ਕਾਬੁਲ : ਦੋਹਰੇ ਬੰਬ ਧਮਾਕਿਆਂ 'ਚ ਇਕ ਪੱਤਰਕਾਰ ਸਮੇਤ 21 ਲੋਕਾਂ ਦੀ ਮੌਤ
Published : Apr 30, 2018, 11:46 am IST
Updated : Apr 30, 2018, 5:16 pm IST
SHARE ARTICLE
14 deaths, including one journalist in two blasts in Kabul
14 deaths, including one journalist in two blasts in Kabul

ਅਫ਼ਗਾਨਿਸਤਾਨ ਦੇ ਕਾਬੁਲ ਵਿਚ ਸੋਮਵਾਰ ਨੂੰ ਸਵੇਰੇ ਹੋਈਆਂ ਧਮਾਕੇ ਦੀਆਂ ਦੋ ਘਟਨਾਵਾਂ ਵਿਚ ਸ਼ੲਕ ਪੱਤਰਕਾਰ ਸਮੇਤ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ...

ਕਾਬੁਲ : ਅਫ਼ਗਾਨਿਸਤਾਨ ਦੇ ਕਾਬੁਲ ਵਿਚ ਸੋਮਵਾਰ ਨੂੰ ਸਵੇਰੇ ਹੋਈਆਂ ਧਮਾਕੇ ਦੀਆਂ ਦੋ ਘਟਨਾਵਾਂ ਵਿਚ ਸ਼ੲਕ ਪੱਤਰਕਾਰ ਸਮੇਤ ਘੱਟ ਤੋਂ ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ 25 ਜ਼ਖ਼ਮੀ ਹੋ ਗਏ।

 6 deaths, including one journalist in two blasts in Kabul6 deaths, including one journalist in two blasts in Kabul

ਕਾਬੁਲ ਐਂਬੁਲੈਂਸ ਸੇਵਾ ਦੇ ਮੁਖੀ ਮੁਹੰਮਦ ਅਸੀਮ ਮੁਤਾਬਕ ਪਹਿਲੇ ਧਮਾਕੇ ਵਿਚ 21 ਲੋਕਾਂ ਦੀ ਮੌਤ ਹੋ ਗਈ ਅਤੇ 25 ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀ ਜਾਨ ਆਗਾ ਨੇ ਦਸਿਆ ਕਿ ਪਹਿਲੇ ਧਮਾਕੇ ਤੋਂ ਤੁਰਤ ਬਾਅਦ ਦੂਜਾ ਧਮਾਕਾ ਹੋਇਆ। ਇਸ ਵਿਚ ਇਕ ਪੱਤਰਕਾਰ ਸ਼ਾਹ ਮਾਰਈ ਦੀ ਮੌਤ ਹੋ ਗਈ ਅਤੇ ਦੋ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ। ਮਾਰਈ ਸਮੇਤ ਕੁੱਝ ਪੱਤਰਕਾਰ ਪਹਿਲੇ ਆਤਮਘਾਤੀ ਹਮਲੇ ਨੂੰ ਕਵਰ ਕਰਨ ਲਈ ਗਏ ਸਨ। ਦੂਜੇ ਧਮਾਕੇ ਵਿਚ ਇਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। 

 6 deaths, including one journalist in two blasts in Kabul6 deaths, including one journalist in two blasts in Kabul

ਕਾਬੁਲ ਪੁਲਿਸ ਮੁਖੀ ਦਾਊਦ ਅਮੀਨ ਨੇ ਦਸਿਆ ਕਿ ਇੱਥੇ ਜਿਸ ਇਲਾਕੇ ਵਿਚ ਹਮਲੇ ਹੋਏ ਹਨ, ਉਥੇ ਕਈ ਵਿਦੇਸ਼ੀ ਦਫ਼ਤਰ ਹਨ। ਵਜ਼ੀਰ ਅਕਬਰ ਖ਼ਾਨ ਹਸਪਤਾਲ ਦੇ ਨਿਦੇਸ਼ਕ ਮੌਸਾ ਜਹੀਰ ਨੇ ਦਸਿਆ ਕਿ ਧਮਾਕੇ ਵਿਚ ਜ਼ਖ਼ਮੀ ਲੋਕਾਂ ਦਾ ਇਲਾਜ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ। ਅਜੇ ਤਕ ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ। 

 6 deaths, including one journalist in two blasts in Kabul6 deaths, including one journalist in two blasts in Kabul

ਇਸਲਾਮਕ ਸਟੇਟ ਸਮੂਹ ਦੇ ਸਥਾਨਕ ਸਹਿਯੋਗੀ ਸੰਗਠਨ ਅਤੇ ਤਾਲਿਬਾਨੀ ਦੇਸ਼ ਵਿਚ ਲਗਾਤਾਰ ਹਮਲੇ ਕਰ ਰਹੇ ਹਨ। ਤਾਲਿਬਾਨ ਅਕਸਰ ਉਸ ਜਗ੍ਹਾ 'ਤੇ ਹਮਲਾ ਕਰਦੇ ਹਨ, ਜਿੱਥੇ ਸਰਕਾਰੀ ਸੰਸਥਾਵਾਂ ਵਿਚ ਕੋਈ ਸਮਾਗਮ ਹੋ ਰਿਹਾ ਹੋਵੇ ਜਾਂ ਫਿਰ ਉਨ੍ਹਾਂ ਦਾ ਨਿਸ਼ਾਨਾ ਸੁਰੱਖਿਆ ਫੋਰਸਾਂ ਹੁੰਦੀਆਂ ਹਨ। ਦੂਜੇ ਪਾਸੇ ਆਈਐਸ ਦੇ ਅਤਿਵਾਦੀ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਦੋਹਾਂ ਦਾ ਨਿਸ਼ਾਨਾ ਅਫ਼ਗਾਨਿਸਤਾਨ ਵਿਚ ਇਸਲਾਮਕ ਕਾਨੂੰਨ ਤਹਿਤ ਰਾਜ ਸਥਾਪਿਤ ਕਰਨਾ ਹੈ। 

Location: India, Delhi, Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement