ਆਸਟ੍ਰੇਲੀਆ 'ਚ ਮੁੜ ਅੱਗ ਦੀ 'ਦਸਤਕ' ਦਾ ਖ਼ਤਰਾ!
Published : Jan 30, 2020, 7:49 pm IST
Updated : Jan 30, 2020, 7:49 pm IST
SHARE ARTICLE
file photo
file photo

ਗਰਮ ਹਵਾਵਾਂ ਦੇ ਵਧਣ ਕਾਰਨ ਚਿਤਾਵਨੀ ਜਾਰੀ

ਸਿਡਨੀ : ਪਿਛਲੇ ਮਹੀਨਿਆਂ ਦੌਰਾਨ ਆਸਟ੍ਰੇਲੀਆ ਵਿਚ ਜੰਗਲਾਂ ਦੀ ਅੱਗ ਨੇ ਭਾਰੀ ਤਬਾਹੀ ਮਚਾਈ ਸੀ। ਇਸ ਕਾਰਨ ਜਿੱਥੇ ਲੱਖਾਂ ਦੀ ਜਾਇਦਾਦ ਸੜ ਕੇ ਸੁਆਹ ਹੋ ਗਈ ਸੀ ਉਥੇ ਕਰੋੜਾਂ ਜੀਵ ਜੰਤੂਆਂ ਦਾ ਵੀ ਸਫ਼ਾਇਆ ਹੋ ਗਿਆ ਸੀ। ਇਸ ਤੋਂ ਬਾਅਦ ਚੱਲੇ ਬਾਰਿਸ਼ ਦੇ ਦੌਰ ਨੇ ਵੀ ਆਸਟ੍ਰੇਲੀਆ ਵਾਸੀਆਂ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ। ਪਰ ਹੁਣ ਅੱਗ ਦੇ ਮੁੜ 'ਦਸਤਕ' ਦੇਣ ਦੇ ਖ਼ਦਸ਼ਿਆਂ ਨੇ ਆਸਟ੍ਰੇਲੀਆ ਵਾਸੀਆਂ ਨੂੰ ਮੁੜ ਚਿੰਤਾ 'ਚ ਪਾ ਦਿਤਾ ਹੈ।

PhotoPhoto

ਆਸਟ੍ਰੇਲੀਆ ਵਿਚ ਗਰਮ ਹਵਾਵਾਂ ਅਤੇ ਲੂ ਕਾਰਨ ਅੱਗ ਭੜਕਣ ਦਾ ਖ਼ਤਰਾ ਇਕ ਵਾਰ ਫਿਰ ਪੈਦਾ ਹੋ ਗਿਆ ਹੈ।  ਸਾਊਥ ਆਸਟ੍ਰੇਲੀਆ ਸੂਬੇ ਵਿਚ ਵੀਰਵਾਰ ਨੂੰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋ ਗਿਆ।

file photofile photo

ਇਸ ਕਾਰਨ ਇਥੇ ਕਈ ਅਜਿਹੇ ਇਲਾਕਿਆਂ ਲਈ  ਲਈ ਚਿਤਾਵਨੀ ਜਾਰੀ ਕੀਤੀ ਗਈ ਹੈ ਜਿਥੇ ਅੱਗ ਲੱਗਣ ਦਾ ਖ਼ਦਸ਼ਾ ਹੈ। ਗਰਮ ਹਵਾਵਾਂ ਸ਼ੁਕਰਵਾਰ ਤਕ ਕੈਨਬਰਾ ਅਤੇ ਮੈਲਬੋਰਨ ਪਹੁੰਚ ਸਕਦੀਆਂ ਹਨ।

file photofile photo

ਅਧਿਕਾਰੀਆਂ ਨੇ ਦਸਿਆ ਕਿ ਵੱਧ ਰਹੀਆਂ ਗਰਮ ਹਵਾਵਾਂ ਕਾਰਨ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚ ਜੰਗਲਾਂ 'ਚ ਅੱਗ ਫ਼ੈਲਣ ਦੀ ਸਥਿਤੀ ਪੈਦਾ ਹੋ ਗਈ ਹੈ ਕਿਉਂਕਿ ਇਥੇ ਅਜੇ ਵੀ 80 ਤੋਂ ਜ਼ਿਆਦਾ ਜਗ੍ਹਾ 'ਤੇ ਅੱਗ ਫ਼ੈਲੀ ਹੋਈ ਹੈ। ਵਿਕਟੋਰੀਆ 'ਚ ਅੱਗ ਬੁਝਾਊ ਦਸਤੇ ਦੇ ਅਧਿਕਾਰੀ ਐਂਡਿਰਿਊ ਕ੍ਰਿਸਪ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਤਿਆਰੀਆਂ ਕਰ ਲੈਣ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement