ਪਾਕਿ ਜੇਲਾਂ 'ਚ ਬੰਦ ਹਨ 470 ਤੋਂ ਵੱਧ ਭਾਰਤੀ
Published : Jul 31, 2018, 3:24 am IST
Updated : Jul 31, 2018, 3:24 am IST
SHARE ARTICLE
Indian Prisoner in Pakistan Jail
Indian Prisoner in Pakistan Jail

ਪਾਕਿਸਤਾਨ ਦੀਆਂ ਜੇਲਾਂ ਵਿਚ 418 ਮਛੇਰਿਆਂ ਸਮੇਤ 470 ਤੋਂ ਵੱਧ ਭਾਰਤੀ ਬੰਦ ਹਨ। ਪਾਕਿਸਤਾਨ ਦੀ ਸਰਕਾਰ ਨੇ ਸੁਪਰੀਮ ਕੋਰਟ 'ਚ ਅਪਣੀ ਇਕ ਰੀਪੋਰਟ...............

ਜਕਾਰਤਾ  : ਪਾਕਿਸਤਾਨ ਦੀਆਂ ਜੇਲਾਂ ਵਿਚ 418 ਮਛੇਰਿਆਂ ਸਮੇਤ 470 ਤੋਂ  ਵੱਧ ਭਾਰਤੀ ਬੰਦ ਹਨ। ਪਾਕਿਸਤਾਨ ਦੀ ਸਰਕਾਰ ਨੇ ਸੁਪਰੀਮ ਕੋਰਟ 'ਚ ਅਪਣੀ ਇਕ ਰੀਪੋਰਟ ਵਿਚ ਇਹ ਜਾਣਕਾਰੀ ਦਿਤੀ ਹੈ। ਅਪਣੀ ਰੀਪੋਰਟ 'ਚ ਵਿਦੇਸ਼ ਮੰਤਰਾਲਾ ਨੇ ਇਹ ਵੀ ਕਿਹਾ ਕਿ ਭਾਰਤੀ ਜੇਲਾਂ ਵਿਚ ਕਰੀਬ 357 ਪਾਕਿਸਤਾਨੀ ਬੰਦ ਹਨ। ਮੰਤਰਾਲਾ ਨੇ ਇਹ ਵੀ ਕਿਹਾ ਕਿ ਦੋਨਾਂ ਦੇਸ਼ਾਂ ਦੇ ਵਿਚ ਹਾਲਤ ਵਿਗੜਨ ਅਤੇ ਗੱਲਬਾਤ ਮੁਅੱਤਲ ਹੋ ਜਾਣ ਦੇ ਕਾਰਨ ਪਾਕਿਸਤਾਨ-ਭਾਰਤ ਕੈਦੀ ਕਾਨੂੰਨੀ ਕਮੇਟੀ ਦੀ ਅਕਤੂਬਰ 2013 ਤੋਂ ਕੋਈ ਬੈਠਕ ਨਹੀਂ ਹੋਈ। ਪਾਕਿਸਤਾਨੀ ਜੇਲਾਂ 'ਚ 53 ਆਮ ਭਾਰਤੀ ਨਾਗਰਿਕ ਅਤੇ 418 ਭਾਰਤੀ ਮਛੇਰੇ ਬੰਦ ਹਨ।

ਅਖ਼ਬਾਰ ਅਨੁਸਾਰ ਵਿਦੇਸ਼ ਮੰਤਰਾਲਾ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਭਾਰਤੀ ਹਾਈ ਕਮਿਸ਼ਨਰ ਦੁਆਰਾ ਦਿਤੀ ਹੋਈ ਸੂਚਨਾ ਅਤੇ ਹੁਣੇ 1 ਜੁਲਾਈ ਨੂੰ ਪਾਕਿਸਤਾਨ ਅਤੇ ਭਾਰਤ ਦੇ ਵਿਚ ਲੈਣ-ਦੇਣ ਕੀਤੀ ਗਈ ਕੈਦੀਆਂ ਦੀ ਸੂਚੀ ਦੇ ਹਿਸਾਬ ਨਾਲ ਭਾਰਤੀ ਜੇਲਾਂ 'ਚ 249 ਪਾਕਿਸਤਾਨੀ ਆਮ ਨਾਗਰਿਕ ਕੈਦੀ ਅਤੇ 108 ਪਾਕਿਸਤਾਨੀ ਮਛੇਰੇ ਹਨ। ਇਸ ਖ਼ਬਰ ਦੇ ਅਨੁਸਾਰ 2016 ਤੋਂ ਭਾਰਤ ਨੇ 31 ਮਛੇਰਿਆਂ ਸਮੇਤ 114 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ

ਜਦੋਂ ਕਿ ਪਾਕਿਸਤਾਨ ਨੇ 941 ਮਛੇਰਿਆਂ ਸਮੇਤ 951 ਭਾਰਤੀ ਕੈਦੀਆਂ ਨੂੰ ਰਿਹਾਅ ਕੀਤਾ। ਮੀਡੀਆ ਦੀ ਖ਼ਬਰ ਦੇ ਅਨੁਸਾਰ ਸੁਪਰੀਮ ਅਦਾਲਤ ਦੇ ਮੁੱਖ ਜੱਜ ਸਾਕਿਰ ਨਿਸਾਰ ਦੀ ਅਗੁਵਾਈ ਵਾਲੀ ਤਿੰਨ ਮੈਂਬਰੀ ਬੈਂਚ ਪਾਕਿਸਤਾਨ ਫ਼ਿਸ਼ਰ ਫੋਕਲ ਫ਼ੋਰਮ ਅਤੇ ਪਾਕਿਸਤਾਨ ਇੰਸਟੀਚਿਊਟ ਆਫ਼ ਲੇਬਰ ਐਜੁਕੇਸ਼ਨ ਐਂਡ ਰਿਸਰਚ ਦੀ ਸੰਯੁਕਤ ਪਟੀਸ਼ਨ 'ਤੇ ਸੁਣਵਾਈ ਕਰੇਗਾ। ਪਟੀਸ਼ਨ ਭਾਰਤੀ ਜੇਲਾਂ 'ਚ ਬੰਦ ਪਾਕਿਸਤਾਨੀ ਮਛੇਰਿਆਂ ਦੇ ਬਾਰੇ ਵਿਚ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement