Panthak News: ਬਾਗ਼ੀ ਅਕਾਲੀ ਧੜੇ ਨੇ ਪ੍ਰਜ਼ੀਡੀਅਮ ਦੇ ਮੈਂਬਰ ਸਕੱਤਰ ਅਤੇ ਪੰਜ ਮੁੱਖ ਬੁਲਾਰੇ ਕੀਤੇ ਨਿਯੁਕਤ

By : BALJINDERK

Published : Aug 18, 2024, 10:20 am IST
Updated : Aug 18, 2024, 10:28 am IST
SHARE ARTICLE
 ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ
ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ

Panthak News: ਬਾਗ਼ੀ ਧੜੇ ਵਲੋਂ 20 ਅਗੱਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਮਾਗਮ ਲਈ ਸੂਬੇ ਭਰ ਵਿਚ ਤਿਆਰੀਆਂ ਚਲ ਰਹੀਆਂ ਹਨ,

Panthak News : ਬਾਗ਼ੀ ਅਕਾਲੀ ਧੜੇ ਨਾਲ ਸਬੰਧਤ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ  13 ਮੈਂਬਰੀ ਪ੍ਰਜ਼ੀਡੀਅਮ ਦੇ ਮੈਂਬਰ ਸਕੱਤਰ ਅਤੇ ਪੰਜ ਮੁੱਖ ਬੁਲਾਰਿਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਚਰਨਜੀਤ ਸਿੰਘ ਬਰਾੜ ਨੂੰ ਪ੍ਰਜ਼ੀਡੀਅਮ ਦਾ ਮੈਂਬਰ ਸਕੱਤਰ ਬਣਾਇਆ ਗਿਆ ਹੈ ਜੋ ਕਿ ਦਫ਼ਤਰ ਦਾ ਕੰਮਕਾਜ ਅਤੇ ਹੋਰ ਸਾਰੀਆਂ ਕਮੇਟੀਆਂ ਦਾ ਕੰਮਕਾਜ ਦੇਖਣਗੇ। ਇਸੇ ਤਰ੍ਹਾਂ ਪੰਜ ਮੁੱਖ ਬੁਲਾਰਿਆਂ ਵਿਚ ਚਰਨਜੀਤ ਸਿੰਘ ਬਰਾੜ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਭਾਈ ਮਨਜੀਤ ਸਿੰਘ, ਬੀਬੀ ਪਰਮਜੀਤ ਕੌਰ ਲਾਂਡਰਾ ਅਤੇ ਭੋਲਾ ਸਿੰਘ ਗਿੱਲਪੱਤੀ ਨੂੰ ਬਣਾਇਆ ਗਿਆ ਹੈ। ਬਾਗ਼ੀ ਧੜੇ ਨੇ ਕਦਮ ਅੱਗੇ ਵਧਾਉਂਦੇ ਹੋਏ ਸੁਧਾਰ ਲਹਿਰ ਵਿਚ ਤੇਜ਼ੀ ਲਿਆਉਣ ਲਈ ਵਿਸ਼ੇਸ਼ ਰਣਨੀਤੀ ਬਣਾਈ ਹੈ ਜਿਸ ਬਾਅਦ ਹੀ ਇਹ ਬੁਲਾਰੇ ਨਿਯੁਕਤ ਕੀਤੇ ਗਏ ਹਨ।

ਇਹ ਵੀ ਪੜੋ:S. Joginder Singh: ਸ. ਜੋਗਿੰਦਰ ਸਿੰਘ ਦੀ ਪੰਜਾਬ ਤੇ ਸਿੱਖੀ ਵਾਸਤੇ ਜੋ ਦੇਣ ਹੈ, ਉਸ ਲਈ ਅਸੀਂ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਾਂਗੇ : ਭਾਗ ਸਿੰਘ 

ਇਸੇ ਦੌਰਾਨ ਬਾਗ਼ੀ ਧੜੇ ਵਲੋਂ 20 ਅਗੱਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਮਾਗਮ ਲਈ ਸੂਬੇ ਭਰ ਵਿਚ ਤਿਆਰੀਆਂ ਚਲ ਰਹੀਆਂ ਹਨ, ਵਿਚ ਸ਼ਮੂਲੀਅਤ ਕਰਨ ਲਈ ਹਲਕਾ ਮਾਨਸਾ ਦੇ ਭੀਖੀ ਸਰਕਲ ਵਿਖੇ ਸ਼੍ਰੋਮਣੀ ਅਕਾਲੀ ਦਲ ਲਹਿਰ ਦੇ ਵਰਕਰਾਂ ਦੀ ਮੀਟਿੰਗ ਵਿਚ ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ਮਨਜੀਤ ਸਿੰਘ ਬੱਪੀਆਣਾ ਤੇ ਸੈਂਕੜੇ ਵਰਕਰਾਂ ਨੇ ਸ਼ਮੂਲੀਅਤ ਕੀਤੀ।

(For more news apart from The rebel Akali faction appointed Presidium member secretary and five key speakers News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement