Poems: ਸਾਵਣ ਮਹੀਨਾ ਭਾਗੀਂ ਭਰਿਆ...
Published : Jul 19, 2024, 11:00 am IST
Updated : Jul 19, 2024, 11:00 am IST
SHARE ARTICLE
Poems in punjabi
Poems in punjabi

ਸਾਵਣ ਮਹੀਨਾ ਭਾਗੀਂ, ਭਰਿਆ, ਬੱਦਲ ਆਣ, ਅਸਮਾਨੀ ਚੜਿ੍ਹਆ, ਬਾਗ਼ਾਂ ਦੇ ਵਿਚ ਕੋਇਲ ਬੋਲੇ,

ਸਾਵਣ ਮਹੀਨਾ ਭਾਗੀਂ, ਭਰਿਆ,
ਬੱਦਲ ਆਣ, ਅਸਮਾਨੀ ਚੜਿ੍ਹਆ,
ਬਾਗ਼ਾਂ ਦੇ ਵਿਚ ਕੋਇਲ ਬੋਲੇ,
    ਜਾਪੇ ਰੂਪ ਰੂਹਾਨੀ ਚੜਿ੍ਹਆ।
    ਕੁੜੀਆਂ ਪਿੱਪਲੀ ਪੀਂਘਾਂ ਪਾਈਆਂ,
    ਵੇਖ ਸੁਹਾਵਣਾ ਮਹੀਨਾ ਚੜਿ੍ਹਆ।
ਵੱਟ ਬੰਨ੍ਹੇ ਹਰਿਆਲੀ ਚੜ੍ਹ ਗਈ,
ਮੀਂਹ ਦਾ ਖੇਤੀ, ਪਾਣੀ ਬੜਿਆਂ।
ਬਣੇ ਪੂੜੇ, ਘਰ ਖੀਰ ਹੈ, ਰਿੱਝੀ,
    ਪ੍ਰਾਹੁਣਿਆਂ ਪੈਰ, ਦਹਿਲੀਜ਼ੇ ਧਰਿਆ।
    ਪਿੜ੍ਹ ਵਿਚ ਤਾੜੀ, ਢੋਲਕ ਵਜੇ,
    ਜਦੋਂ ਦਾ ਸਾਵਣ ਮਹੀਨਾ ਚੜਿ੍ਹਆ।
ਕੁੜੀਆਂ ਚਿੜੀਆਂ ਖ਼ੁਸ਼ ਨੇ ਸੱਭੇ,
ਸਾਵਣ ਮਹੀਨੇ ਮੇਲਾ ਭਰਿਆ।
ਵੱਟ ਬੰਨ੍ਹੇ ਹਰਾ, ਘਾਹ ਹੈ ਉਗਿਆ,
ਧਰਤੀ ਨੂੰ ਹਰਾ ਰੰਗ ਹੈ ਚੜਿ੍ਹਆ।
ਨਵੀਆਂ ਪੱਤੀਆਂ ਰੁੱਖਾਂ ਤੇ ਫੁੱਟੀਆਂ,
ਰੰਗ ਇਲਾਹੀ ਬਾਗ਼ੀ ਵੜਿਆ।
ਟੈਂ-ਟੈਂ ਡੱਡੂਆਂ ਗੀਤ ਸੁਣਾਏ,
    ਬੱਦਲਾਂ ਨੇ, ਜਦੋਂ ਦਾ ਟੋਭਾ ਭਰਿਆ।
    ਸੁੱਕੇ ਘਾਹ, ਫੁੱਲ ਮਹਿਕਣ ਲੱਗੇ,
    ਰੁਕ-ਰੁਕ ਕੇ ਜਦੋਂ ਮੀਂਹ ਹੈ ਵਰਿ੍ਹਆ।
ਧਰਤੀ ਮਾਂ ਨੇ ਪਿਆਸ ਬੁਝਾਈ,
ਡਿੱਗਿਆ ਪਾਣੀ, ਉਪਰ ਚੜਿ੍ਹਆ।
ਥਾਂ -ਥਾਂ ਤੀਆਂ ਦੇ ਮੇਲੇ,
    ਲੱਗੇ ਜਦੋਂ ਦਾ ਸਾਵਣ ਮਹੀਨਾ ਚੜਿ੍ਹਆ।
    ਸੰਦੀਪ ਤਪਸ ਤੋਂ ਰਾਹਤ ਮਿਲ ਗਈ,
    ਲੋਕਾਂ ਸੁੱਖ ਦਾ ਸਾਹ ਹੈ ਭਰਿਆ।
ਰੁੱਖਾਂ ਅਪਣਾ ਫ਼ਰਜ਼ ਨਿਭਾਇਆ,
ਵੇਖ ਸੁਹਾਵਣਾ, ਮੌਸਮ ਕਰਿਆ।
-ਸੰਦੀਪ ਸਿੰਘ ‘ਬਖੋਪੀਰ’
9815321017

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement