ਧਰਮਾਂ ਵਾਲਿਆਂ ਦੀ ਆਪਸੀ ਸੂਝ ਦਾ ਮੂਮ ਪਿੰਡ (ਬਰਨਾਲਾ) ਤੋਂ ਇਕ ਚੰਗਾ ਸੁਨੇਹਾ
Published : Apr 2, 2018, 1:07 pm IST
Updated : Apr 2, 2018, 6:05 pm IST
SHARE ARTICLE
dharam
dharam

ਗੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ, ਕੁਰਆਨ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।

ਸਾਡਾ ਦੇਸ਼ ਵੱਖ-ਵੱਖ ਧਰਮਾਂ ਅਤੇ ਜਾਤਾਂ-ਪਾਤਾਂ ਦਾ ਇਕ ਸਮੂਹ ਹੈ। ਬੜੀ ਦੇਰ ਤੋਂ ਹੀ ਇਹ ਜਾਤਾਂ-ਪਾਤਾਂ ਵਿਚ ਵੰਡਿਆ ਹੋਇਆ ਹੈ। ਏਸੇ ਕਰ ਕੇ ਹੀ ਸਮਾਜਕ ਏਕਤਾ ਦੀ ਘਾਟ ਬਣੀ ਰਹਿੰਦੀ ਹੈ। ਹਰ ਵਿਅਕਤੀ ਅਪਣੇ ਹੀ ਧਰਮ, ਜਾਤ ਨੂੰ ਉੱਤਮ ਮੰਨਦਾ ਹੈ। ਦਿਲੋਂ ਇਹ ਗੱਲ ਵਿਸਾਰ ਦਿੰਦਾ ਹੈ ਕਿ ਅਸੀ ਇਕ ਪ੍ਰਮਾਤਮਾ ਦੇ ਬਣਾਏ ਹੋਏ ਹਾਂ ਭਾਵੇਂ ਉਸ ਨੂੰ ਮਿਲਣ ਦੇ ਰਸਤੇ ਅੱਡ-ਅੱਡ ਹਨ। ਕਿਸੇ ਬਿਮਾਰੀ, ਆਫ਼ਤ ਨਾਲ ਏਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਧਰਮਾਂ ਦੇ ਨਾਂ ਉਤੇ ਹੁੰਦੀਆਂ ਲੜਾਈਆਂ ਕਾਰਨ ਹੁੰਦਾ ਹੈ। ਬਾਬਰੀ ਮਸਜਿਦ, ਰਾਮ ਮੰਦਰ ਦਾ ਮਸਲਾ ਅਣਸੁਲਝਿਆ ਲਟਕ ਰਿਹਾ ਹੈ। ਗੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ, ਕੁਰਆਨ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਨ੍ਹਾਂ ਨੂੰ ਸੁਲਝਾਉਣ ਦਾ ਕੋਈ ਪੱਕਾ ਹੱਲ ਨਹੀਂ ਨਿਕਲ ਸਕਿਆ ਹਾਲੇ ਤਕ।
ਪਰ ਚੰਗਿਆਈ ਦਾ ਬੀਜ ਨਾਸ ਨਹੀਂ ਹੋਇਆ। ਕੁੱਝ ਥਾਵਾਂ ਤੇ ਚੰਗੇ ਬੰਦੇ ਵੀ ਵਸਦੇ ਹਨ। ਜਾਗਦੀ ਜ਼ਮੀਰ ਵਾਲੇ ਲੋਕ ਹਮੇਸ਼ਾ ਦੂਜੇ ਦਾ ਭਲਾ ਸੋਚਦੇ ਹਨ। ਗੱਲ ਕਰਾਂ ਬਰਨਾਲਾ ਜ਼ਿਲ੍ਹੇ  ਦੇ ਇਕ ਪਿੰਡ 'ਮੂਮ' ਦੀ, ਜਿਥੇ ਹਰ ਧਰਮ ਦੇ ਲੋਕ ਰਲ-ਮਿਲ ਕੇ ਰਹਿੰਦੇ ਹਨ। ਉਸ ਵਿਚ ਹਿੰਦੂਆਂ ਲਈ ਮੰਦਰ ਤੇ ਮਾਤਾ ਰਾਣੀ ਹੈ ਪੂਜਣ ਲਈ, ਸਿੱਖਾਂ ਲਈ ਗੁਰੂਘਰ ਹੈ ਜਿਥੇ ਉਹ ਜਾ ਕੇ ਨਤਮਸਤਕ ਹੁੰਦੇ ਹਨ। ਪਰ ਮੁਸਲਮਾਨਾਂ ਲਈ ਸਿਜਦਾ ਕਰਨ ਲਈ ਕੋਈ ਥਾਂ ਨਹੀਂ ਸੀ। ਪਿੰਡ ਦੇ ਪੰਡਤਾਂ ਨੇ ਉਨ੍ਹਾਂ ਨੂੰ ਦੋ ਮਰਲੇ ਥਾਂ ਦਿਤੀ ਹੈ ਮਸੀਤ ਬਣਾਉਣ ਲਈ। ਸਿੱਖਾਂ ਨੇ ਵੀ ਅਪਣੇ ਗੁਰੂਘਰ ਵਿਚੋਂ ਲਾਂਘਾ ਦਿਤਾ ਹੈ। ਹੋਰ ਵੀ ਹਰ ਤਰ੍ਹਾਂ ਦੀ ਮਦਦ ਦੇਣ ਲਈ ਕਿਹਾ ਹੈ। ਸਾਰੇ ਲੋਕ ਇਕ ਦੂਜੇ ਦਾ ਖ਼ਿਆਲ ਰਖਦੇ ਹਨ। ਭਲੇ ਲੋਕ ਇਨਸਾਨੀਅਤ ਨੂੰ ਪਹਿਲ ਦਿੰਦੇ ਹਨ ਕਿਉਂਕਿ ਲੜਾਈਆਂ ਨਾਲ ਅਸਥਿਰਤਾ ਫੈਲਦੀ ਹੈ। ਸੋ 'ਮੂਮ' ਪਿੰਡ ਦੇ ਸਾਰੇ ਲੋਕ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਕ ਵਧੀਆ ਮਿਸਾਲ ਪੈਦਾ ਕੀਤੀ ਹੈ। ਸਾਨੂੰ ਸੱਭ ਨੂੰ ਉਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ। ਮੇਰਾ ਵੀ ਉਨ੍ਹਾਂ ਦੀ ਸੋਚ ਨੂੰ ਸਲਾਮ ਹੈ।ਸ਼ਸ਼ੀ ਲਤਾ, ਸੰਪਰਕ : 82840-20628

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement