ਗ੍ਰਹਿ ਮੰਤਰੀ ਸਿੱਖਾਂ ਦੇ ਸੰਵਿਧਾਨਕ ਤੇ ਧਾਰਮਕ ਹੱਕਾਂ ਨਾਲ ਵਿਤਕਰਾ ਬੰਦ ਕਰਵਾਉਣ: ਸਿਰਸਾ
Published : Feb 9, 2019, 1:31 pm IST
Updated : Feb 9, 2019, 1:31 pm IST
SHARE ARTICLE
Manjinder Singh Sirsa
Manjinder Singh Sirsa

ਅੰਮ੍ਰਿਤਧਾਰੀ ਸਿੱਖ ਵਕੀਲ ਅੰਮ੍ਰਿਤਪਾਲ ਸਿੰਘ ਨੂੰ ਕ੍ਰਿਪਾਨ ਪਾ ਕੇ, ਸੁਪਰੀਮ ਕੋਰਟ ਅੰਦਰ ਦਾਖ਼ਲ ਹੋਣ ਤੋਂ ਰੋਕ ਦੇਣ ਦੀ ਸਖ਼ਤ ਨਿਖੇਧੀ ਕਰਦਿਆਂ ਦਿੱਲੀ ਸਿੱਖ.....

ਨਵੀਂ ਦਿੱਲੀ : ਅੰਮ੍ਰਿਤਧਾਰੀ ਸਿੱਖ ਵਕੀਲ ਅੰਮ੍ਰਿਤਪਾਲ ਸਿੰਘ ਨੂੰ ਕ੍ਰਿਪਾਨ ਪਾ ਕੇ, ਸੁਪਰੀਮ ਕੋਰਟ ਅੰਦਰ ਦਾਖ਼ਲ ਹੋਣ ਤੋਂ ਰੋਕ ਦੇਣ ਦੀ ਸਖ਼ਤ ਨਿਖੇਧੀ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਘੱਟੋ- ਘੱਟ ਆਪਣੇ ਮੁਲਕ ਵਿਚ ਇਹ ਯਕੀਨੀ ਬਣਾਉਣ ਕਿ ਕ੍ਰਿਪਾਨ ਪਾਉਣ ਦੇ ਸਿੱਖਾਂ ਦੇ ਸੰਵਿਧਾਨਕ ਹੱਕਾਂ ਨੂੰ ਨਾ ਖੋਹਿਆ ਜਾਵੇ। ਇਹ ਸਿੱਖਾਂ ਦੇ ਧਾਰਮਕ ਚਿਨ੍ਹ ਹਨ ਜਿਸ ਬਾਰੇ ਵਿਤਕਰਾ ਨਹੀਂ ਹੋਣਾ ਚਾਹੀਦਾ।

ਉਨਾਂ੍ਹ ਕਿਹਾ ਕਿ ਦੇਸ਼ ਦੇ ਸੰਵਿਧਾਨ ਵਿਚ ਹਰੇਕ ਨੂੰ ਬਰਾਬਰ ਦੀ ਧਾਰਮਕ ਆਜ਼ਾਦੀ ਹੈ, ਪਰ ਅੰਮ੍ਰਿਧਾਰੀ ਵਕੀਲ ਅੰਮ੍ਰਿਤਪਾਲ ਸਿੰਘ ਨੂੰ ਸਰਬਉੱਚ ਅਦਾਲਤ ਵਿਚ ਕ੍ਰਿਪਾਨ ਪਾ ਕੇ, ਜਾਣ ਤੋਂ ਇਹ ਆਖ ਕੇ, ਰੋਕ ਦੇਣਾ ਕਿ ਕ੍ਰਿਪਾਨ 6 ਇੰਚ ਤੋਂ ਵੱਡੀ ਹੈ। ਇਹ ਸਰਾਸਰ ਧਾਰਮਕ ਤੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਹੈ। ਸਿੱਖ ਰਹਿਤ ਮਰਿਆਦਾ ਮੁਤਾਬਕ ਕ੍ਰਿਪਾਨ ਧਾਰਮਕ ਚਿਨ੍ਹ ਹੈ। ਭਾਰਤ ਦੇ ਸੰਵਿਧਾਨ ਵਿਚ ਕ੍ਰਿਪਾਨ ਲਈ ਕੋਈ ਹੱਦ ਨਹੀਂ ਮਿੱਥੀ ਗਈ ਤੇ ਕ੍ਰਿਪਾਨ ਦੀ ਹੱਦ ਨੂੰ ਬਹਾਨਾ ਬਣਾ ਕੇ, ਵਕੀਲ ਨੂੰ ਅਦਾਲਤੀ ਕੰਪਲੈਕਸ ਵਿਚ ਦਾਖਲ ਹੋਣ ਤੋਂ ਰੋਕਣਾ ਅਫ਼ਸੋਸਨਾਕ ਹੈ। ਸ.ਸਿਰਸਾ ਨੇ ਕਿਹਾ,

“ਜਦੋਂ ਭਾਰਤ ਦੇ ਸਿੱਖ ਵੱਖ-ਵੱਖ ਮੁਲਕਾਂ ਦੇ ਸਿੱਖਾਂ ਨੂੰ ਦਰਪੇਸ਼ ਅਜਿਹੇ ਮਸਲਿਆਂ ਨਾਲ ਨਜਿੱਠਦੇ ਹਨ, ਤਾਂ ਆਪਣੇ ਮੁਲਕ ਭਾਰਤ ਵਿਚ ਅਜਿਹੇ ਮਾਮਲੇ ਵਾਪਰਨ ਤਾਂ ਹੈਰਾਨੀ ਹੁੰਦੀ ਹੈ। ਇਸ ਲਈ ਤੁਰਤ ਗ੍ਰਹਿ ਮੰਤਰੀ ਨੂੰ ਸਿੱਖਾਂ ਦੇ ਧਾਰਮਕ ਤੇ ਸੰਵਿਧਾਨਕ ਹੱਕ ਦੀ ਰਾਖੀ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।''

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement