ਬੱਚੇ ਦੀ ਬਰਥਡੇ ਪਾਰਟੀ 'ਚ ਚੱਲੀਆਂ ਗੋਲੀਆਂ

By : JAGDISH

Published : Nov 30, 2025, 4:15 pm IST
Updated : Nov 30, 2025, 4:15 pm IST
SHARE ARTICLE
Shots fired at child's birthday party
Shots fired at child's birthday party

4 ਲੋਕਾਂ ਦੀ ਮੌਤ, 10 ਜ਼ਖ਼ਮੀ, ਮੱਚਿਆ ਚੀਕ ਚਿਹਾੜਾ

ਕੈਲੀਫੋਰਨੀਆ/ਸ਼ਾਹ :  ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ ਵਿਖੇ ਸਥਿਤ ਇਕ ਬੈਂਕੁਇਟ ਹਾਲ ਵਿਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਬੱਚੇ ਦੀ ਇਕ ਬਰਥਡੇ ਪਾਰਟੀ ਦੌਰਾਨ ਇਕ ਹਮਲਾਵਰ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਦਕਿ 10 ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ ਇੰਨੀ ਅਚਾਨਕ ਵਾਪਰੀ ਕਿ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਕਿ ਪਟਾਕੇ ਚੱਲ ਰਹੇ ਨੇ ਜਾਂ ਗੋਲੀਆਂ,,, ਘਟਨਾ ਮਗਰੋਂ ਪਾਰਟੀ ਵਿਚ ਚੀਕ ਚਿਹਾੜਾ ਮੱਚ ਗਿਆ। 

ਜਾਣਕਾਰੀ ਅਨੁਸਾਰ ਇਹ ਮੰਦਭਾਗੀ ਘਟਨਾ ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ ਵਿਚ ਪੈਂਦੇ ਲਿਊਸਿਲ ਅਵੈਨਿਊ ਇਲਾਕੇ ਦੇ ਇਕ ਬੈਂਕੁਇਟ ਹਾਲ ਵਿਚ ਵਾਪਰੀ। ਇਸ ਹਾਲ ਵਿਚ ਬੱਚੇ ਦੇ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ। ਅਧਿਕਾਰੀਆਂ ਦੇ ਅਨੁਸਾਰ ਕੁੱਲ 14 ਲੋਕਾਂ ਨੂੰ ਗੋਲੀ ਵੱਜੀ ਐ, ਜਿਨ੍ਹਾਂ ਵਿਚੋਂ 4 ਲੋਕਾਂ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ, ਜਦਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਏ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਆਖਿਆ ਕਿ ਪਹਿਲਾਂ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਬਰਥਡੇ ਪਾਰਟੀ ਵਿਚ ਪਟਾਕੇ ਚਲਾਏ ਜਾ ਰਹੇ ਨੇ,, ਪਰ ਜਦੋਂ ਉਨ੍ਹਾਂ ਨੇ ਲੋਕਾਂ ਨੂੰ ਹੇਠਾਂ ਡਿੱਗਦੇ ਦੇਖਿਆ ਤਾਂ ਪਾਰਟੀ ਵਿਚ ਭਗਦੜ ਮੱਚ ਗਈ। 

ਸ਼ਹਿਰ ਦੇ ਉਪ ਮੇਅਰ ਜੇਸਨ ਲੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਫੇਸਬੁੱਕ ’ਤੇ ਪੋਸਟ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਆਖਿਆ, ‘‘ਅੱਜ ਮੇਰਾ ਦਿਲ ਬਹੁਤ ਭਾਰੀ ਐ, ਇਕ ਬੱਚੇ ਦੇ ਜਨਮ ਦਿਨ ਦੀ ਪਾਰਟੀ ਵਿਚ ਹੋਈ ਸਮੂਹਿਕ ਗੋਲੀਬਾਰੀ ਤੋਂ ਮੈਂ ਬਹੁਤ ਦੁਖੀ ਅਤੇ ਗੁੱਸੇ ਵਿਚ ਹਾਂ। ਸਾਡੀ ਕਮਿਊਨਿਟੀ ਨੂੰ ਸੱਚ ਜਾਣਨ ਦਾ ਹੱਕ ਐ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਅਤੇ ਹਰ ਸੰਭਵ ਮਦਦ ਮਿਲਣੀ ਚਾਹੀਦੀ ਐ।’’ ਉਨ੍ਹਾਂ ਅੱਗੇ ਲਿਖਿਆ, ‘‘ਜਨਮ ਦਿਨ ਦੀ ਪਾਰਟੀ ਕਦੇ ਵੀ ਅਜਿਹੇ ਜਗ੍ਹਾ ਨਹੀਂ ਹੋਣੀ ਚਾਹੀਦੀ, ਜਿੱਥੇ ਪਰਿਵਾਰਾਂ ਨੂੰ ਆਪਣੀ ਜਾਨ ਦਾ ਡਰ ਹੋਵੇ। ਇਹ ਬੇਹੱਦ ਡਰਾਵਣਾ ਹੈ। ਇਕ ਨੇਤਾ ਦੇ ਰੂਪ ਵਿਚ ਆਪਣੇ ਲੋਕਾਂ ਨੂੰ ਇਸ ਤੋਂ ਲੰਘਦੇ ਦੇਖਣਾ ਮੈਨੂੰ ਅੰਦਰ ਤੱਕ ਝੰਜੋੜ ਦਿੰਦਾ ਹੈ।’’ ਉਨ੍ਹਾਂ ਕਿਹਾ ਕਿ ਇਸ ਸਬੰਧੀ ਕਰਮਚਾਰੀਆਂ ਅਤੇ ਅਧਿਕਾਰੀਆਂ ਕੋਲੋਂ ਰਿਪੋਰਟ ਤਲਬ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਇਹ ਮੰਦਭਾਗੀ ਘਟਨਾ ਕਿਉਂ ਵਾਪਰੀ? 

ਉਧਰ ਸੈਨ ਜੋਕਵਿਨ ਕਾਊਂਟੀ ਸ਼ੈਰਿਫ ਦਫ਼ਤਰ ਦੇ ਅਨੁਸਾਰ ਪੀੜਤਾਂ ਵਿਚ ਬੱਚੇ ਅਤੇ ਵੱਡੇ ਦੋਵੇਂ ਸ਼ਾਮਲ ਨੇ। ਸ਼ੈਰਿਫ਼ ਦਫ਼ਤਰ ਦੇ ਬੁਲਾਰੇ ਹੀਥਰ ਬ੍ਰੇਂਟ ਨੇ ਆਖਿਆ ਕਿ ਸ਼ੁਰੂਆਤੀ ਸੰਕੇਤਾਂ ਤੋਂ ਇਹ ਇਕ ਸੋਚੀ ਸਮਝੀ ਸਾਜਿਸ਼ ਜਾਪ ਰਹੀ ਐ,, ਪਰ ਸਾਡੀ ਪਹਿਲ ਹਮਲਾਵਰ ਦੀ ਪਛਾਣ ਕਰਨਾ ਹੈ, ਜਿਸ ਦੇ ਲਈ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਐ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement