ਕਾਸ਼ ਰੱਬਾ ਮੇਰੇ ਧੀ ਹੋਜੇ
Published : Feb 12, 2019, 3:50 pm IST
Updated : Feb 12, 2019, 3:50 pm IST
SHARE ARTICLE
I wish I had a daughter
I wish I had a daughter

ਕਾਸ਼ ਰੱਬਾ ਮੇਰੇ ਧੀ ਹੋਜੇ ,, ਮੈਂ ਪੁੱਤ ਪੁੱਤ ਕਹਿ ਬੁਲਾਵਾਂਗਾ ॥ ਪੁੱਤਾਂ ਵਾਂਗ ਪਾਲੂ ਓਹਨੂੰ ,, ਮੈਂ ਵਾਹ ਵਾ ਲਾਡ ਲਡਾਵਾਂਗਾ ॥...

ਕਾਸ਼ ਰੱਬਾ ਮੇਰੇ ਧੀ ਹੋਜੇ ,,
ਮੈਂ ਪੁੱਤ ਪੁੱਤ ਕਹਿ ਬੁਲਾਵਾਂਗਾ ॥
ਪੁੱਤਾਂ ਵਾਂਗ ਪਾਲੂ ਓਹਨੂੰ ,,
ਮੈਂ ਵਾਹ ਵਾ ਲਾਡ ਲਡਾਵਾਂਗਾ ॥

ਲੋਕੀ ਵੰਡਦੇ ਲੋਹੜੀ ਮੁੰਡਿਆਂ ਦੀ ,,
ਮੈਂ ਧੀ ਦੀ ਵੰਡ ਦਿਖਾਵਾਂਗਾ ॥
ਖਿਲੋਨਿਆਂ ਦੀ ਥਾਂ ਹੱਥਿਆਰ ਦੇਉਂ ,,
ਓਹਨੂੰ ਸ਼ਾਸ਼ਤਰ ਵਿਦਿਆ ਸਖਾਵਾਂਗਾ ॥

ਓਹਦੀ ਇੱਜਤ ਤੇ ਜੇ ਆਣ ਬਣੇ ,,
ਓਹ ਖੁੱਦ ਲੜੇ ਐਸਾ ਹਿਰਦਾ ਪਾਵਾਂਗਾ ॥
ਕੌਈ ਨਾ ਓਹਨੂੰ ਮਾਤ ਪਾ ਸਕੇ ,,
ਐਨਾ ਓਹਨੂੰ ਪੜਾਵਾਂਗਾ ॥

ਮੇਰੇ ਬਿਨ ਨਾ ਸਾਹ ਲਵੇ ,,
ਐਸਾ ਬਾਪੂ ਬਣ ਦਿਖਾਵਾਂਗਾ ॥
ਘਰ ਦੀ ਸਾਰੀ ਜੁੰਮੇਵਾਰੀ ਦੇ ਕੇ ,,
ਆਪ ਫਰੀ ਹੋ ਜਾਵਾਂਗਾ ॥

ਜੇ ਕਰੇ ਓਹਨੂੰ ਕੌਈ ਪਿਆਰ ਸੱਚਾ ,,
ਮੈਂ ਆਪ ਸਾਕ ਕਰਾਵਾਂਗਾ ॥
"ਜੱਸ" ਖੰਨੇ ਵਾਲੀ ਦੀ ਰੱਬਾ ,,
ਹੌਰ ਨਾ ਫਾਲਤੂ ਖਵਾਇਸ਼ ਕੌਈ ॥

ਪਹਿਲੀ ਔਲਾਦ ਜੇ ਧੀ ਹੋਜੇ ,,
ਮੈਂ ਤੇਰਾ ਲੱਖ ਲੱਖ ਸ਼ੁੱਕਰ ਮਨਾਵਾਂਗਾ ॥
ਜੱਸ ਖੰਨੇ ਵਾਲਾ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement