‘‘ਫ਼ਰਾਂਸ ਸੜ ਰਿਹਾ ਸੀ, ਅਤੇ ਰਾਸ਼ਰਪਤੀ ਮੈਕਰੋਨ ਸੰਗੀਤ ਸ਼ੋਅ ’ਚ ਤਾੜੀਆਂ ਵਜਾ ਰਹੇ ਸਨ’’

By : KOMALJEET

Published : Jun 30, 2023, 5:45 pm IST
Updated : Jun 30, 2023, 5:45 pm IST
SHARE ARTICLE
French President Emmanuel Macron
French President Emmanuel Macron

ਫ਼ਰਾਂਸ ’ਚ ਹੋ ਰਹੀ ਹਿੰਸਾ ਦਰਮਿਆਨ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਲੋਂ ਇਕ ਬ੍ਰਿਟਿਸ਼ ਗਾਇਕ ਐਲਟਨ ਜੌਨ ਦੇ ਸੰਗੀਤ ਸ਼ੋਅ ’ਚ ਹਾਜ਼ਰ ਹੋਣ ਲਈ ਕੀਤੀ ਜਾ ਰਹੀ ਸਖ਼ਤ ਨਿਖੇਧੀ

ਪੈਰਿਸ: ਪੂਰੇ ਫ਼ਰਾਂਸ ’ਚ ਹੋ ਰਹੀ ਹਿੰਸਾ ਦਰਮਿਆਨ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਲੋਂ ਇਕ ਬ੍ਰਿਟਿਸ਼ ਗਾਇਕ ਐਲਟਨ ਜੌਨ ਦੇ ਸੰਗੀਤ ਸ਼ੋਅ ’ਚ ਹਾਜ਼ਰ ਹੋਣ ਲਈ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ।

ਨਾਬਾਲਗ ਦੇ ਪੁਲਿਸ ਵਲੋਂ ਕੀਤੇ ਕਤਲ ਵਿਰੁਧ ਪ੍ਰਦਰਸ਼ਨਾਂ ਦੌਰਾਨ ਵੀਰਵਾਰ ਕੁਝ ਸ਼ਰਾਰਤੀ ਅਨਸਰਾਂ ਨੇ ਲੁੱਟਮਾਰ ਵੀ ਕੀਤੀ ਅਤੇ ਦੁਕਾਨਾਂ ’ਚੋਂ ਮਹਿੰਗੇ ਸਮਾਨ ਚੁਕ ਕੇ ਲੈ ਗਏ। ਇਸੇ ਦਿਨ ਰਾਸ਼ਟਰਪਤੀ ਮੌਕਰੋਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਥੇ ਉਹ ਰਾਜਧਾਨੀ ਪੈਰਿਸ ਦੇ ਐਕੋਰ ਐਰੀਨਾ ’ਚ ਸ਼ਾਮ ਸਮੇਂ ਐਲਟਨ ਜੌਨ ਨਾਲ ਦਿਸ ਰਹੇ ਹਨ।

ਮੈਕਰੋਨ ਅਪਣੀ ਪਤਨੀ ਨਾਲ ਸਨ ਅਤੇ ਐਲਟਨ ਜੌਨ ਦੇ ਗਲ ’ਚ ਬਾਹਾਂ ਪਾਈ ਨਜ਼ਰ ਆਰ ਰਹੇ ਸਨ। ਇਸ ਤਸਵੀਰ ਨੇ ਬਲਦੀ ’ਚ ਅੱਗ ਪਾਉਣ ਦਾ ਕੰਮ ਕੀਤਾ ਅਤੇ ਵਿਰੋਧੀ ਧਿਰ ਦੇ ਆਗੂ ਥੀਅਰੀ ਮਾਰੀਆਨੀ ਨੇ ਅਪਣੇ ਬਿਆਨ ’ਚ ਕਿਹਾ, ‘‘ਜਦੋਂ ਫ਼ਰਾਂਸ ਸੜ ਰਿਹਾ ਸੀ, ਮੈਕਰੋਨ ਐਲਟਨ ਜੌਨ ਲਈ ਤਾੜੀਆਂ ਵਜਾ ਰਹੇ ਸਨ।’’ 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement