ਜਾਣੋ, ਅਜਿਹਾ ਕੀ ਹੋ ਗਿਆ ਕਿ ਪੁਤੀਨ ਨੂੰ ਟਰੰਪ ਦਾ ਕਰਨਾ ਪਿਆ ਧੰਨਵਾਦ !
Published : Dec 31, 2019, 1:18 pm IST
Updated : Dec 31, 2019, 1:18 pm IST
SHARE ARTICLE
File Photo
File Photo

ਵਾਈਟ ਹਾਊਸ ਨੇ ਬਿਆਨ ਜਾਰੀ ਕਰ ਦਿੱਤੀ ਜਾਣਕਾਰੀ

ਨਵੀਂ ਦਿੱਲੀ : ਅਮਰੀਕੀ ਖੁਫੀਆ ਏਜੰਸੀ ਨੇ ਰੂਸ ਨੂੰ ਇਕ ਅਤਿਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਜਿਸ ਤੋਂ ਬਾਅਦ ਉੱਥੇ ਵੱਡੇ ਅਤਿਵਾਦੀ ਹਮਲੇ ਦਾ ਖਤਰਾ ਟੱਲ ਗਿਆ। ਇਸ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੋਨ ਕਰਕੇ ਧੰਨਵਾਦ ਕੀਤਾ।

File PhotoFile Photo

ਅਕਸਰ ਹੀ ਇਕ ਦੂਜੇ ਨੂੰ ਅੱਖ ਦਿਖਾਉਣ ਵਾਲੇ ਰੂਸ ਅਤੇ ਅਮਰੀਕਾ ਇਨ੍ਹਾਂ ਦਿਨਾਂ ਵਿਚ ਇਕ ਦੂਜੇ ਦੇ ਦੋਸਤ ਬਣੇ ਹੋਏ ਹਨ। ਦਰਅਸਲ ਵਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਦੁਆਰਾ ਰੂਸ ਨੂੰ ਜੋ ਜਾਣਕਾਰੀ ਦਿੱਤੀ ਗਈ ਸੀ ਉਸ ਦੀ ਮਦਦ ਨਾਲ ਰੂਸ ਵਿਚ ਇਕ ਅਤਿਵਾਦੀ ਹਮਲੇ ਦਾ ਖਤਰਾ ਟੱਲ ਗਿਆ।

File PhotoFile Photo

ਇਸੇ ਦਾ ਧੰਨਵਾਦ ਕਰਨ ਲਈ ਰੂਸ ਦੇ ਰਾਸ਼ਟਰਪਤੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਫੋਨ ਕੀਤਾ। ਦੋਵਾਂ ਵਿਚਾਲੇ ਅੱਗੇ ਵੀ ਇਸੇ ਤਰ੍ਹਾਂ ਦੇ ਅੱਤਿਵਾਦੀ ਖਤਰੇ ਨਾਲ ਮਿਲ ਕੇ ਲੜਨ ਦੀ ਗੱਲ ਹੋਈ। ਵਾਈਟ ਹਾਊਸ ਮੁਤਾਬਕ ਦੋਵਾਂ ਲੀਡਰਾਂ ਨੇ ਰੂਸ-ਅਮਰੀਕਾ ਵਿਚਾਲੇ ਅਸਲੇ ਸੌਦੇ ਨੂੰ ਲੈ ਕੇ ਵੀ ਗੱਲਬਾਤ ਕੀਤੀ।

File PhotoFile Photo

ਦੱਸ ਦਈਏ ਕਿ ਟਰੰਪ ਦੇ ਕਾਰਜਕਾਲ ਦੌਰਾਨ ਰੂਸ ਅਤੇ ਅਮਰੀਕਾ ਦੇ ਰਿਸ਼ਤਿਆਂ 'ਤੇ ਕਈਂ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਰੂਸ ਦੇ ਅਮਰੀਕੀ ਚੋਣਾਂ ਵਿਚ ਦਖਲ ਦੇਣ ਨੂੰ ਲੈ ਕੇ ਵਿਰੋਧੀ ਟਰੰਪ ਨੂੰ ਘੇਰਦੇ ਰਹੇ ਹਨ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement