ ਸਜ਼ਾ

Panthak News: ਪੰਥਕ ਹਲਕਿਆਂ ਵਿਚ ਇਹ ਖ਼ਬਰ ਬੜੇ ਹੀ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਨਵਬੰਰ 1984 ਦਾ ਸੰਤਾਪ ਅਪਣੇ ਪਿੰਡੇ ’ਤੇ ਹੰਢਾਉਣ ਵਾਲੇ ਜਗਮੋਹਨ ਸਿੰਘ ਬੀਤੇ ਕਲ ਅਕਾਲ ਚਲਾਣਾ ਕਰ ਗਏ। ਉਹ 72 ਸਾਲ ਦੇ ਸਨ ਤੇ ਅਪਣੇ ਪਿੱਛੇ ਪਤਨੀ, ਦੋ ਲੜਕੇ ਤੇ ਤਿੰਨ ਲੜਕੀਆਂ ਛੱਡ ਗਏ ਹਨ। ਉਹ ਬੀਤੇ ਕੁੱਝ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦਾ ਅੰਤਮ ਸਸਕਾਰ ਸਥਾਨਕ ਸ਼ਮਸ਼ਾਨ ਘਾਟ ਵਿਖੇ ਕਰ ਦਿਤਾ ਗਿਆ।

ਸ. ਜਗਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਸਪੁੱਤਰ ਸ. ਭੁਪਿੰਦਰਪ੍ਰੀਤ ਸਿੰਘ ਨੇ ਅਗਨ ਦਿਖਾਈ। ਉਨ੍ਹਾਂ ਦੇ ਭਰਾ ਸ. ਗੁਰਿੰਦਰ ਸਿੰਘ ਨੇ ਦਸਿਆ ਕਿ ਨਵੰਬਰ 1984 ਵਿਚ ਜਨੂਨੀ ਭੀੜ ਨੇ ਉਨ੍ਹਾਂ ਦੋਹਾਂ ਭਰਾਵਾਂ ’ਤੇ ਹਮਲੇ ਕੀਤੇ ਜਿਸ ਵਿਚ ਦੋਵੇਂ ਭਰਾ ਗੰਭੀਰ ਜ਼ਖ਼ਮੀ ਹੋਏ। ਜਗਮੋਹਨ ਸਿੰਘ ਨੇ ਇਸ ਮਾਮਲੇ ਤੇ ਸਿੱਖਾਂ ਦੇ ਖ਼ੂਨ ਨਾਲ ਹੱਥ ਰੰਗਣ ਵਾਲੇ ਜਗਦੀਸ਼ ਟਾਈਟਲਰ ਤੇ ਉਸ ਦੇ ਗੁੰਡਿਆਂ ਵਿਰੁਧ ਲੰਮੀ ਕਾਨੂੰਨੀ ਲੜਾਈ ਲੜੀ।

ਦਿੱਲੀ ਦੀ ਇਕ ਅਦਾਲਤ ਨੇ ਪ੍ਰਵਾਰ ਨੂੰ 16 ਲੱਖ ਰੁਪਏ ਦੇ ਕਰੀਬ ਮੁਆਵਜ਼ਾ ਅਦਾ ਕਰਨ ਦਾ ਫ਼ੈਸਲਾ ਵੀ ਸੁਣਾਇਆ ਸੀ ਪਰ ਇਹ ਮੁਆਵਜ਼ਾ ਇਸ ਪ੍ਰਵਾਰ ਨੂੰ ਨਹੀਂ ਮਿਲ ਸਕਿਆ। ਸ. ਜਗਮੋਹਨ ਸਿੰਘ ਦੀ ਗਵਾਹੀ ਤੇ ਹੀ ਦਿੱਲੀ ਕਤਲੇਆਮ ਦੇ ਤਿੰਨ ਦੋਸ਼ੀਆਂ ਨੂੰ ਸਜ਼ਾ ਦਿਤੀ ਗਈ ਸੀ। ਉਨ੍ਹਾਂ ਦੀ ਖਵਾਹਿਸ਼ ਸੀ ਕਿ ਜਗਦੀਸ਼ ਟਾਈਟਲਰ ਨੂੰ ਵੀ ਅਦਾਲਤਾਂ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਪਰ ਉਨ੍ਹਾਂ ਦੇ ਜੀਵਨਕਾਲ ਵਿਚ ਇਹ ਸੰਭਵ ਨਹੀਂ ਹੋ ਸਕਿਆ।

  (For more Punjabi news apart from November 1984 Warrior Jagmohan Singh is no more, stay tuned to Rozana Spokesman)

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement