ਭਾਰਤ, ਚੀਨ ਅਮੀਰ ਬਣ ਬਣੇ, ਪਰ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ
Published : Jul 31, 2020, 10:40 am IST
Updated : Jul 31, 2020, 10:40 am IST
SHARE ARTICLE
Chuck Grassley
Chuck Grassley

ਚੀਨ ਅਤੇ ਭਾਰਤ ਵਰਗੇ ਦੇਸ਼ ਪਿਛਲੇ ਦੋ ਦਹਾਕਿਆਂ ਦੌਰਾਨ ਅਮੀਰ ਬਣ ਗਏ ਹਨ,

ਵਾਸ਼ਿੰਗਟਨ, 30 ਜੁਲਾਈ : ਚੀਨ ਅਤੇ ਭਾਰਤ ਵਰਗੇ ਦੇਸ਼ ਪਿਛਲੇ ਦੋ ਦਹਾਕਿਆਂ ਦੌਰਾਨ ਅਮੀਰ ਬਣ ਗਏ ਹਨ, ਪਰ ਉਹ ਕੋਈ ਨਵੀਂ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹਨ। ਅਮਰੀਕਾ ਦੇ ਇਕ ਸੀਨੀਅਰ ਸੈਨੇਟਰ ਨੇ ਇਹ ਦਾਅਵਾ ਕੀਤਾ ਹੈ। ਸੈਨੇਟਰ ਚੱਕ ਗ੍ਰਾਸਲੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ 'ਅਸੰਤੁਲਨ' ਦੇ ਮੁੱਦੇ ਨੂੰ ਚੁਕਿਆ ਹੈ, ਜਿਸ ਨਾਲ ਵਿਸ਼ਵ ਵਪਾਰ ਸੰਗਠਨ (ਡਬਲਯੂ ਟੀ ਓ) ਨੂੰ ਹੋਰ ਵਧੇਰੇ ਇਕਸਾਰ ਬਣਾਇਆ ਜਾ ਸਕੇ। ਗ੍ਰਾਸਲੇ ਸੈਨੇਟ ਦੀ ਸ਼ਕਤੀਸ਼ਾਲੀ ਵਿੱਤ ਕਮੇਟੀ ਦਾ ਚੇਅਰਮੈਨ ਹੈ।

Chuck GrassleyChuck Grassley

ਉਸਨੇ ਇਹ ਟਿੱਪਣੀ ਬੁਧਵਾਰ ਨੂੰ ਡਬਲਯੂ.ਟੀ.ਓ. ਵਿਖੇ ਕਾਂਗਰਸ ਵਿਚ ਸੁਣਵਾਈ ਦੌਰਾਨ ਕੀਤੀ। ਉਸਨੇ ਦਾਅਵਾ ਕੀਤਾ, “ਕੋਈ ਵੀ ਇਹ ਉਮੀਦ ਨਹੀਂ ਕਰ ਰਿਹਾ ਸੀ ਕਿ ਉਰੂਗੁਏ ਦੌਰ ਆਖ਼ਰੀ ਗਲੋਬਲ ਵਪਾਰ ਦੌਰ ਹੋਵੇਗਾ। ਚੀਨ ਅਤੇ ਭਾਰਤ ਵਰਗੇ ਦੇਸ਼ ਪਿਛਲੇ ਦੋ ਦਹਾਕਿਆਂ ਦੌਰਾਨ ਅਮੀਰ ਬਣੇ, ਪਰ ਉਨ੍ਹਾਂ ਨੇ ਕੋਈ ਨਵੀਂ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿਤਾ ਹੈ।'' ”ਗ੍ਰਾਸਲੇ ਨੇ ਕਿਹਾ, “ਇਸਦੇ ਉਲਟ, ਦੋਵੇਂ ਦੇਸ਼ ਅਪਣੇ ਆਪ ਨੂੰ ਵਿਕਾਸਸ਼ੀਲ ਦੇਸ਼ ਦੱਸਦੇ ਹੋਏ ਭਵਿੱਖ ਦੇ ਵਿਚਾਰ ਵਟਾਂਦਰਿਆਂ 'ਚ ਉਨ੍ਹਾਂ ਨਾਲ ਵਿਸ਼ੇਸ਼ ਵਤੀਰਾ ਕੀਤੇ ਜਾਣ ਦਾ ਦਾਅਵਾ ਕਰਦੇ ਹਨ।  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement