550ਵੇਂ ਪ੍ਰਕਾਸ਼ ਪੁਰਬ ਸਬੰਧੀ ਲੋਕਾਂ ਨੂੰ ਯਾਦਗਾਰੀ ਸਿੱਕੇ ਉੱਪਲਬਧ ਕਰਵਾਏ ਜਾਣਗੇ
Published : Apr 14, 2019, 8:51 pm IST
Updated : Apr 14, 2019, 8:51 pm IST
SHARE ARTICLE
VINI MAHAJAN
VINI MAHAJAN

ਯਾਦਗਾਰੀ ਸਿੱਕਿਆਂ ਦੇ ਡਿਜ਼ਾਇਨ ਅਤੇ ਨਿਰਮਾਣ ਤਿਆਰ ਕਰਨ ਲਈ ਐਮ.ਐਮ.ਟੀ.ਸੀ ਨਾਲ ਪ੍ਰਬੰਧ ਕੀਤੇ ਸਨ

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸ਼ੁਭ ਮੌਕੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਲਿਮਟਿਡ ਨੂੰ ਯਾਦਗਾਰੀ ਸਿੱਕੇ ਉਪਲਭਧ ਕਰਵਾਉਣ ਦਾ ਕੰਮ ਸੌਂਪਿਆ ਗਿਆ ਸੀ। ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ, ਇੰਡਸਟਰੀ ਅਤੇ ਕਾਮਰਸ ਵਿਭਾਗ, ਪੰਜਾਬ ਨੇ ਦਸਿਆ ਕਿ ਪੀ.ਐਸ.ਆਈ.ਈ.ਸੀ. ਨੇ ਯਾਦਗਾਰੀ ਸਿੱਕਿਆਂ ਦੇ ਡਿਜ਼ਾਇਨ ਅਤੇ ਨਿਰਮਾਣ ਤਿਆਰ ਕਰਨ ਲਈ ਐੱਮ.ਐੱਮ.ਟੀ.ਸੀ ਨਾਲ ਪ੍ਰਬੰਧ ਕੀਤੇ ਸਨ।

ਉਨ੍ਹਾਂ ਦਸਿਆ ਕਿ ਇਹ ਯਾਦਗਾਰੀ ਸਿੱਕੇ, ਭਾਰਤ ਅਤੇ ਵਿਦੇਸ਼, ਦੋਵੇਂ ਥਾਵਾਂ 'ਤੇ ਆਮ ਸ਼ਰਧਾਲੂਆਂ ਅਤੇ ਆਮ ਜਨਤਾ ਨੂੰ ਉਪਲਭਧ ਕਰਵਾਏ ਜਾਣਗੇ। ਇਨ੍ਹਾਂ ਯਾਦਗਾਰੀ ਮੈਡਲਾਂ ਦੀ ਸ਼ੁਰੂਆਤ ਅੱਜ ਵਿਸਾਖੀ ਦੇ ਵਿਸ਼ੇਸ਼ ਮੌਕੇ ਫੁਲਕਾਰੀ, ਇੰਮਪੋਰੀਅਮ, ਸੈਕਟਰ 17, ਚੰਡੀਗੜ੍ਹ ਵਿਖੇ ਭਾਈ ਸੁਖਦੀਪ ਸਿੰਘ ਸਿੱਧੂ, ਮਹਾਂ ਪ੍ਰਬੰਧਕ (ਨਿਰਯਾਤ), ਪੀ.ਐਸ.ਆਈ.ਈ.ਸੀ ਵਲੋਂ ਕੀਤੀ ਗਈ। ਇਸ ਮੌਕੇ ਰਾਹੁਲ ਭੰਡਾਰੀ, ਮੈਨੇਜਿੰਗ ਡਾਇਰੈਕਟਰ, ਪੀ.ਐਸ.ਆਈ.ਈ.ਸੀ ਨੇ ਦਸਿਆ ਕਿ ਇਨ੍ਹਾਂ ਯਾਦਗਾਰੀ ਮੈਡਲਾਂ ਨੂੰ ਐਮ.ਐਮ.ਟੀ.ਸੀ. ਤੋਂ 999 ਸ਼ੁੱਧਤਾ ਲਈ ਤਸੱਲੀਬਖਸ਼ ਪੈਕਿੰਗ ਨਾਲ ਸੋਨੇ ਅਤੇ ਚਾਂਦੀ ਦੋਹਾਂ ਵਿਚ ਤਿਆਰ ਕੀਤਾ ਗਿਆ ਹੈ।

ਉਨ੍ਹਾਂ ਦਸਿਆ ਕਿ ਇਹ ਯਾਦਗਾਰੀ ਸਿੱਕੇ 24 ਕੈਰੇਟ ਸੋਨੇ ਵਿਚ 5 ਅਤੇ 10 ਗ੍ਰਾਮ (999 ਸ਼ੁੱਧਤਾ) ਅਤੇ 50 ਗ੍ਰਾਮ ਸ਼ੁੱਧ ਚਾਂਦੀ (999 ਸ਼ੁੱਧਤਾ)  ਵਿਚ ਉਪਲਭਧ ਹੋਣਗੇ। ਉਨ੍ਹਾਂ ਦਸਿਆ ਕਿ 5 ਗ੍ਰਾਮ ਸੋਨਾ (999 ਸ਼ੁੱਧਤਾ) ਦੀ ਵਿਕਰੀ ਕੀਮਤ 18,500/-, 10 ਗ੍ਰਾਮ ਸੋਨਾ (999 ਸ਼ੁੱਧਤਾ) ਦੀ ਵਿਕਰੀ ਕੀਮਤ 37,000/- ਅਤੇ 50 ਗ੍ਰਾਮ ਚਾਂਦੀ (999 ਸ਼ੁੱਧਤਾ) ਦੀ ਵਿਕਰੀ ਕੀਮਤ 2900/- ਰੁਪਏ ਪ੍ਰਤੀ ਦਰ ਨਾਲ ਵੇਚਿਆ ਜਾਵੇਗਾ। 

ਭਾਈ ਸੁਖਦੀਪ ਸਿੰਘ ਸਿੱਧੂ, ਮੁੱਖ ਪ੍ਰਬੰਧਕ (ਨਿਰਯਾਤ) ਨੇ ਦਸਿਆ ਕਿ ਇਨ੍ਹਾਂ ਯਾਦਗਾਰੀ ਮੈਡਲਾਂ ਨੂੰ ਚੰਡੀਗੜ੍ਹ, ਅੰਮ੍ਰਿਤਸਰ, ਪਟਿਆਲਾ, ਦਿੱਲੀ ਅਤੇ ਕੋਲਕਾਤਾ ਵਿਚ ਸਥਿਤ ਪੀ.ਐਸ.ਆਈ.ਈ.ਸੀ ਦੇ ਫੁੱਲਕਾਰੀ ਇੰਮਪੋਰੀਅਮਾਂ ਰਾਹੀਂ ਵੇਚਿਆ ਜਾਵੇਗਾ। ਉਨ੍ਹਾਂ ਦਸਿਆ ਕਿ ਇਨ੍ਹਾਂ ਯਾਦਗਾਰੀ ਮੈਡਲਾਂ ਨੂੰ ਐਮ.ਐਮ.ਟੀ.ਸੀ. ਦੇ ਸਾਰੇ ਭਾਰਤ ਵਿੱਚ ਸਥਿਤ ਰਿਟੇਲ ਦੁਕਾਨਾਂ ਉਤੇ ਵੀ ਵੇਚਿਆ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement