ਲੱਸਣ ਇੰਜ ਖਾਉ
Published : Sep 3, 2018, 1:33 pm IST
Updated : Sep 3, 2018, 1:33 pm IST
SHARE ARTICLE
Garlic
Garlic

ਸਾਡੇ ਵਿਚੋਂ ਬਹੁਤਿਆਂ ਨੂੰ ਪਤਾ ਹੈ ਕਿ ਲੱਸਣ ਹਾਈ ਬਲੱਡਪ੍ਰੈਸ਼ਰ, ਕੋਲੈਸਟ੍ਰੋਲ ਦਾ ਉਪਚਾਰ ਹੈ

ਸਾਡੇ ਵਿਚੋਂ ਬਹੁਤਿਆਂ ਨੂੰ ਪਤਾ ਹੈ ਕਿ ਲੱਸਣ ਹਾਈ ਬਲੱਡਪ੍ਰੈਸ਼ਰ, ਕੋਲੈਸਟ੍ਰੋਲ ਦਾ ਉਪਚਾਰ ਹੈ। ਇਹ ਕੱਚਾ ਖਾਣਾ ਚਾਹੀਦਾ ਹੈ। ਖ਼ਾਲੀ ਪੇਟ ਖਾਣਾ ਚਾਹੀਦਾ ਹੈ। ਇਹ 3-4 ਤੁਰੀਆਂ (ਕਲੀਆਂ) ਤੋਂ ਵੱਧ ਨਹੀਂ ਖਾਣਾ ਚਾਹੀਦਾ। ਪਰ ਕੀ ਆਪ ਜੀ ਨੂੰ ਪਤਾ ਹੈ ਕਿ ਕੱਚਾ ਲੱਸਣ ਖਾਣ ਨਾਲ ਮੂੰਹ ਵਿਚੋਂ ਤਾਂ ਕੀ, ਚਮੜੀ-ਮੁੜ੍ਹਕੇ ਵਿਚੋਂ ਵੀ ਬਦਬੂ ਆਉਣ ਲੱਗ ਪੈਂਦੀ ਹੈ? ਲੱਸਣ ਦੀ ਬਦਬੂ ਹੈ ਵੀ ਬਹੁਤ ਭੈੜੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਸਮੱਸਿਆ ਦਾ ਹੱਲ ਕੀ ਹੈ?

ਇਸ ਦੀਆਂ ਤੁਰੀਆਂ ਨੂੰ ਰਾਤ ਨੂੰ ਪਾਣੀ ਵਿਚ ਭਿਉਂ ਦਿਉ। ਸਵੇਰੇ ਪਾਣੀ ਵਿਚੋਂ ਕੱਢ ਕੇ ਖ਼ਾਲੀ ਪੇਟ ਖਾਉ

ਦੂਜੀ ਵਿਧੀ ਅਨੁਸਾਰ ਲੱਸਣ ਨੂੰ 4-5 ਦਿਨ ਨਿੰਬੂ ਰਸ ਵਿਚ ਡੁਬੋ ਦਿਉ। ਫਿਰ ਇਸ ਦੀਆਂ 4-5 ਤੁਰੀਆਂ ਖਾਉ। ਬਹੁਤ ਸੁਆਦੀ ਤੇ ਗੁਣਕਾਰੀ ਹੈ।

ਤੀਜੀ ਵਿਧੀ ਅਨੁਸਾਰ ਲੱਸਣ ਦੀਆਂ ਤੁਰੀਆਂ ਨੂੰ ਰਾਤ ਨੂੰ ਭੁੰਨ ਕੇ ਖਾਉ। ਇਸ ਤਰ੍ਹਾਂ ਲੱਸਣ ਦੀ ਦੁਰਗੰਧ ਖ਼ਤਮ ਹੋ ਜਾਂਦੀ ਹੈ ਪਰ ਗੁਣ-ਕਰਮ ਪਹਿਲਾਂ ਜਿੰਨੇ ਹੀ ਰਹਿੰਦੇ ਹਨ

ਚੌਥੀ ਵਿਧੀ ਅਨੁਸਾਰ ਲੱਸਣ ਦੀਆਂ ਤੁਰੀਆਂ ਨੂੰ ਸ਼ਹਿਦ ਵਿਚ ਪਾ ਕੇ 4-5 ਦਿਨਾਂ ਲਈ ਕੱਚ ਦੇ ਮਰਤਬਾਨ ਵਿਚ ਪਾ ਕੇ ਰੱਖ ਦਿਉ। ਫਿਰ 4-5 ਤੁਰੀਆਂ ਹਰ ਰੋਜ਼ ਖਾਉ। ਕੁੱਝ ਸ਼ਹਿਦ ਵੀ ਲੈ ਸਕਦੇ ਹੋ।

ਗੁਡ ਕੋਲੈਸਟ੍ਰੋਲ ਪੈਦਾ ਕਰਦਾ ਤੇ ਬੈਡ ਕੈਲੇਸਟ੍ਰੋਲ ਨੂੰ ਬਾਹਰ ਕਢਦਾ ਹੈ। ਬੀ.ਪੀ. ਲਈ ਵੀ ਵਧੀਆ ਹੈ। ਜੇਕਰ ਲੱਸਣ ਖਾਣ ਤੋਂ ਬਾਅਦ ਜਲਣ ਹੋਵੇ ਤਾਂ ਲੱਸਣ ਖਾਣਾ ਬੰਦ ਕਰ ਦਿਉ। ਜਿਨ੍ਹਾਂ ਦਾ ਬੀ.ਪੀ. ਘਟਦਾ ਹੈ, ਉਹ ਕਦੇ ਵੀ ਲੱਸਣ ਨਾ ਖਾਣ। ਲੱਸਣ ਨਾਲ ਹੋਰ ਖ਼ੂਨ ਘਟੇਗਾ। ਜਿਨ੍ਹਾਂ ਵਿਚ ਖ਼ੂਨ ਦੀ ਘਾਟ ਹੈ, ਲੱਸਣ ਉਨ੍ਹਾਂ ਲਈ ਵੀ ਨੁਕਸਾਨਦੇਹ ਹੈ। ਅਗਰ ਲੱਸਣ ਖਾਣ ਤੋਂ ਬਾਅਦ ਘਬਰਾਹਟ ਹੋਵੇ ਤਾਂ ਲੱਸਣ ਨਾ ਖਾਉ। ਲਿਵਰ ਦੇ ਪੀੜਤਾਂ ਲਈ ਵੀ ਲੱਸਣ ਨੁਕਸਾਨਦੇਹ ਹੈ। ਦਾਲ-ਸਬਜ਼ੀ ਵੀ ਨਾਂ-ਮਾਤਰ ਲੱਸਣ ਤੇ ਮਸਾਲਿਆਂ ਵਾਲੀ ਖਾਉ ਤੇ ਹਲਕਾ ਖਾਣਾ ਲਉ। 

-ਵੈਦ ਭਾਈ ਸ਼ਿਵ ਸਿੰਘ, ਸੰਪਰਕ : 90411-66897

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement