ਕ੍ਰੋਏਸ਼ੀਆ 'ਚ ਭੂਚਾਲ ਦੇ ਜ਼ੋਰਦਾਰ ਝਟਕੇ ਹੋਏ ਮਹਿਸੂਸ, ਮਕਾਨ ਢਹਿਢੇਰੀ ਤੇ 6 ਲੋਕਾਂ ਦੀ ਮੌਤ
Published : Dec 30, 2020, 9:54 am IST
Updated : Dec 30, 2020, 9:54 am IST
SHARE ARTICLE
 earthquake
earthquake

ਇੱਟਾ ਤੇ ਮਲਬਾ ਹਟਾ ਦੇਣ ਤੋਂ ਬਾਅਦ ਵੀ ਪੇਟ੍ਰੀਂਜਾ 'ਚ ਲੋਕ ਆਫਟਰਸ਼ੋਕ ਦੀ ਵਜ੍ਹਾ ਨਾਲ ਵਾਪਸ ਪਰਤਣ ਤੋਂ ਡਰ ਰਹੇ ਸਨ।

ਜਗਰੇਬ: ਕ੍ਰੋਏਸ਼ੀਆ 'ਚ ਬੀਤੇ ਦਿਨੀ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਨਾਲ ਰਾਜਧਾਨੀ ਦੇ ਦੱਖਣੀ ਪੂਰਬੀ ਇਲਾਕੇ 'ਚ ਕਈ ਮਕਾਨਾਂ ਨੂੰ ਨੁਕਸਾਨ ਹੋਇਆ। ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ। ਯੂਰਪੀ ਭੂਚਾਲ ਵਿਗਿਆਨ ਕੇਂਦਰ ਨੇ ਕਿਹਾ, " ਕ੍ਰੋਏਸ਼ੀਆ ਦੀ ਰਾਜਧਾਨੀ ਜਗਰੇਬ ਤੋਂ 46 ਕਿਲੋਮੀਟਰ ਦੱਖਣੀ ਪੂਰਬ 'ਚ 6.3 ਤੀਬਰਤਾ ਦਾ ਭੂਚਾਲ ਆਇਆ।"

ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੇ ਕਾਰਨ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਤੇ 20 ਲੋਕ ਜ਼ਖ਼ਮੀ ਹੋਏ ਹਨ। ਜਿੰਨ੍ਹਾਂ 'ਚ ਛੇ ਲੋਕਾਂ ਦੀ ਹਾਲਤ ਗੰਭੀਰ ਹੈ। ਰੈਸਕਿਊ ਟੀਮ ਦੇ ਇੱਟਾ ਤੇ ਮਲਬਾ ਹਟਾ ਦੇਣ ਤੋਂ ਬਾਅਦ ਵੀ ਪੇਟ੍ਰੀਂਜਾ 'ਚ ਲੋਕ ਆਫਟਰਸ਼ੋਕ ਦੀ ਵਜ੍ਹਾ ਨਾਲ ਵਾਪਸ ਪਰਤਣ ਤੋਂ ਡਰ ਰਹੇ ਸਨ। 

ਜਿਕਰਯੋਗ ਹੈ ਕਿ ਕ੍ਰੋਏਸ਼ੀਆ ਵਿਚ ਰਾਜਧਾਨੀ ਜ਼ਗਰੇਬ ਤੋਂ 50 ਕਿਲੋਮੀਟਰ ਦੱਖਣ ਪੂਰਬ ਵਿਚ ਭੂਚਾਲ ਆਇਆ ਸੀ। ਭੂਚਾਲ ਸਥਾਨਕ ਸਮੇਂ ਅਨੁਸਾਰ ਸ਼ਾਮ 5.28 ਵਜੇ ਰਾਜਧਾਨੀ ਵਿੱਚ ਆਇਆ ਸੀ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement