ਇਮਰਾਨ ਖਾਨ ਦਾ ਮੰਤਰੀ Tik-Tok ਸਟਾਰ ਨੂੰ ਭੇਜਦਾ ਸੀ ਅਸ਼ਲੀਲ ਫੋਟੋਆ! ਵੀਡੀਓ ਵਾਇਰਲ
Published : Dec 28, 2019, 3:39 pm IST
Updated : Dec 28, 2019, 4:23 pm IST
SHARE ARTICLE
File Photo
File Photo

ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿਚ ਬਣਿਆ ਰਹਿੰਦਾ ਹੈ ਇਹ ਮੰਤਰੀ

ਨਵੀਂ ਦਿੱਲੀ : ਅਕਸਰ ਹੀ ਆਪਣੇ ਉੱਲਟੇ-ਸਿੱਧ ਬਿਆਨਾ ਕਾਰਨ ਸੁਰਖੀਆ ਵਿਚ ਰਹਿਣ ਵਾਲੇ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਇਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਵਾਰ ਚਰਚਾ ਦਾ ਵਿਸ਼ਾ ਬਣਨਾ ਉਨ੍ਹਾਂ ਦਾ ਕੋਈ ਉੱਲਟਾ ਸਿੱਧਾ ਬਿਆਨ ਨਹੀਂ ਬਲਕਿ ਉਨ੍ਹਾਂ ਦੀ ਵਾਇਰਲ ਹੋ ਰਹੀ ਇਕ ਵੀਡੀਓ ਹੈ। ਦਰਅਸਲ ਰਸ਼ੀਦ ਹੁਣ ਇਕ ਟਿਕ-ਟਾਕ ਸਟਾਰ ਨਾਲ ਵਾਇਰਲ ਹੋਈ ਗੱਲਬਾਤ ਵਿਚ ਫਸ ਗਏ ਹਨ।

PhotoPhoto

ਪਾਕਿਸਤਾਨ ਦੇ ਅਖਬਾਰ 'ਦਾ ਟ੍ਰਿਬਿਊਨ' ਦੇ ਅਨੁਸਾਰ ਵੀਰਵਾਰ ਨੂੰ ਪਾਕਿਸਤਾਨ ਦੀ ਸੋਸ਼ਲ ਮੀਡੀਆ ਸਟਾਰ ਹਰੀਮ ਸ਼ਾਹ ਨੇ ਟਿਕ-ਟਾਕ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ। ਇੱਥੇ ਉਹ ਰੇਲ ਮੰਤਰੀ ਸ਼ੇਖ ਰਸ਼ੀਦ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਗੱਲਬਾਤ ਦੌਰਾਨ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਰਸ਼ੀਦ ਉਨ੍ਹਾਂ ਨੂੰ ਅਸ਼ਲੀਲ ਫੋਟੋਆ ਭੇਜਦੇ ਸਨ।

 


 

ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਰਸ਼ੀਦ ਨਾਲ ਉਨ੍ਹਾਂ ਦੀ ਵੀਡੀਓ ਕਾਲ 'ਤੇ ਗੱਲਬਾਤ ਹੋ ਰਹੀ ਹੈ। ਹਰੀਮ ਸ਼ਾਹ ਕਹਿੰਦੀ ਹੈ ਕਿ ਉਸ ਨੇ ਕਦੇ ਮੰਤਰੀ ਦੇ ਰਾਜ ਨਹੀਂ ਖੋਲ੍ਹੇ ਫਿਰ ਉਹ ਕਿਉਂ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਦੇ। ਜਵਾਬ ਵਿਚ ਰਸ਼ੀਦ ਕਹਿੰਦੇ ਹਨ ਤੁਹਾਡੀ ਜੋ ਮਰਜੀ ਉਹ ਕਰੋ। ਇਸ ਤੋਂ ਬਾਅਦ ਹਰੀਮ ਨੇ ਕਿਹਾ ਕਿ ''ਕੀ ਤੁਸੀ ਅਸ਼ਲੀਲ ਤਸਵੀਰਾਂ ਨੂੰ ਭੁੱਲ ਗਏ ਜੋਂ ਤੁਸੀ ਮੈਨੂੰ ਭੇਜਦੇ ਸਨ''।

File PhotoFile Photo

ਥੋੜੀ ਦੇਰ ਬਾਅਦ ਹਰੀਮ ਸ਼ਾਹ ਨੇ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ। ਉਨ੍ਹਾਂ ਨੇ ਬਾਅਦ ਵਿਚ ਕਿਹਾ ਕਿ ਉਨ੍ਹਾਂ ਦਾ ਕਿਸੇ ਨੂੰ ਨੀਚਾ ਵਿਖਾਉਣ ਦਾ ਇਰਾਦਾ ਨਹੀਂ ਸੀ। ਪਰ ਉਦੋਂ ਤੱਕ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਾ ਸੀ।

PhotoPhoto

ਇਹ ਕੋਈ ਪਹਿਲਾ ਮੌਕਾ ਨਹੀ ਹੈ ਜਦੋਂ ਰੇਲ ਮੰਤਰੀ ਸ਼ੇਖ ਰਸ਼ੀਦ ਅਤੇ ਹਰੀਮ ਸ਼ਾਹ ਸੁਰਖੀਆਂ ਵਿਚ ਆਏ ਹੋਣ ਇਸ ਤੋਂ ਪਹਿਲਾਂ ਵੀ ਇਸੇ ਸਾਲ ਦੋਣਾਂ ਦੀ ਇਕ ਸੈਲਫੀ ਵਾਇਰਲ ਹੋਈ ਸੀ। ਪਾਕਿਸਤਾਨ ਦੇ ਇਹ ਬੜਬੋਲੇ ਰੇਲ ਮੰਤਰੀ ਦਾ ਅਜਿਹਾ ਕੋਈ ਦਿਨ ਨਹੀਂ ਜਾਂਦਾ ਜਦੋਂ ਇਹ ਆਪਣੇ ਬਿਆਨਾ ਜਾਂ ਕੰਮਾਂ ਕਰਕੇ ਸੁਰਖੀਆ ਨਾ ਬਟੋਰਦੇ ਹੋਣ ਖੈਰ ਇਸ ਘਟਨਾ ਤੋਂ ਬਾਅਦ ਹੁਣ ਤੱਕ ਸੇਖ ਰਸ਼ੀਦ ਦਾ ਇਸ ਵਾਇਰਲ ਹੋ ਰਹੇ ਵੀਡੀਓ 'ਤੇ ਕੋਈ ਬਿਆਨ ਨਹੀਂ ਆਇਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement