ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਦੀਆਂ ਬਣਨ ਵੋਟਾਂ : ਹਰਿਆਣਾ ਸਿੱਖ ਸੰਗਤ
Published : Oct 7, 2023, 7:00 am IST
Updated : Oct 7, 2023, 7:12 am IST
SHARE ARTICLE
Imgae
Imgae

ਵੋਟਾਂ ਬਣਾਉਣ ਦੇ ਕੰਮ 'ਚ ਸਿੱਖ ਨੂੰ ਸਹੀ ਤਰ੍ਹਾਂ ਪਰੀਭਾਸ਼ਤ ਨਾ ਕਰਨ ਨੂੰ ਕੇਂਦਰ ਦੀ ਚਾਲ ਕਰਾਰ ਦਿਤਾ

ਚੰਡੀਗੜ੍ਹ, 6 ਅਕਤੂਬਰ (ਸੁਰਜੀਤ ਸਿੰਘ ਸੱਤੀ) : ਹਰਿਆਣਾ ਸਿਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਪਹਿਲੀਆਂ ਚੋਣਾਂ ਲਈ ਸੂਬੇ ਵਿਚ ਬਣਾਈ ਜਾ ਰਹੀਆਂ ਵੋਟਾਂ 'ਚ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨੂੰ  ਹੀ ਮੰਨਣ ਵਾਲਿਆਂ ਦੀਆਂ ਵੋਟਾਂ ਬਣਾਉਣ ਦੀ ਮੰਗ ਉੱਠੀ ਹੈ |

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਖਾਲਸਾ (ਸਿਰਸਾ), ਹਰਪਾਲ ਸਿੰਘ, ਬਲਵਿੰਦਰ ਸਿੰਘ ਤੇ ਏ.ਐਸ ਪੰਨੂ ਤੇ ਡਾਕਟਰ ਭਗਵਾਨ ਸਿੰਘ ਨੇ ਇਥੇ ਇਕ ਪ੍ਰੈਸ ਕਾਨਫ਼ਰੰਸ ਕਰ ਕੇ ਦਸਿਆ ਕਿ ਵੋਟਾਂ ਬਣਾਉਣ ਲਈ ਦਿਤੇ ਜਾ ਰਹੇ ਫ਼ਾਰਮਾਂ ਵਿਚ ਵੋਟਰ ਬਣਨ ਲਈ ਕੇਸਾਧਾਰੀ ਸਿੱਖ ਹੋਣ ਦੀ ਸ਼ਰਤ ਰੱਖੀ ਗਈ ਹੈ ਤੇ ਅਜਿਹੇ ਵਿਚ ਉਹ ਵਿਅਕਤੀ ਵੀ ਵੋਟਰ ਬਣ ਸਕਦੇ ਹਨ, ਜਿਹੜੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਸੰਸਥਾਵਾਂ ਨੂੰ  ਵੀ ਮੰਨਦੇ ਹਨ, ਜਿਵੇਂ ਕਿ ਨਾਮਧਾਰੀ ਤੇ ਡੇਰਿਆਂ ਨਾਲ ਜੁੜੇ ਵਿਅਕਤੀ ਆਦਿ | ਉਨ੍ਹਾਂ ਕਿਹਾ ਕਿ ਕਈ ਡੇਰਿਆਂ ਵਿਚ ਸਿੱਖ ਰਹਿਤ ਮਰਿਆਦਾਵਾਂ ਦੀ ਪਾਲਣਾ ਨਹੀਂ ਹੁੰਦੀ ਤੇ ਜੇਕਰ ਅਜਿਹੇ ਵਿਅਕਤੀ ਵੋਟਰ ਬਣ ਗਏ ਤਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਟਮੈਂਟ ਕਮੇਟੀ ਵਿਚ ਡੇਰਾਵਾਦ ਦਾ ਬੋਲਬਾਲਾ ਹੋ ਜਾਵੇਗਾ |


ਸਿੱਖ ਆਗੂਆਂ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਚਾਲ ਹੈ ਤਾਂ ਜੋ ਕਮੇਟੀ ਦੇ ਜ਼ਰੀਏ ਹਰਿਆਣਾ ਦੇ ਗੁਰਦੁਆਰਿਆਂ 'ਤੇ ਮਹੰਤਾਂ ਦਾ ਕਬਜ਼ਾ ਕਰਵਾਇਆ ਜਾ ਸਕੇ, ਜਦੋਂਕਿ ਲੰਮੀ ਜੱਦੋ ਜਹਿਦ ਉਪਰੰਤ ਹਰਿਆਣਾ ਦੇ ਗੁਰਦੁਆਰੇ ਮਹੰਤਾਂ ਕੋਲੋਂ ਆਜ਼ਾਦ ਕਰਵਾਇਆ ਗਿਆ ਤੇ ਵੱਖਰੀ ਗੁਰਦੁਆਰਾ ਕਮੇਟੀ ਬਣੀ | ਉਕਤ ਆਗੂਆਂ ਨੇ ਕਿਹਾ ਕਿ ਵੋਟਾਂ ਦੇ ਫ਼ਾਰਮ ਵਿਚ ਵੋਟਰ ਬਣਨ ਵਾਲਾ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਧਰਮ ਜਾਂ ਸੰਸਥਾ ਨੂੰ  ਨਾ ਮੰਨਦਾ ਹੋਵੇ, ਦਾ ਵਾਧਾ ਕਰਵਾਉਣ ਲਈ ਸਰਕਾਰ ਤੇ ਗੁਰਦੁਆਰਾ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਗਈ ਪਰ ਕੋਈ ਸੁਣਵਾਈ ਨਾ ਹੋਣ ਕਾਰਨ ਹੁਣ ਹਾਈਕੋਰਟ ਪਹੁੰਚ ਕੀਤੀ ਗਈ ਹੈ ਤੇ ਇਕ ਪਟੀਸ਼ਨ ਰਾਹੀਂ ਵੋਟਾਂ ਦੇ ਫ਼ਾਰਮ ਅਤੇ ਹਰਿਆਣਾ ਸਿੱਖ ਗੁਰਦੁਆਰਾ ਐਕਟ ਦੇ ਉਸ ਨਿਯਮ ਨੂੰ  ਚੁਣੌਤੀ ਦਿਤੀ ਗਈ ਹੈ, ਜਿਸ ਤਹਿਤ ਵੋਟਰ ਬਣਨ ਦੀ ਸ਼ਰਤ ਤੈਅ ਕੀਤੀ ਜਾਂਦੀ ਹੈ, ਨੂੰ  ਰੱਦ ਕਰਨ ਦੀ ਮੰਗ ਕੀਤੀ ਗਈ ਹੈ |
 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement