ਭਾਰਤੀ-ਅਮਰੀਕੀ ਸੀਮਾ ਨੰਦਾ ਡੈਮੋਕ੍ਰੇਟਿਕ ਪਾਰਟੀ ਦੀ ਸੀ.ਈ.ਓ. ਬਣੀ
Published : Jul 31, 2018, 3:16 am IST
Updated : Jul 31, 2018, 3:16 am IST
SHARE ARTICLE
Seema Nanda
Seema Nanda

ਭਾਰਤੀ-ਅਮਰੀਕੀ ਸੀਮਾ ਨੰਦਾ ਨੂੰ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦਾ ਸੀ.ਈ.ਓ. ਨਿਯੁਕਤ ਕੀਤਾ ਗਿਆ। ਅਹੁਦਾ ਸੰਭਾਲਣ ਤੋਂ ਬਾਅਦ ਨੰਦਾ ਨੇ ਦੇਸ਼ ਲਈ ਕੰਮ..............

ਵਾਸ਼ਿੰਗਟਨ  : ਭਾਰਤੀ-ਅਮਰੀਕੀ ਸੀਮਾ ਨੰਦਾ ਨੂੰ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦਾ ਸੀ.ਈ.ਓ. ਨਿਯੁਕਤ ਕੀਤਾ ਗਿਆ। ਅਹੁਦਾ ਸੰਭਾਲਣ ਤੋਂ ਬਾਅਦ ਨੰਦਾ ਨੇ ਦੇਸ਼ ਲਈ ਕੰਮ ਕਰਨ ਅਤੇ ਅਮਰੀਕਾ ਦੇ ਸਾਰੇ ਕੋਨਿਆਂ ਵਿਚ ਡੈਮਕ੍ਰੋਟਿਕ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਯਕੀਨੀ ਕਰਨ ਦੀ ਸਹੁੰ ਚੁੱਕੀ। ਨੰਦਾ ਨੇ ਕਿਹਾ, ''ਅਸੀਂ ਅਪਣੇ ਦੇਸ਼ ਦੀ ਆਤਮਾ, ਅਪਣੇ ਲੋਕਤੰਤਰ ਅਤੇ ਸਾਡੇ ਮੌਕਿਆਂ ਲਈ ਲੜ ਰਹੇ ਹਾਂ।'' ਡੈਮੋਕ੍ਰੇਟਿਕ ਅਤੇ ਰੀਪਬਲਿਕਨ ਪਾਰਟੀ ਦੀ ਨੈਸ਼ਨਲ ਕਮੇਟੀ ਦੀ ਸੀ.ਈ.ਓ. ਦਾ ਅਹੁਦਾ ਸੰਭਾਲਣ ਵਾਲੀ ਨੰਦਾ ਪਹਿਲੀ ਭਾਰਤੀ-ਅਮਰੀਕੀ ਹੈ। ਨੰਦਾ ਨੇ 23 ਜੁਲਾਈ ਨੂੰ ਡੀ.ਐਨ.ਸੀ. ਦੇ ਸੀ.ਈ.ਓ. ਦਾ ਅਹੁਦਾ ਸੰਭਾਲਿਆ।

ਡੀ.ਐਨ.ਸੀ. ਦੀ ਰੋਜ਼ਾਨਾ ਗਤੀਵਿਧੀਆਂ ਅਤੇ ਫ਼ੈਸਲਿਆਂ ਦੀ ਜ਼ਿੰਮੇਵਾਰੀ ਨੰਦਾ 'ਤੇ ਹੋਵੇਗੀ।ਨੰਦਾ ਨੇ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਦੀ ਹਮਾਇਤ ਕਰਨਾ, ਬੱਚਿਆਂ ਲਈ ਬਿਹਤਰ ਭਵਿੱਖ ਦਾ ਨਿਰਮਾਣ ਕਰਨ ਵਰਗਾ ਹੀ ਹੈ। ਉਨ੍ਹਾਂ ਕਿਹਾ, ''ਮੈਂ ਅਪਣੇ ਦੋਹਾਂ ਬੱਚਿਆਂ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਅਜਿਹਾ ਅਮਰੀਕਾ ਵਿਕਸਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ, ਜੋ ਸੁੰਦਰ, ਆਜ਼ਾਦ ਅਤੇ ਸਾਰਿਆਂ ਲਈ ਬਰਾਬਰ ਹੋਵੇ, ਜਿਥੇ ਸਾਰਿਆਂ ਲਈ ਬਰਾਬਰ ਮੌਕੇ ਉਪਲੱਬਧ ਹੋਣ।'' (ਪੀਟੀਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement