ਕੀ ਸਿੱਖ ਇਸ ਕਾਬਲ ਹੋ ਗਏ ਹਨ ਕਿ ਵਰਲਡ ਸਿੱਖ ਪਾਰਲੀਮੈਂਟ ਨੂੰ ਦੋ ਬੈਠਕਾਂ ਮਗਰੋਂ ਚਾਲੂ ਰੱਖ ਸਕਣ?
Published : Apr 2, 2018, 1:00 pm IST
Updated : Apr 2, 2018, 6:05 pm IST
SHARE ARTICLE
SIKHS
SIKHS

ਮੈਂ ਤਿੰਨ ਚਾਰ ਵਾਰ ਬਾਹਰਲੇ ਦੇਸ਼ਾਂ ਵਿਚ ਜਾ ਚੁੱਕੀ ਹਾਂ ਤੇ ਅਪਣੀਆਂ ਅੱਖਾਂ ਨਾਲ ਸੱਭ ਕੁੱਝ ਵੇਖਿਆ ਹੈ। ਸਾਡੀ ਸੋਚ ਅਜੇ ਪਾਰਲੀਮੈਂਟ ਦੇ ਪੱਧਰ ਦੀ ਨਹੀਂ ਬਣੀ

ਰੋਜ਼ਾਨਾ ਸਪੋਕਸਮੈਨ ਅਖ਼ਬਾਰ ਇਕ ਅਜਿਹਾ ਅਖ਼ਬਾਰ ਹੈ ਜੋ ਹਰ ਮਨੁੱਖ ਦੇ ਦਿਲ ਦੀ ਗੱਲ ਸੁਣਦਾ ਹੈ। ਵਰਲਡ ਸਿੱਖ ਪਾਰਲੀਮੈਂਟ ਬਾਰੇ ਸ. ਜੋਗਿੰਦਰ ਸਿੰਘ ਜੀ ਨੇ ਅਪਣੀ ਨਿਜੀ ਡਾਇਰੀ ਵਿਚ ਜੋ ਲਿਖਿਆ ਹੈ, ਪੂਰੀ ਤਰ੍ਹਾਂ ਸੱਚ ਹੈ। ਮੈਂ ਤਿੰਨ ਚਾਰ ਵਾਰ ਬਾਹਰਲੇ ਦੇਸ਼ਾਂ ਵਿਚ ਜਾ ਚੁੱਕੀ ਹਾਂ ਤੇ ਅਪਣੀਆਂ ਅੱਖਾਂ ਨਾਲ ਸੱਭ ਕੁੱਝ ਵੇਖਿਆ ਹੈ। ਸਾਡੀ ਸੋਚ ਅਜੇ ਪਾਰਲੀਮੈਂਟ ਦੇ ਪੱਧਰ ਦੀ ਨਹੀਂ ਬਣੀ। ਅਸੀ 'ਵਰਲਡ ਪਾਰਲੀਮੈਂਟ' ਵਿਚ ਵੀ ਖੁੱਲ੍ਹੀ ਤੇ ਬੰਨ੍ਹੀ ਦਾੜ੍ਹੀ ਦਾ ਕਿੱਸਾ ਛੇੜ ਕੇ, ਸੱਭ ਕੁੱਝ ਖ਼ਤਮ ਕਰ ਕੇ ਹੀ ਸਾਹ ਲੈਂਦੇ ਹਾਂ ਤੇ 'ਵਰਲਡ ਪਾਰਲੀਮੈਟ' ਨੂੰ ਇਕ ਨਿਗੂਣੇ ਮਤਭੇਦ ਕਾਰਨ ਤਾਲੇ ਲਾ ਕੇ ਉਠਣ ਵਾਲੇ ਲੋਕ ਹਾਂ। ਦੋ ਬੈਠਕਾਂ ਤੋਂ ਬਾਅਦ ਅਸੀ 'ਪਾਰਲੀਮੈਂਟ' ਦਾ ਭੋਗ ਪਾ ਕੇ ਬਾਘੀਆਂ ਪਾਉਣ ਵਾਲੇ ਲੋਕ ਹਾਂ। ਮੇਰੇ ਪਤੀ ਵੀ ਅਤੇ ਭਰਾ ਵੀ ਫ਼ੌਜ ਵਿਚ ਰਹਿ ਚੁੱਕੇ ਹਨ। ਉਹ ਵੀ ਹਮੇਸ਼ਾ ਪੱਗ ਬੰਨ ਕੇ ਅਤੇ ਦਾੜ੍ਹੀ ਬੰਨ ਕੇ ਰਖਦੇ ਹਨ। ਜੋ ਸ. ਜੋਗਿੰਦਰ ਸਿੰਘ ਨੇ ਬਾਹਰਲੇ ਸਿੱਖਾਂ ਵਲੋਂ ਪਾਰਲੀਮੈਂਟ ਸਥਾਪਤ ਕਰਨ ਦੀ ਗੱਲ ਬਾਰੇ ਲਿਖਿਆ ਹੈ, ਬਿਲਕੁਲ ਠੀਕ ਹੈ। ਮੇਰੀ ਬੇਨਤੀ ਹੈ ਕਿ ਜੇ ਕਿਸੇ ਨੂੰ ਬੁਰਾ ਲਗਿਆ ਹੋਵੇ ਤਾਂ ਮੈਨੂੰ ਮਾਫ਼ ਕਰ ਦੇਣ। ਸ. ਜੋਗਿੰਦਰ ਸਿੰਘ ਜੀ ਨੇ ਜੋ ਸਲਾਹ ਦਿਤੀ ਹੈ ਤੇ ਲਿਖਿਆ ਹੈ, ਮੈਂ ਉਨ੍ਹਾਂ ਨਾਲ ਸਹਿਮਤ ਹਾਂ। ਬਾਕੀ ਹਰ ਬੰਦੇ ਦੀ ਅਪਣੀ ਇਛਾ ਹੁੰਦੀ ਹੈ, ਕਿਸੇ ਨੂੰ ਖੁੱਲ੍ਹੀ ਦਾੜ੍ਹੀ ਚੰਗੀ ਲਗਦੀ ਹੈ ਕਿਸੇ ਨੂੰ ਬੰਨ੍ਹੀ ਹੋਈ। ਇਹ ਸਿੱਖਾਂ ਦੀ ਮਰਜ਼ੀ ਮੁਤਾਬਕ ਹੋਣੀ ਚਾਹੀਦੀ ਹੈ ਨਾਕਿ ਜੋ ਪਾਰਲੀਮੈਂਟ ਕਹੇ, ਉਹੀ ਕਰਨਾ ਜ਼ਰੂਰੀ ਕਰ ਦਿਤਾ ਜਾਏ। -ਸਰਦਾਰਨੀ ਆਰ. ਕੇ ਸਿਧੂ, ਪਿੰਡ ਡੂਮਵਾਲੀ,  ਡਾਕ. ਪਥਰਾਲਾ (ਬਠਿੰਡਾ)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement