ਗੁਰਦੁਆਰਾ ਡਾਂਗ ਮਾਰ ਸਾਹਿਬ ਦੀ ਇਕ ਇੰਚ ਥਾਂ ਨਹੀਂ ਛਡਾਂਗੇ : ਸ਼੍ਰੋਮਣੀ ਕਮੇਟੀ
Published : Oct 5, 2023, 12:37 am IST
Updated : Oct 5, 2023, 7:12 am IST
SHARE ARTICLE
SGPC General Secretary Gurcharan Singh Grewal
SGPC General Secretary Gurcharan Singh Grewal

ਸਿੱਕਮ ਦੇ ਮੁੱਖ ਮੰਤਰੀ ਨੇ ਸੂਬਾਈ ਰਾਜਨੀਤੀ ਲਈ ਸਿੱਖੀ ਦੀ ਵਿਸ਼ਵ ਪਧਰੀ ਸ਼ਾਨ ਅੱਖੋਂ ਪਰੋਖੇ ਕੀਤੀ : ਗਰੇਵਾਲ

ਚੰਡੀਗੜ੍ਹ, 4 ਅਕਤੂਬਰ (ਸੁਰਜੀਤ ਸਿੰਘ ਸੱਤੀ) : ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮੰਗ ਵਲੋਂ ਗੁਰਦੁਆਰਾ ਡਾਂਗ ਮਾਰ ਸਾਹਿਬ ਦੀ ਇਕ ਇੰਚ ਥਾਂ ਨਾ ਦਿਤੇ ਜਾਣ ਦੇ ਬਿਆਨ ’ਤੇ ਪਲਟਵਾਰ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਦੀ ਇਕ ਇੰਚ ਜ਼ਮੀਨ ਨਹੀਂ ਛਡਾਂਗੇ। 

ਸਿੱਕਮ ਹਾਈ ਕੋਰਟ ’ਚ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਕੇਸ ਦਾ ਫ਼ੈਸਲਾ ਰਾਖਵਾਂ ਰੱਖੇ ਹੋਣ ਉਪਰੰਤ ਤਮੰਗ ਵਲੋਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਬਾਰੇ ਆਏ ਬਿਆਨ ਨੂੰ ਕੋਰਟ ਦੀ ਉਲੰਘਣਾ ਕਰਾਰ ਦਿੰਦਿਆਂ ਇਥੇ ਚੰਡੀਗੜ੍ਹ ਸਬ ਆਫ਼ਿਸ ਵਿਚ ਇਕ ਪ੍ਰੈਸ ਕਾਨਫ਼ਰੰਸ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਤੇ ਐਡਵੋਕੇਟ ਗੁਰਪ੍ਰੀਤ ਸਿੰਘ ਤਲਵੰਡੀ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਉਮੀਦ ਸੀ ਕਿ ਫ਼ਰਾਖ਼ ਦਿਲੀ ਵਿਖਾਉਂਦਿਆਂ ਸਿੱਕਮ ਦੇ ਮੁੱਖ ਮੰਤਰੀ ਵਲੋਂ ਗੁਰਦੁਆਰਾ ਡਾਂਗਮਾਰ ਸਾਹਿਬ ਲਈ ਥਾਂ ਛੱਡੇ ਜਾਣ ਦਾ ਐਲਾਨ ਕੀਤਾ ਜਾਵੇਗਾ ਪਰ ਇਸ ਦੇ ਉਲਟ ਉਨ੍ਹਾਂ ਹਾਈ ਕੋਰਟ ਵਿਚ ਫ਼ੈਸਲਾ ਰਾਖਵਾਂ ਰੱਖੇ ਹੋਣ ਦੇ ਬਾਵਜੂਦ ਕਥਿਤ ਉਲੰਘਣਾ ਮਈ ਬਿਆਨ ਵਿਚ ਜ਼ਮੀਨ ਨਾ ਦਿਤੇ ਜਾਣ ਦੀ ਗੱਲ ਕਹਿ ਦਿਤੀ। 

ਗਰੇਵਾਲ ਤੇ ਤਲਵੰਡੀ ਨੇ ਕਿਹਾ ਕਿ ਮੁੱਖ ਤਮੰਗ ਨੇ ਸੂਬਾਈ ਰਾਜਨੀਤੀ ਲਈ ਕੌਮਾਂਤਰੀ ਪੱਧਰ ’ਤੇ ਮੰਨੇ ਜਾਣ ਵਾਲੇ ਸਿੱਖ ਧਰਮ ਦੀ ਕੋਈ ਪ੍ਰਵਾਹ ਨਹੀਂ ਕੀਤੀ। ਉਪਰੋਕਤ ਨੇ ਦਸਿਆ ਕਿ ਗੁਰਦੁਆਰਾ ਡਾਂਗ ਮਾਰ ਸਾਹਿਬ ਭਾਰਤੀ ਫ਼ੌਜ ਦੇ ਅਖ਼ਤਿਆਰ ਵਾਲੇ ਖੇਤਰ ਵਿਚ ਪੈਂਦਾ ਹੈ ਤੇ ਸਾਲ 2017 ਵਿਚ ਗੁਰਦੁਆਰਾ ਡਾਂਗ ਮਾਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਟਾ ਦਿਤਾ ਗਿਆ ਤੇ ਜਦੋਂ ਸ਼੍ਰੋਮਣੀ ਕਮੇਟੀ ਨੇ ਕੋਰਟ ਕੇਸ ਕੀਤਾ ਤਾਂ ਸਥਿਤੀ ਜਿਉਂ ਦੀ ਤਿਉਂ ਰੱਖ ਦਿਤੀ ਗਈ। ਪੰਜ ਸਤੰਬਰ ਨੂੰ ਹਾਈ ਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ।  ਗਰੇਵਾਲ ਤੇ ਤਲਵੰਡੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਵਿਸ਼ੇ ਵਿਚ ਜੋ ਵੀ ਕਾਨੂੰਨੀ ਚਾਰਾਜੋਈ ਹੋਵੇਗੀ, ਜ਼ਰੂਰ ਕਰੇਗੀ ਪਰ ਗੁਰਦੁਆਰਾ ਸਾਹਿਬ ਦੀ ਇਕ ਇੰਚ ਜ਼ਮੀਨ ਨਹੀਂ ਛਡੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement