Action against DeepSeeK: ਇਟਲੀ ਨੇ ‘ਡੀਪਸੀਕ’ ਨੂੰ ਕੀਤਾ ਬਲਾਕ

By : PARKASH

Published : Jan 31, 2025, 12:28 pm IST
Updated : Jan 31, 2025, 12:29 pm IST
SHARE ARTICLE
Italy blocks DeepSeeK
Italy blocks DeepSeeK

Action against DeepSeeK: ‘ਚੈਟਬੋਟ’ ਨੂੰ ਬਣਾਉਣ ਵਾਲੀਆਂ ਕੰਪਨੀਆਂ ਦੀ ਜਾਂਚ ਕਰਨ ਦਾ ਕੀਤਾ ਐਲਾਨ 

 

Action against DeepSeeK: ਇਟਲੀ ਦੇ ‘ਡੇਟਾ’ ਪ੍ਰੋਟੈਕਸ਼ਨ ਅਥਾਰਟੀ ਨੇ ਵੀਰਵਾਰ ਨੂੰ ਯੂਜ਼ਰਸ ਦੇ ਡੇਟਾ ਨੂੰ ਸੁਰੱਖਿਅਤ ਰੱਖਣ ਲਈ ਚੀਨੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਐਪਲੀਕੇਸ਼ਨ ‘ਡੀਪਸੀਕ’ ਨੂੰ ਬਲਾਕ ਕਰ ਦਿਤਾ ਹੈ ਅਤੇ ਇਸ ‘ਚੈਟਬੋਟ’ ਨੂੰ ਬਣਾਉਣ ਵਾਲੀਆਂ ਕੰਪਨੀਆਂ ਦੀ ਜਾਂਚ ਕਰਨ ਦਾ ਐਲਾਨ ਕੀਤਾ ਹੈ।

ਇਟਲੀ ਦੇ ਡੇਟਾ ਪ੍ਰੋਟੈਕਸ਼ਨ ਅਥਾਰਟੀ ਗਾਰਾਂਤੇ ਨੇ ‘ਡੀਪਸੀਕ’ ਦੇ ਉਸ ਸ਼ੁਰੂਆਤੀ ਸਵਾਲ ਦੇ ਜਵਾਬ ’ਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ ਜਿਸ ਵਿਚ ਪੁਛਿਆ ਗਿਆ ਸੀ ਕਿ ਕਿਹੜਾ ਨਿਜੀ ‘ਡੇਟਾ’ ਇਕੱਠਾ ਕੀਤਾ ਜਾਂਦਾ ਹੈ, ਇਸ ਨੂੰ ਕਿੱਥੇ ਸਟੋਰ ਕੀਤਾ ਜਾਂਦਾ ਹੈ ਅਤੇ ਉਪਭੋਗਤਾਵਾਂ ਨੂੰ ਇਸ ਬਾਰੇ ਕਿਵੇਂ ਜਾਣਕਾਰੀ ਦਿਤੀ ਜਾਂਦੀ ਹੈ।
‘ਗਾਰਾਂਤੇ’ ਦੇ ਬਿਆਨ ਵਿਚ ਕਿਹਾ ਗਿਆ ਹੈ, ‘‘ਅਥਾਰਟੀ ਦੀਆਂ ਖੋਜਾਂ ਦੇ ਉਲਟ, ਕੰਪਨੀਆਂ ਨੇ ਘੋਸ਼ਣਾ ਕੀਤੀ ਹੈ ਕਿ ਉਹ ਇਟਲੀ ਵਿਚ ਕੰਮ ਨਹੀਂ ਕਰਦੀਆਂ ਹਨ ਅਤੇ ਯੂਰਪੀਅਨ ਕਾਨੂੰਨ ਉਨ੍ਹਾਂ ’ਤੇ ਲਾਗੂ ਨਹੀਂ ਹੁੰਦੇ ਹਨ।’’ 

ਬਿਆਨ ਮੁਤਾਬਕ, ਇਸ ਐਪ ਨੂੰ ਕੁੱਝ ਹੀ ਦਿਨਾਂ ’ਚ ਦੁਨੀਆਂ ਭਰ ’ਚ ਲੱਖਾਂ ਲੋਕਾਂ ਨੇ ਡਾਊਨਲੋਡ ਕੀਤਾ ਹੈ। ਕਿਫ਼ਾਇਤੀ ਹੋਣ ਕਾਰਨ, ‘ਡੀਪਸੀਕ’ ਦੇ ਨਵੇਂ ‘ਚੈਟਬੋਟ’ ਨੇ ਏਆਈ ਤਕਨਾਲੋਜੀ ਦੀ ਦੌੜ ’ਚ ਬਾਜ਼ੀ ਮਾਰ ਕੇ ਮਾਰਕੀਟ ਵਿਚ ਅਪਣੀ ਪਕੜ ਮਜ਼ਬੂਤ ਕਰ ਲਈ ਹੈ ਅਤੇ ਅਮਰੀਕੀ ਏਆਈ ਦੇ ਬਰਾਬਰ ਪਹੁੰਚ ਗਈ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement