ਕਾਵਿ ਵਿਅੰਗ: ਸੱਚੋ-ਸੱਚ!
Published : Jul 24, 2024, 10:49 am IST
Updated : Jul 24, 2024, 10:49 am IST
SHARE ARTICLE
Poetic satire: True!
Poetic satire: True!

ਖ਼ਰਚੇ ਅਪਣੇ ਅਸੀਂ ਨਾ ਘੱਟ ਕਦੇ ਕੀਤੇ, ਨਾ ਹੀ ਲੋੜਾਂ ਸਾਡੀਆਂ ਕਦੇ ਘਟੀਆਂ ਨੇ। ਪੂਰਦੇ ਲੋੜਾਂ ਸਾਡੀਆਂ ਪਿਉ-ਦਾਦੇ ਤੁਰੇ, ਮਰ ਕੇ ਹੋ ਗਏ ਕੈਦ ਵਿਚ ਮਟੀਆਂ ਦੇ।

ਖ਼ਰਚੇ ਅਪਣੇ ਅਸੀਂ ਨਾ ਘੱਟ ਕਦੇ ਕੀਤੇ, ਨਾ ਹੀ ਲੋੜਾਂ ਸਾਡੀਆਂ ਕਦੇ ਘਟੀਆਂ ਨੇ।
    ਪੂਰਦੇ ਲੋੜਾਂ ਸਾਡੀਆਂ ਪਿਉ-ਦਾਦੇ ਤੁਰੇ, ਮਰ ਕੇ ਹੋ ਗਏ ਕੈਦ ਵਿਚ ਮਟੀਆਂ ਦੇ।
ਨਰਮਾ ਕਪਾਹ ਖ਼ਰਚਿਆਂ ਵਿਚ ਲਗਦਾ, ਜੱਟਾਂ ਨੂੰ ਬਚਦੀਆਂ ਪਿੱਛੇ ਬਸ ਛਟੀਆਂ ਨੇ।
    ਕਰਜ਼ੇ ਦਾਦਿਆਂ ਦੇ ਪੋਤਿਆਂ ਸਿਰ ਟੁੱਟਗੇ, ਕਿਹੜੀਆਂ ਖੱਟੀਆਂ ਅਸਾਂ ਦੱਸੋ ਖੱਟੀਆਂ ਨੇ।
ਅਸਲ ਗੱਲ ਤਾਂ ਕਿਸੇ ਨੂੰ ਨਾ ਦਿਸਦੀ, ਗੀਤਾਂ ’ਚ ਦਿਸਦੇ ਨਕਲੀ ਜੱਟ ਤੇ ਜੱਟੀਆਂ ਨੇ।
    ਕਰਤਾ ਪੰਜਾਬ ਬਦਨਾਮ ਯਾਰੋ ਕਈ ਪਾਸਿਉਂ, ਗੱਲਾਂ ਦੁਨੀਆਂ ਵਿਚ ਹੋ ਹੋ ਹਟੀਆਂ ਨੇ।
ਛੋਟੀ ਉਮਰ ਵਿਚ ਖੇਹ ਸਵਾਹ ਦੇਖੋ, ਬੱਚੀਆਂ ਇਸ਼ਕ ਨੇ ਕਿਵੇਂ ਅੱਜ ਪੱਟੀਆਂ ਨੇ।
       ਵਾਪਸ ਮੁੜ ਨਾ ਅਸਮਾਨ ’ਚੋਂ ਪਤੰਗ ਆਉਂਦਾ, ਪੇਚੇ ਲਾ ਲਾ ਡੋਰਾਂ ਜਿਨ੍ਹਾਂ ਦੀਆਂ ਕੱਟੀਆਂ ਨੇ।
ਗ਼ਲਤਾਨ ਨਸ਼ਿਆਂ ਵਿਚ ਫਿਰੇ ਨੌਜਵਾਨੀ, ਬੂਥੀਆਂ ਕੁੱਤਿਆਂ ਨੇ ਦੇਖੋ ਕਿਵੇਂ ਚੱਟੀਆਂ ਨੇ।
    ਸੱਚ ਲਿਖਦਾ ਰਹੂ ਬੱਬੀ ਇਸੇ ਤਰ੍ਹਾਂ ਹੀ ਲੋਕੋ, ਕਲਮਾਂ ਸੱਚ ਉੱਤੇ ਸਦਾ ਹੀ ਡੱਟੀਆਂ ਨੇ।
- ਬਲਬੀਰ ਸਿੰਘ ਬੱਬੀ, ਈਮੇਲ : babbitkh0gmail.

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement